ਯੂਕੇ: ਕੋਰੋਨਾਵਾਇਰਸ ਨੇ ਢਾਹਿਆ ਇਸ ਯੂਨੀਵਰਸਿਟੀ ''ਤੇ ਕਹਿਰ, 770 ਵਿਦਿਆਰਥੀ ਸ੍ਰੰਕਮਿਤ

Sunday, Oct 04, 2020 - 06:13 PM (IST)

ਯੂਕੇ: ਕੋਰੋਨਾਵਾਇਰਸ ਨੇ ਢਾਹਿਆ ਇਸ ਯੂਨੀਵਰਸਿਟੀ ''ਤੇ ਕਹਿਰ, 770 ਵਿਦਿਆਰਥੀ ਸ੍ਰੰਕਮਿਤ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਵਿਸ਼ਵ ਭਰ ਦੇ ਵਿਦਿਆਰਥੀਆਂ ਲਈ ਯੂਕੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਪਸੰਦੀਦਾ ਸਥਾਨ ਬਣ ਰਿਹਾ ਹੈ। ਇੱਥੇ ਬਹੁਤ ਸਾਰੀਆਂ ਨਾਮੀ ਯੂਨੀਵਰਸਿਟੀਆਂ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ। ਪਰ ਇਸ ਸਮੇਂ ਕੋਰੋਨਾਵਾਇਰਸ ਮਹਾਮਾਰੀ ਯੂਨੀਵਰਸਿਟੀਆਂ 'ਤੇ ਆਪਣਾ ਕਹਿਰ ਢਾਹ ਰਹੀ ਹੈ। 

ਵਾਇਰਸ ਦੀ ਲਾਗ ਦੇ ਸਿਲਸਿਲੇ ਵਿੱਚ ਹੁਣ ਨੌਰਥੰਮਬਰੀਆ ਯੂਨੀਵਰਸਿਟੀ ਵਿੱਚ 770 ਵਿਦਿਆਰਥੀ ਕੋਰੋਨਾ ਦੇ ਸ਼ਿਕਾਰ ਹੋਏ ਹਨ। ਯੂਕੇ ਦੀਆਂ ਯੂਨੀਵਰਸਿਟੀਆਂ ਵਿੱਚ ਇਹ ਸਭ ਤੋਂ ਵੱਡਾ ਲਾਗ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਸਾਰੇ 770 ਵਿਦਿਆਰਥੀ ਇਕ ਹਫ਼ਤੇ ਵਿਚ ਲਾਗ ਲੱਗਣ ਤੋਂ ਬਾਅਦ ਇਕਾਂਤਵਾਸ ਵਿਚ ਹਨ। ਉਹਨਾਂ ਵਿਚੋਂ ਸਿਰਫ 78 ਵਿਦਿਆਰਥੀ ਲੱਛਣ ਦਿਖਾ ਰਹੇ ਹਨ। ਉਨ੍ਹਾਂ ਦੇ ਸਾਥੀ ਅਤੇ ਕੋਈ ਨੇੜਲੇ ਸੰਪਰਕ ਵਾਲੇ ਵੀ ਸਰਕਾਰੀ ਹਦਾਇਤਾਂ ਦੇ ਮੁਤਾਬਕ, 14 ਦਿਨਾਂ ਲਈ ਆਪਣੇ ਆਪ ਨੂੰ ਇਕਾਂਤਵਾਸ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- 89 ਸਾਲਾ ਪਿੱਜ਼ਾ ਡਿਲਿਵਰੀ ਬੁਆਏ ਨੂੰ ਟਿਪ ਦੇ ਤੌਰ 'ਤੇ ਮਿਲੇ 9 ਲੱਖ ਰੁਪਏ

ਇਸ ਸੰਬੰਧ ਵਿੱਚ ਪੀ.ਏ. ਸਰਵੇਖਣ ਦੌਰਾਨ ਸਾਹਮਣੇ ਆਇਆ ਹੈ ਕਿ ਯੂਕੇ ਦੀਆਂ ਘੱਟੋ ਘੱਟ 56 ਯੂਨੀਵਰਸਿਟੀਆਂ ਨੇ ਕੋਵਿਡ-19 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਜਿਨ੍ਹਾਂ ਵਿੱਚ ਲਗਭਗ 2500 ਸਕਾਰਾਤਮਕ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿੱਚ ਮਾਨਚੈਸਟਰ ਮੈਟਰੋਪੋਲੀਟਨ ਅਤੇ ਗਲਾਸਗੋ ਯੂਨੀਵਰਸਿਟੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਸ਼ੈਫੀਲਡ ਯੂਨੀਵਰਸਿਟੀ ਵਿਖੇ 200 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਲੀਵਰਪੂਲ ਯੂਨੀਵਰਸਿਟੀ ਦੇ 177 ਸਟਾਫ ਅਤੇ ਵਿਦਿਆਰਥੀਆਂ ਨੇ ਸਕਾਰਾਤਮਕ ਟੈਸਟ ਕੀਤੇ ਹਨ।


author

Vandana

Content Editor

Related News