ਯੂਕੇ: ਦੂਜੇ ਵਿਸ਼ਵ ਯੁੱਧ ਵੇਲੇ ਦਾ ਮਿਲਿਆ ''ਬੰਬ'' ਫੌਜ ਨੇ ਕੀਤਾ ਨਸ਼ਟ

Sunday, Jul 25, 2021 - 01:01 PM (IST)

ਯੂਕੇ: ਦੂਜੇ ਵਿਸ਼ਵ ਯੁੱਧ ਵੇਲੇ ਦਾ ਮਿਲਿਆ ''ਬੰਬ'' ਫੌਜ ਨੇ ਕੀਤਾ ਨਸ਼ਟ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯਾਰਕਸ਼ਾਇਰ ਦੇ ਗੂਲ ਵਿੱਚ ਇੱਕ ਹਾਊਸ ਡਿਵੈਲਪਮੈਂਟ ਦੀ ਜਗ੍ਹਾ 'ਤੇ ਬਿਲਡਰਾਂ ਨੂੰ ਦੂਜੇ ਵਿਸ਼ਵ ਯੁੱਧ ਵੇਲੇ ਦਾ ਇੱਕ ਜਿੰਦਾ ਬੰਬ ਮਿਲਿਆ ਸੀ। ਜਿਸ ਨੂੰ ਆਰਮੀ ਡਿਸਪੋਜ਼ਲ ਟੀਮ ਨੇ ਸ਼ਨੀਵਾਰ ਦੁਪਹਿਰ ਨੂੰ ਇੱਕ ਕੰਟਰੋਲ ਸਥਿਤੀ ਵਿੱਚ ਧਮਾਕਾ ਕਰਕੇ ਨਸ਼ਟ ਕੀਤਾ। 

PunjabKesari

ਪੜ੍ਹੋ ਇਹ ਅਹਿਮ ਖਬਰ -ਤਾਨਾਸ਼ਾਹ ਕਿਮ ਦੀ ਨਵੀਂ ਯੋਜਨਾ, ਚੀਨ ਭੱਜੇ ਆਪਣੇ ਨਾਗਰਿਕਾਂ ਨੂੰ ਦੇਵੇਗਾ ਸਜ਼ਾ-ਏ-ਮੌਤ

ਇਸ 500 ਐਲਬੀ (227 ਕਿਲੋਗ੍ਰਾਮ) ਭਾਰੇ ਵਿਫੋਟਕ ਉਪਕਰਣ ਨੂੰ ਵੀਰਵਾਰ ਨੂੰ ਪੂਰਬੀ ਯਾਰਕਸ਼ਾਇਰ ਦੇ ਗੂਲ ਵਿੱਚ ਨਵੀਂ-ਉਸਾਰੀ ਵਾਲੀ ਜਗ੍ਹਾ 'ਤੇ ਲੱਭਿਆ ਗਿਆ ਸੀ। ਇਹ ਬੰਬ ਮਿਲਣ ਉਪਰੰਤ ਸੁਰੱਖਿਆ ਕਾਰਨਾਂ ਕਰਕੇ ਨੇੜੇ ਦੇ ਤਕਰੀਬਨ ਅੱਠ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਨਾਲ ਹੀ ਮੋਟਰਵੇਅ  (ਐਮ 62) ਨੂੰ ਵੀ ਸੁਰੱਖਿਆ ਵਜੋਂ ਬੰਦ ਕੀਤਾ ਗਿਆ। ਇਸ ਬੰਬ ਨੂੰ ਨਸ਼ਟ ਕਰਨ ਸਬੰਧੀ ਹੰਬਰਸਾਈਡ ਪੁਲਸ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਸਨੂੰ ਸ਼ਨੀਵਾਰ ਨੂੰ ਸਫਲਤਾਪੂਰਵਕ ਨਿਯੰਤਰਿਤ ਧਮਾਕਾ ਕਰਕੇ ਨਸ਼ਟ ਕੀਤਾ ਗਿਆ। ਉਸਾਰੀ ਵਾਲੀ ਜਗ੍ਹਾ 'ਤੇ ਇਸ ਬੰਬ ਨੂੰ ਖੁਦਾਈ ਦੌਰਾਨ ਲੱਭਿਆ ਗਿਆ ਸੀ।


author

Vandana

Content Editor

Related News