ਯੂਕੇ ''ਚ ਨੌਜਵਾਨ ਡਰਾਈਵਿੰਗ ਲਾਇਸੈਂਸ ਧਾਰਕਾਂ ਦੀ ਗਿਣਤੀ ''ਚ ਆਈ ਗਿਰਾਵਟ

Monday, Apr 05, 2021 - 11:52 AM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਨੌਜਵਾਨ ਡਰਾਈਵਿੰਗ ਲਾਇਸੈਂਸ ਧਾਰਕਾਂ ਦੀ ਗਿਣਤੀ ਵਿੱਚ ਗਿਰਾਵਟ ਦਰਜ਼ ਕੀਤੀ ਗਈ ਹੈ। ਕੋਰੋਨਾ ਮਹਾਮਾਰੀ ਦੇ ਨਤੀਜੇ ਵਜੋਂ ਡਰਾਈਵਿੰਗ ਦੇ ਲੈਸਨ ਤੇ ਟੈਸਟਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਵਿੱਤੀ ਦਬਾਅ ਵਧਣ ਕਾਰਨ ਵੀ ਡਰਾਈਵਿੰਗ ਲਈ ਯੋਗ ਨੌਜਵਾਨਾਂ ਦੀ ਗਿਣਤੀ ਹੇਠਲੇ ਪੱਧਰ 'ਤੇ ਆ ਗਈ ਹੈ। 

ਅੰਕੜਿਆਂ ਅਨੁਸਾਰ ਬ੍ਰਿਟੇਨ ਵਿੱਚ 16 ਤੋਂ 25 ਸਾਲ ਦੀ ਉਮਰ ਦੇ ਸਿਰਫ 2.97 ਮਿਲੀਅਨ ਲੋਕ ਪੂਰੇ ਲਾਇਸੈਂਸ ਧਾਰਕ ਹਨ, ਇਹ ਗਿਣਤੀ ਮਾਰਚ 2020 ਦੀ 3.32 ਮਿਲੀਅਨ ਤੋਂ ਘੱਟ ਹੈ। ਗਿਰਾਵਟ ਦੇ ਇਹ ਅੰਕੜੇ ਪੀ ਏ ਮੀਡੀਆ ਏਜੰਸੀ ਦੁਆਰਾ ਡਰਾਈਵਰ ਅਤੇ ਵਾਹਨ ਲਾਇਸੈਂਸ ਏਜੰਸੀ (ਡੀ ਵੀ ਐਲ ਏ) ਦੇ ਵਿਸ਼ਲੇਸ਼ਣ ਦੁਆਰਾ ਸਾਹਮਣੇ ਆਏ ਹਨ। ਇਸ ਸੰਬੰਧੀ ਏ ਏ ਦੇ ਪ੍ਰਧਾਨ ਐਡਮੰਡ ਕਿੰਗ ਨੇ ਕਿਹਾ ਕਿ ਇਹ ਗਿਰਾਵਟ ਪਿਛਲੇ 12 ਮਹੀਨਿਆਂ ਤੋਂ ਮਹਾਂਮਾਰੀ ਦੇ ਕਾਰਨ ਡਰਾਈਵਿੰਗ ਟੈਸਟਾਂ ਅਤੇ ਲੈਸਨਾਂ ਦੀ ਪਾਬੰਦੀ ਦਾ ਨਤੀਜਾ ਹੈ। 

ਪੜ੍ਹੋ ਇਹ ਅਹਿਮ ਖਬਰ - ਯੂਕੇ: ਕਾਰ ਨਾਲ ਟਕਰਾਉਣ ਕਾਰਨ ਹੋਈ ਦੋ ਹਫ਼ਤਿਆਂ ਦੇ ਬੱਚੇ ਦੀ ਮੌਤ 

ਇਸ ਸਮੇਂ ਦੌਰਾਨ ਬਹੁਤ ਸਾਰੇ ਸਿਖਿਆਰਥੀ ਅਤੇ ਉਨ੍ਹਾਂ ਦੇ ਇੰਸਟ੍ਰਕਟਰ ਕੰਮ ਕਰਨ ਦੇ ਅਯੋਗ ਸਨ। ਇਸ ਦੇ ਇਲਾਵਾ ਡਰਾਈਵਿੰਗ ਸਬਕ 12 ਅਪ੍ਰੈਲ ਤੋਂ ਇੰਗਲੈਂਡ ਅਤੇ ਵੇਲਜ਼ ਵਿੱਚ ਦੁਬਾਰਾ ਚਾਲੂ ਹੋ ਸਕਦੇ ਹਨ ਪਰ ਸਕਾਟਲੈਂਡ ਵਿੱਚ ਸਿੱਖਣ ਵਾਲਿਆਂ ਨੂੰ 6 ਮਈ ਤੱਕ ਇੰਤਜ਼ਾਰ ਕਰਨਾ ਪਵੇਗਾ। ਸਾਲ 2019 ਵਿੱਚ ਆਵਾਜਾਈ ਦੇ ਇੱਕ ਸਰਵੇਖਣ ਵਿਭਾਗ ਨੇ ਪਾਇਆ ਕਿ ਇੰਗਲੈਂਡ ਵਿੱਚ 17 ਤੋਂ 20 ਸਾਲ ਦੇ ਬੱਚਿਆਂ ਲਈ ਸੜਕ 'ਤੇ ਜਾਣ ਦੀ ਕੋਸ਼ਿਸ਼ ਨਾ ਕਰਨ ਦੇ ਸਭ ਤੋਂ ਆਮ ਕਾਰਨਾਂ ਵਿੱਚ ਡਰਾਈਵਿੰਗ ਸਿੱਖਣਾ (41%), ਕਾਰ ਖਰੀਦਣਾ (31%) ਅਤੇ ਇਸ ਦਾ ਬੀਮਾ ਕਰਵਾਉਣਾ (30%) ਆਦਿ ਖਰਚੇ ਸ਼ਾਮਿਲ ਹਨ।

ਨੋਟ- ਯੂਕੇ 'ਚ ਨੌਜਵਾਨ ਡਰਾਈਵਿੰਗ ਲਾਇਸੈਂਸ ਧਾਰਕਾਂ ਦੀ ਗਿਣਤੀ 'ਚ ਗਿਰਾਵਟ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News