"ਇਤਿਹਾਸ ਯੂਕੇ" ਤੇ ਸਿੱਖ ਸੇਵਾਦਾਰ ਨੌਜਵਾਨਾਂ ਨੇ ਸਿਹਤ ਕਾਮਿਆਂ ਲਈ ਬਣਾਏ ਪੀਜ਼ੇ
Tuesday, Apr 07, 2020 - 05:46 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨੀਆ ਭਰ ਵਿੱਚ ਸਿਹਤ ਕਾਮਿਆਂ, ਮੂਹਰਲੀ ਕਤਾਰ ਵਿੱਚ ਸੇਵਾਵਾਂ ਨਿਭਾ ਰਹੇ ਹੋਰ ਕਾਮਿਆਂ, ਲੋੜਵੰਦਾਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੱਕ ਰਸਦਾਂ ਪਹੁੰਚਾਉਣ ਦੀਆਂ ਸੇਵਾਵਾਂ ਨਿਰੰਤਰ ਜਾਰੀ ਹਨ। ਗਲਾਸਗੋ ਦੇ ਸੈਂਟਰਲ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਗਲਾਸਗੋ ਦੇ ਹਸਪਤਾਲ, ਰੌਇਲ ਇਨਫਰਮਰੀ ਅਤੇ ਐੱਨ ਐੱਚ ਐੱਸ ਕਾਲ ਸੈਂਟਰਾਂ 'ਚ ਕੰਮ ਕਰਦੇ ਕਾਮਿਆਂ ਲਈ ਸੰਸਥਾ ਇਤਿਹਾਸ ਯੂਕੇ, ਸਿੱਖ ਪ੍ਰਚਾਰਕ ਡਾ: ਸੁਖਪ੍ਰੀਤ ਸਿੰਘ ਉੱਦੋਕੇ ਦੀ ਅਗਵਾਈ 'ਚ ਸਿੱਖ ਸੇਵਾਦਾਰ ਨੌਜਵਾਨਾਂ ਵੱਲੋਂ ਪੀਜ਼ੇ ਬਣਾ ਕੇ ਕਾਮਿਆਂ ਤੱਕ ਪਹੁੰਚਾਉਣ ਦੀ ਸੇਵਾ ਕੀਤੀ ਗਈ।
ਅੱਜ ਦੂਜੇ ਦਿਨ ਵੀ ਸੇਵਾਦਾਰਾਂ ਵੱਲੋਂ ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਦਾਇਰੇ 'ਚ ਰਹਿ ਕੇ ਭੋਜਨ ਬਣਾਇਆ ਗਿਆ। ਭੋਜਨ ਤਿਆਰ ਕਰਨ ਉਪਰੰਤ ਪਹਿਲਾਂ ਤੋਂ ਮੁਕੱਰਰ ਕੀਤੇ ਰੂਟ ਅਨੁਸਾਰ ਵੱਖ-ਵੱਖ ਥਾਂਵਾਂ 'ਤੇ ਪੀਜ਼ੇ ਪੀਜ਼ੇ ਪਹੁੰਚਦੇ ਕੀਤੇ ਗਏ ਗਏ। ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਸੇਵਾਦਾਰ ਨੌਜਵਾਨਾਂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਆਪਣੀਆਂ ਜਾਨਾਂ ਦਾਅ 'ਤੇ ਲਾ ਕੇ ਮਰੀਜ਼ਾਂ ਦੀ ਸਾਂਭ ਸੰਭਾਲ ਕਰ ਰਹੇ ਕਾਮਿਆਂ ਦੀ ਭੁੱਖ ਤੇਹ ਦਾ ਖਿਆਲ ਰੱਖਣਾ ਸਾਡਾ ਵੀ ਫ਼ਰਜ਼ ਬਣਦਾ ਹੈ। ਉਹਨਾਂ ਕਿਹਾ ਕਿ ਸਮੂਹ ਸੇਵਾਦਾਰ ਵਧਾਈ ਦੇ ਪਾਤਰ ਹਨ, ਜਿਹੜੇ ਆਪੋ ਆਪਣੇ ਨਿੱਜੀ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਇਹਨਾਂ ਜੁਝਾਰੂ ਕਾਮਿਆਂ ਦੀ ਸੇਵਾ ਭੋਜਨ ਪਹੁੰਚਦਾ ਕਰਕੇ ਕਰ ਰਹੇ ਹਨ।