ਵਿਰੋਧੀ ਧਿਰ ਨੇ ਥੈਰੇਸਾ ਮੇਅ ਵਿਰੁੱਧ ਕੀਤਾ ਅਵਿਸ਼ਵਾਸ ਪ੍ਰਸਤਾਵ ਪੇਸ਼
Tuesday, Dec 18, 2018 - 12:24 PM (IST)

ਲੰਡਨ (ਭਾਸ਼ਾ)— ਬ੍ਰਿਟੇਨ ਵਿਚ ਵਿਰੋਧੀ ਧਿਰ ਦੇ ਨੇਤਾ ਜੇਰੇਮੀ ਕੋਰਬਿਨ ਨੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਵਿਰੁੱਧ ਸੰਸਦ ਵਿਚ ਗੈਰ-ਬਾਈਡਿੰਗ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ। ਪ੍ਰਸਤਾਵ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੇਅ ਨੇ ਸੰਸਦ ਮੈਂਬਰਾਂ ਨੂੰ ਕਿਹਾ ਸੀ ਕਿ ਇਸ ਤਰ੍ਹਾਂ ਬਾਰ-ਬਾਰ ਵੋਟਿੰਗ ਕਰਾਉਣ ਨਾਲ ਨਵੇਂ ਸਾਲ ਵਿਚ ਉਨ੍ਹਾਂ ਦੇ ਬ੍ਰੈਗਜ਼ਿਟ ਸਮਝੌਤੇ 'ਤੇ ਹੋਣ ਵਾਲੀ ਵੋਟਿੰਗ ਵੰਡ ਵਿਚ ਹੋਰ ਦੇਰੀ ਹੋਵੇਗੀ।
ਮੇਅ ਨੇ ਕਿਹਾ ਕਿ ਡਰਾਫਟ 'ਤੇ ਵੋਟਿੰਗ 14 ਜਨਵਰੀ ਤੋਂ ਸ਼ੁਰੂ ਹੋ ਰਹੇ ਹਫਤੇ ਵਿਚ ਹੋਵੇਗੀ। ਹਾਰ ਦੇ ਡਰ ਕਾਰਨ 11 ਦਸੰਬਰ ਨੂੰ ਨਿਰਧਾਰਤ ਵੋਟਿੰਗ ਨੂੰ ਟਾਲ ਦਿੱਤਾ ਗਿਆ ਸੀ। ਲੇਬਰ ਪਾਰਟੀ ਦੇ ਨੇਤਾ ਕੋਰਬਿਨ ਨੇ ਸੰਸਦ ਵਿਚ ਪ੍ਰਸਤਾਵ ਰੱਖਣ ਤੋਂ ਪਹਿਲਾਂ ਸੋਮਵਾਰ ਨੂੰ ਸੰਸਦ ਮੈਂਬਰਾਂ ਨੂੰ ਕਿਹਾ,''ਅਰਥਪੂਰਨ ਵੋਟਿੰਗ ਲਈ ਹਾਊਸ ਆਫ ਕਾਮਨਜ਼ ਨੂੰ ਇਜਾਜ਼ਤ ਦੇਣ ਵਿਚ ਅਸਫਲ ਰਹੀ ਪ੍ਰਧਾਨ ਮੰਤਰੀ ਮੇਅ ਵਿਚ ਇਸ ਸਦਨ ਨੂੰ ਕੋਈ ਵਿਸ਼ਵਾਸ ਨਹੀਂ ਹੈ।'' ਕੋਰਬਿਨ ਨੇ ਕਿਹਾ ਕਿ ਇਸ ਹਫਤੇ ਵੋਟਿੰਗ ਯਕੀਨੀ ਕਰਾਉਣ ਲਈ ਮੇਰੇ ਹਿਸਾਬ ਨਾਲ ਇਹੀ ਕਦਮ ਇਕੋ ਇਕ ਰਸਤਾ ਸੀ। ਸਰਕਾਰ ਨੂੰ ਇਸ ਗੈਰ-ਬਾਈਡਿੰਗ ਵੋਟਿੰਗ 'ਤੇ ਸਹਿਮਤ ਹੋਣਾ ਹੋਵੇਗਾ ਅਤੇ ਜੇ ਇਹ ਸਫਲ ਹੋ ਵੀ ਹੋ ਜਾਵੇ ਤਾਂ ਵੀ ਮੇਅ ਲਈ ਅਹੁਦਾ ਛੱਡਣਾ ਲਾਜ਼ਮੀ ਨਹੀਂ ਹੋਵੇਗਾ।