UK ਦੇ ਸਮੈਦਿਕ ਦੀ ਵਾਰਲੀ ਸੁਪਰ ਮਾਰਕਿਟ ਫਰਮ ਨੂੰ 5 ਲੱਖ ਪੌਂਡ ਦਾ ਹੋਇਆ ਜੁਰਮਾਨਾ

Wednesday, Sep 22, 2021 - 11:20 PM (IST)

ਬਰਮਿੰਘਮ (ਸੰਜੀਵ ਭਨੋਟ)-ਯੂ.ਕੇ. ਸਮੈਦਿਕ ਦੇ ਇਲਾਕੇ ਦੀ ਵਾਰਲੀ ਸਟੋਰ ਜਿਸ ਨੂੰ ਰਾਣੀ ਦੀ ਸ਼ਾਪ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਨੂੰ 5 ਲੱਖ ਪੌਂਡ ਤਕਰੀਬਨ (5 ਕਰੋੜ ਭਾਰਤੀ ਕਰੰਸੀ ਅਨੁਸਾਰ) ਤੋਂ ਵੱਧ ਦਾ ਜੁਰਮਾਨਾ ਲਾਇਆ ਗਿਆ ਹੈ।ਸੈਂਡਵੈਲ ਕੌਂਸਲ ਨੇ ਕਿਹਾ ਕੀ ਸੁਪਰ ਮਾਰਕਿਟ ਦੇ ਅੰਦਰ ਜਿਹੜੀਆਂ ਸ਼ੈਲਫਾਂ 'ਤੇ ਸਮਾਨ ਟਿਕਾਇਆ ਹੁੰਦਾ ਹੈ, ਉਸ ਤੇ ਚੂਹੇ ਦੀਆਂ ਮੀਂਗਣਾਂ ਤੇ ਕਈ ਟੁੱਕੇ ਹੋਏ ਪੈਕੇਟ ਮਿਲੇ, ਜੋ ਲੋਕਾਂ ਲਈ ਕਈ ਖਤਰਨਾਕ ਬਿਮਾਰੀਆਂ ਪੈਦਾ ਕਰ ਸਕਦੇ ਹਨ। ਇੱਥੇ ਜ਼ਿਕਰਯੋਗ ਹੈ ਕੋਵੀਡ-19 ਦੀ ਪਹਿਲੀ ਲਹਿਰ ਦੀ ਤਾਲਾਬੰਦੀ ਦੌਰਾਨ ਵੀ ਜ਼ਰੂਰੀ ਸਮਾਨ ਜ਼ਿਆਦਾ ਮਹਿੰਗਾ ਬੇਚਣ 'ਤੇ ਵੀ ਇਲਜ਼ਾਮ ਲੱਗ ਚੁੱਕੇ ਹਨ। ਕੀੜੇ ਤੇ ਚੂਹੇ ਦੀ ਸਫ਼ਾਈ ਦੀ ਘਾਟ ਕਰਕੇ ਵਾਰਲੀ ਸੁਪਰ ਮਾਰਕੀਟ 'ਤੇ ਸਿਹਤ ਅਤੇ ਸੁਰੱਖਿਆ ਅਪਰਾਧ ਦੇ ਅਧੀਨ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ : ਸ਼ੱਕੀ ਚੀਨੀ ਹੈਕਰ ਨੇ ਭਾਰਤੀ ਮੀਡੀਆ ਤੇ ਸਰਕਾਰ ਨੂੰ ਬਣਾਇਆ ਸੀ ਨਿਸ਼ਾਨਾ : ਰਿਪੋਰਟ

ਕੰਪਨੀ ਡਾਇਰੈਕਟਰ ਮਨਦੀਪ ਕੌਰ ਮੰਡੇਰ ਅਤੇ ਸੀਨੀਅਰ ਮੈਨੇਜਰ ਰਮਿੰਦਰ ਮੰਡੇਰ ਨੂੰ ਫੂਡ ਸੇਫਟੀ ਅਤੇ ਹਾਈਜੀਨ (ਇੰਗਲੈਡ) ਰੈਗੂਲੇਸ਼ਨ 2013 ਅਤੇ ਹੈਲਥ ਐਂਡ ਸੇਫਟੀ ਐਟ ਵਰਕ ਐਕਟ 1974 ਦੇ ਅਧੀਨ ਅਪਰਾਧਾਂ ਲਈ ਦੋਸ਼ੀ ਮੰਨਿਆ ਹੈ।ਇੱਥੇ ਦੱਸਣਾ ਬਣਦਾ ਹੈ ਕੀ ਫ਼ਰਮ ਨੂੰ ਇਸ ਵਿਸ਼ੇ ਲਈ ਕਈ ਵਾਰ ਨੋਟਿਸ ਭੇਜੇ ਗਏ ਸਨ। ਇੱਕ ਹੋਰ ਸੀਨੀਅਰ ਮੈਨੇਜਰ ਸੁਖਵੀਰ ਮੰਡੇਰ ਤੇ ਵੀ ਮੁਕਦੱਮਾ ਦਾਇਰ ਕੀਤਾ ਹੈ। ਸੈਂਡਵੈਲ ਕੌਂਸਲ ਨੇ ਕਿਹਾ ਕੰਪਨੀ ਨੂੰ ਵੁਲਵਰਹੈਂਪਟਨ ਕਰਾਊਨ ਕੋਰਟ ਨੇ ਫੂਡ ਸੇਫਟੀ ਅਪਰਾਧਾਂ ਲਈ £60,000 'ਤੇ ਸਿਹਤ ਅਤੇ ਸੁਰੱਖਿਆ ਅਪਰਾਧਾਂ ਲਈ £480,000 ਦੇ ਜੁਰਮਾਨੇ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਹੈ।

ਇਹ ਵੀ ਪੜ੍ਹੋ : ਕੋਵਿਡ-19 ਦੇ ਨਵੇਂ ਮਾਮਲਿਆਂ ਦੀ ਗਿਣਤੀ ਲਗਾਤਾਰ ਘਟਨੀ ਪਿਛਲੇ ਹਫ਼ਤੇ ਵੀ ਜਾਰੀ ਰਹੀ : WHO

PunjabKesari

ਸਾਰਾ ਜ਼ੁਰਮਾਨਾ ਤਕਰੀਬਨ £556,191.20 ਹੈ। ਮਨਦੀਪ ਕੌਰ ਮੰਡੇਰ ਨੂੰ ਅੱਠ ਮਹੀਨਿਆਂ ਦੀ ਕੈਦ, 2 ਸਾਲ ਲਈ ਮੁਅੱਤਲ ਅਤੇ 150 ਘੰਟੇ ਬਿਨਾਂ ਤਨਖਾਹ ਕੰਮ ਕਰਨ ਦੇ ਹੁਕਮ ਸੁਣਾਏ ਹਨ। ਰਮਿੰਦਰ ਮੰਡੇਰ ਨੂੰ 16 ਮਹੀਨਿਆਂ ਦੀ ਸਜ਼ਾ 2 ਸਾਲ ਲਈ ਮੁਅੱਤਲ ਅਤੇ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਇਲੈਕਟ੍ਰੋਨਿਕ ਟੈਗ ਦੀ ਸਜ਼ਾ ਵੀ ਸੁਣਾਈ ਗਈ ਹੈ। ਸੁਖਵੀਰ ਮੰਡੇਰ ਦੇ ਸਜ਼ਾ ਲਈ ਅਗਲੀ ਤਰੀਕ ਪਾਈ ਗਈ ਹੈ। ਸੁਰੱਖਿਆ ਕਾਨੂੰਨ ਦੇ ਅਧੀਨ ਦਿੱਤੇ ਗਏ ਨੋਟਿਸਾਂ ਦੀ ਪਾਲਣਾ ਕਰਨ 'ਚ ਵਾਰ-ਵਾਰ ਅਸਫਲ ਰਹੀ ਸੀ।

ਇਹ ਵੀ ਪੜ੍ਹੋ : ਅਮਰੀਕਾ 'ਚ ਕੋਰੋਨਾ ਮੌਤਾਂ ਦੀ ਗਿਣਤੀ 1918 ਦੀ ਫਲੂ ਮਹਾਮਾਰੀ ਦੀਆਂ ਮੌਤਾਂ ਨਾਲੋਂ ਵਧੀ

ਡਾਇਰੈਕਟਰ ਮਨਦੀਪ ਕੌਰ ਮੰਡੇਅਰ ਅਤੇ ਸੀਨੀਅਰ ਮੈਨੇਜਰ ਰਮਿੰਦਰ ਮੰਡੇਰ ਨੇ ਫੂਡ ਸੇਫਟੀ ਐਂਡ ਹਾਈਜੀਨ (ਇੰਗਲੈਂਡ) ਰੈਗੂਲੇਸ਼ਨਜ਼ 2013 ਅਤੇ ਹੈਲਥ ਐਂਡ ਸੇਫਟੀ ਐਟ ਵਰਕ ਆਦਿ ਐਕਟ 1974 ਦੇ ਅਧੀਨ ਅਪਰਾਧਾਂ ਲਈ ਦੋਸ਼ੀ ਮੰਨਿਆ। ਇਕ ਹੋਰ ਸੀਨੀਅਰ ਮੈਨੇਜਰ ਸੁਖਬੀਰ ਮੰਡੇਰ ਨੇ ਫੂਡ ਸੇਫਟੀ ਹਾਈਜੀਨ ਰੈਗੂਲੇਸ਼ਨ ਦੇ ਅਧੀਨ ਅਪਰਾਧਾਂ ਲਈ ਦੋਸ਼ੀ ਨਹੀਂ ਮੰਨਿਆ ਪਰ ਮੁਕੱਦਮੇ ਤੋਂ ਬਾਅਦ ਸਾਰੇ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ।

ਇਹ ਵੀ ਪੜ੍ਹੋ : ਸਾਡੋ ਕੋਵਿਡ-19 ਰੋਕੂ ਟੀਕੇ ਦੀ ਬੂਸਟਰ ਖੁਰਾਕ ਲੈਣ ਵਾਲਿਆਂ ਦੀ ਪ੍ਰਤੀਰੋਧਕ ਸਮਰਥਾ ਵਧੀ : J&J

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News