ਯੂਕੇ: ਤੈਰਾਕ ਐਡਮ ਪੀਟੀ ਨੇ ਟੋਕੀਓ ਓਲੰਪਿਕ ''ਚ ਹਾਸਲ ਕੀਤਾ ਪਹਿਲਾ ਸੋਨ ਤਗਮਾ

Monday, Jul 26, 2021 - 06:09 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਜਾਪਾਨ ਦੇ ਟੋਕੀਓ ਸ਼ਹਿਰ ਵਿੱਚ ਹੋ ਰਹੀਆਂ ਓਲੰਪਿਕ ਖੇਡਾਂ ਵਿੱਚ ਮੱਲਾਂ ਮਾਰਨ ਲਈ ਦੁਨੀਆ ਭਰ ਦੇ ਖਿਡਾਰੀ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਜ਼ੋਰ ਲਗਾ ਰਹੇ ਹਨ। ਬਰਤਾਨਵੀ ਟੀਮ ਵੀ ਆਪਣੇ ਲਈ ਦੇਸ਼ ਦਾ ਸਿਰ ਮਾਨ ਨਾਲ ਉੱਚਾ ਕਰਨ ਦੀ ਰਾਹ 'ਤੇ ਹੈ। ਇਹਨਾਂ ਹੀ ਯਤਨਾਂ ਦੇ ਸਦਕਾ ਬਰਤਾਨਵੀ ਤੈਰਾਕ ਐਡਮ ਪੀਟੀ ਨੇ ਟੋਕੀਓ ਓਲੰਪਿਕ ਵਿੱਚ ਪੁਰਸ਼ਾਂ ਦੇ 100 ਮੀਟਰ ਬ੍ਰੈਸਟ੍ਰੋਕ ਦੇ ਫਾਈਨਲ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਪ੍ਰਾਪਤ ਕੀਤਾ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਟੋਕੀਓ ਓਲੰਪਿਕ 'ਚ ਇਸ ਐਥਲੀਟ ਨੇ ਅਮਰੀਕਾ ਲਈ ਜਿੱਤਿਆ ਪਹਿਲਾ ਸੋਨੇ ਦਾ ਮੈਡਲ

ਆਪਣੀ ਇਸ ਜਿੱਤ ਨਾਲ ਐਡਮ ਨੇ ਟੋਕੀਓ ਓਲੰਪਿਕ ਵਿੱਚ ਬ੍ਰਿਟੇਨ ਨੂੰ ਪਹਿਲਾ ਸੋਨ ਤਗਮਾ ਜਿਤਾਇਆ। ਇਸ ਮੁਕਾਬਲੇ ਵਿੱਚ ਐਡਮ ਆਪਣਾ ਖੁਦ ਦਾ ਵਿਸ਼ਵ ਰਿਕਾਰਡ (56.88 ਸੈਕਿੰਡ) ਨਹੀਂ ਤੋੜ ਸਕਿਆ। ਐਡਮ ਨੇ ਆਪਣਾ ਗੋਲਡ ਮੈਡਲ 57.37 ਸੰਕਿਟ ਦੇ ਸਮੇਂ ਵਿੱਚ ਪੱਕਾ ਕੀਤਾ ਅਤੇ ਅਰਨੋ ਕਮਿੰਗਾ 0.63 ਸੈਕਿੰਡ ਪਿੱਛੇ ਰਹਿ ਕੇ ਦੂਜੇ ਸਥਾਨ 'ਤੇ ਆਏ ਜਦਕਿ ਨਿਕੋ ਮਾਰਟਿਨੈਂਘੀ ਨੇ 58.33 ਦੇ ਸਮੇਂ ਵਿੱਚ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਗ੍ਰੇਟ ਬ੍ਰਿਟੇਨ ਟੀਮ ਲਈ ਗੋਲਡ ਮੈਡਲ ਦੀ ਸ਼ੁਰੂਆਤ ਤੈਰਾਕੀ ਨਾਲ ਹੋ ਚੁੱਕੀ ਹੈ ਅਤੇ ਟੀਮ ਦੁਆਰਾ ਹੋਰ ਗੋਲਡ ਮੈਡਲ ਜਿੱਤਣ ਦੀ ਵੀ ਉਮੀਦ ਕੀਤੀ ਜਾਂਦੀ ਹੈ।


Vandana

Content Editor

Related News