ਸਕੂਲ ਬੱਸ ਰੇਲਵੇ ਪੁਲ ਨਾਲ ਟਕਰਾਈ, 15 ਜ਼ਖਮੀ
Friday, Sep 11, 2020 - 12:45 PM (IST)

ਲੰਡਨ (ਰਾਜਵੀਰ ਸਮਰਾ): ਯੂ.ਕੇ ਵਿਚ ਵਿਨਚੈਸਟਰ ਨੇੜੇ ਇਕ ਡਬਲ ਡੈਕਰ ਸਕੂਲ ਬੱਸ ਇਕ ਰੇਲਵੇ ਪੁਲ ਨਾਲ ਟਕਰਾ ਗਈ। ਇਸ ਹਾਦਸੇ ਵਿਚ ਦੇ ਪੰਜ ਬੱਚਿਆਂ ਸਮੇਤ 15 ਜਣੇ ਜ਼ਖਮੀ ਹੋ ਗਏ, ਜਿਹਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖਮੀਆਂ ਵਿਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਤਿੰਨ ਛੋਟੇ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਜਿਸ ਵੇਲੇ ਹਾਦਸਾ ਹੋਇਆ ਤਾਂ ਬੱਚਿਆਂ ਅਤੇ ਹੋਰਾਂ ਵਿਚ ਭਗਦੜ ਮੱਚ ਗਈ। ਹਾਦਸੇ ਕਾਰਨ ਬੱਸ ਦੀ ਉਪਰਲੀ ਛੱਤ ਬੁਰੀ ਤਰ੍ਹਾਂ ਨੁਕਸਾਨੀ ਗਈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਨੇਤਾ ਨੇ ਕੋਆਲਾ ਮੁੱਦੇ 'ਤੇ ਮੰਤਰੀਆਂ ਨੂੰ ਬਰਖਾਸਤ ਕਰਨ ਦੀ ਦਿੱਤੀ ਧਮਕੀ
ਇਸ ਮੌਕੇ ਪੁੱਜੀ ਪੁਲਿਸ ਨੇ ਜ਼ਖਮੀਆਂ ਦੀ ਮਦਦ ਲਈ ਐਾਬੂਲੈਂਸ ਦਾ ਪ੍ਰਬੰਧ ਕੀਤਾ ਅਤੇ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।