ਸਕਾਟਿਸ਼ ਟ੍ਰੇਡ ਯੂਨੀਅਨ ਵੱਲੋਂ ਸਿਹਤ ਕਾਮਿਆਂ ਦੀ ਤਨਖਾਹ ''ਚ ਵਾਧੇ ਦੀ ਅਪੀਲ

11/18/2020 3:59:28 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਸਿਹਤ ਵਿਭਾਗ ਨਾਲ ਜੁੜੇ ਹੋਏ ਕਾਮਿਆਂ ਦੇ ਦਿਨ ਰਾਤ ਮਿਹਨਤ ਕੀਤੀ ਹੈ। ਇਸ ਦੌਰਾਨ ਕਈ ਵਰਕਰਾਂ ਨੇ ਆਪਣੀ ਜਾਨ ਵੀ ਗਵਾਈ ਹੈ। ਹੁਣ ਇਹਨਾਂ ਕਾਮਿਆਂ ਨੂੰ ਮਿਲ ਰਹੇ ਮਿਹਨਤਾਨੇ ਦਾ ਮੁੱਦਾ ਉੱਠਿਆ ਹੈ। ਸਕਾਟਿਸ਼ ਅਤੇ ਯੂਕੇ ਸਰਕਾਰਾਂ ਨੂੰ ਫਰੰਟਲਾਈਨ ਕਰਮਚਾਰੀਆਂ ਲਈ ਤਨਖਾਹ ਵਧਾਉਣ ਦੀ ਅਪੀਲ ਕੀਤੀ ਗਈ ਹੈ। 

ਸਕਾਟਿਸ਼ ਟ੍ਰੇਡਜ਼ ਯੂਨੀਅਨ ਕਾਂਗਰਸ (ਐੱਸ.ਟੀ.ਯੂ.ਸੀ.) ਨੇ ਐਨ.ਐਚ.ਐਸ. ਸਟਾਫ ਲਈ ਪ੍ਰਤੀ ਘੰਟਾ 2 ਪੌਂਡ ਵਾਧੇ ਦੀ ਮੰਗ ਕੀਤੀ ਹੈ। ਯੂਨੀਅਨ ਦੀ ਜਨਰਲ ਸੱਕਤਰ ਰੋਜ ਫੋਅਰ ਮੁਤਾਬਕ, ਇਹ ਪ੍ਰਤੀ ਘੰਟੇ ਦੀ ਵੱਧ ਤਨਖਾਹ ਦੇਖਭਾਲ ਕਰਨ ਵਾਲੇ, ਪ੍ਰਚੂਨ ਅਤੇ ਟ੍ਰਾਂਸਪੋਰਟ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਅਤੇ ਉਨ੍ਹਾਂ ਲੋਕਾਂ ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਮਹਾਮਾਰੀ ਦੇ ਸੰਕਟ ਸਮੇਂ ਸਮਾਜਿਕ ਸੁਰੱਖਿਆ ਪ੍ਰੋਗਰਾਮਾਂ ਨੂੰ ਜਾਰੀ ਰੱਖਣ ਵਿੱਚ ਸਹਾਇਤਾ ਕੀਤੀ ਹੈ। ਇਸ ਲੀਡਰ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਮੁਸ਼ਕਿਲ ਸਮੇਂ ਵਿੱਚ ਇਹਨਾਂ ਕਾਮਿਆਂ ਦੇ ਯੋਗਦਾਨ ਨੂੰ ਸਹੀ ਤਰ੍ਹਾਂ ਪਛਾਣੋ, ਇਕੱਲੀਆਂ ਤਾੜੀਆਂ ਉਹਨਾਂ ਦੇ ਬਿੱਲਾਂ ਦਾ ਭੁਗਤਾਨ ਨਹੀਂ ਕਰ ਸਕਦੀਆਂ ਅਤੇ ਇਹ ਮੁੱਖ ਕਾਮੇ ਸਾਡੀ ਆਰਥਿਕਤਾ ਅਤੇ ਸਮਾਜ ਦੇ ਨੀਂਹ ਪੱਥਰ ਹਨ। 

ਪੜ੍ਹੋ ਇਹ ਅਹਿਮ ਖਬਰ- ਪਿਆਨੋ ਦੇ ਸੁਰੀਲੇ ਸੰਗੀਤ 'ਚ ਡਾਕਟਰਾਂ ਨੇ ਕੀਤਾ ਬੱਚੇ ਦਾ ਆਪਰੇਸ਼ਨ (ਵੀਡੀਓ ਤੇ ਤਸਵੀਰਾਂ)

ਫੋਅਰ ਨੇ ਦਾਅਵਾ ਕੀਤਾ ਕਿ ਮਹਾਮਾਰੀ ਦੌਰਾਨ ਅਰਬਪਤੀਆਂ ਦੁਆਰਾ ਦਿੱਤੇ ਗਏ ਫੰਡ ਜੋ ਕਿ 25 ਬਿਲੀਅਨ ਪੌਂਡ ਤੋਂ ਵੱਧ ਹਨ, ਨਾਲ ਤਨਖਾਹਾਂ ਦੇ ਵਾਧੇ ਵਿੱਚ ਸਹਾਇਤਾ ਮਿਲ ਸਕਦੀ ਹੈ। ਇਸ ਅਪੀਲ ਵਿੱਚ ਇਸ ਦੇ ਸਮੂਹ ਵਿੱਚ ਹਰ ਉਮਰ ਦੇ ਕਰਮਚਾਰੀਆਂ ਲਈ ਘੱਟੋ ਘੱਟ ਉਜਰਤ ਨੂੰ ਤੁਰੰਤ ਘੱਟੋ ਘੱਟ 10 ਪੌਂਡ ਪ੍ਰਤੀ ਘੰਟਾ ਕਰਨ ਦੀ ਮੰਗ ਵੀ ਹੈ।


Vandana

Content Editor

Related News