ਥੈਰੇਸਾ ਨੂੰ ਝਟਕਾ, ਬ੍ਰੈਗਜ਼ਿਟ ''ਤੇ ਸੰਸਦ ''ਚ ਤੀਜੀ ਵਾਰ ਵੋਟਿੰਗ ਤੋਂ ਇਨਕਾਰ

Tuesday, Mar 19, 2019 - 10:06 AM (IST)

ਥੈਰੇਸਾ ਨੂੰ ਝਟਕਾ, ਬ੍ਰੈਗਜ਼ਿਟ ''ਤੇ ਸੰਸਦ ''ਚ ਤੀਜੀ ਵਾਰ ਵੋਟਿੰਗ ਤੋਂ ਇਨਕਾਰ

ਲੰਡਨ (ਬਿਊਰੋ)— ਬ੍ਰਿਟੇਨ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੀ ਪ੍ਰਕਿਰਿਆ ਵਿਚ ਬ੍ਰੈਗਜ਼ਿਟ 'ਤੇ ਗਤੀਰੋਧ ਹੋਰ ਵੱਧ ਗਿਆ ਹੈ। ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਦੇ ਸਪੀਕਰ ਜੌਨ ਬਰਕੋਵ ਨੇ ਸਾਫ ਕਰ ਦਿੱਤਾ ਹੈ ਕਿ ਹੁਣ ਬ੍ਰੈਗਜ਼ਿਟ ਸਮਝੌਤੇ 'ਤੇ ਸਦਨ ਵਿਚ ਤੀਜੀ ਵਾਰ ਵੋਟਿੰਗ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਬ੍ਰੈਗਜ਼ਿਟ ਸਮਝੌਤੇ ਦੇ ਪ੍ਰਸਤਾਵ ਨੂੰ ਸੰਸਦ ਵਿਚ ਦੋ ਵਾਰ ਖਾਰਿਜ ਕਰ ਚੁੱਕੀ ਹੈ। ਬਰਕੋਵ ਨੇ ਕਿਹਾ ਕਿ ਜਦੋਂ ਤੱਕ ਸਰਕਾਰੀ ਪ੍ਰਸਤਾਵ ਵਿਚ ਕੋਈ ਬਹੁਤ ਵੱਡੀ ਤਬਦੀਲੀ ਨਹੀਂ ਹੋਵੇਗੀ ਉਦੋਂ ਤੱਕ ਉਹ ਸਦਨ ਵਿਚ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦੇਣਗੇ। 

ਸਰਕਾਰ ਦਾ ਪ੍ਰਸਤਾਵ ਇਕ ਵਾਰ 230 ਵੋਟਾਂ ਅਤੇ ਇਕ ਵਾਰ 149 ਵੋਟਾਂ ਨਾਲ ਡਿੱਗ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਸੰਸਦੀ ਨਿਯਮਾਂ ਮੁਤਾਬਕ ਇਕ ਹੀ ਮੁੱਦੇ 'ਤੇ ਸਾਂਸਦ ਦੋ ਵਾਰ ਵੋਟਿੰਗ ਨਹੀਂ ਕਰ ਸਕਦੇ। ਉਨ੍ਹਾਂ ਨੇ ਬ੍ਰੈਗਜ਼ਿਟ ਪ੍ਰਸਤਾਵ 'ਤੇ ਦੂਜੀ ਵਾਰ ਵੋਟਿੰਗ ਦੀ ਇਜਾਜ਼ਤ ਇਸ ਲਈ ਦਿੱਤੀ ਸੀ ਕਿਉਂਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਵਿਵਾਦਮਈ ਆਇਰਿਸ਼ ਬੈਕਸਟਾਪ ਨੂੰ ਲੈ ਕੇ ਪ੍ਰਸਤਾਵ ਵਿਚ ਤਬਦੀਲੀ ਕੀਤੀ ਗਈ ਹੈ। ਉੱਥੇ ਬ੍ਰਿਟੇਨ ਦੇ ਸੌਲਿਸਿਟਰ ਜਨਰਲ ਰੌਬਰਟ ਬਕਲੈਂਜ ਨੇ ਕਿਹਾ ਹੈ ਕਿ ਦੇਸ਼ ਇਸ ਸਮੇਂ ਵੱਡੇ ਸੰਵਿਧਾਨਕ ਸੰਕਟ ਵਿਚੋਂ ਲੰਘ ਰਿਹਾ ਹੈ। ਪ੍ਰਧਾਨ ਮੰਤਰੀ ਮੇਅ ਵੋਟਿੰਗ ਲਈ ਪੁਰਾਣੇ ਪ੍ਰਸਤਾਵ ਨੂੰ ਨਹੀਂ ਲਿਆ ਸਕਦੀ। ਸਰਕਾਰ ਲਈ ਨਵਾਂ ਪ੍ਰਸਤਾਵ ਲਿਆਉਣਾ ਮੁਸ਼ਕਲ ਕੰਮ ਹੈ।


author

Vandana

Content Editor

Related News