ਪ੍ਰਿੰਸ ਹੈਰੀ ਨੇ ਨੀਦਰਲੈਂਡ ਯਾਤਰਾ ਦੀ ਮਿਆਦ ਘਟਾਈ, ਇਹ ਹੈ ਵਜ੍ਹਾ

05/05/2019 4:09:46 PM

ਲੰਡਨ (ਬਿਊਰੋ)— ਬ੍ਰਿਟੇਨ ਦੇ ਪ੍ਰਿੰਸ ਹੈਰੀ ਨੇ ਆਪਣੀ ਨੀਦਰਲੈਂਡ ਯਾਤਰਾ ਦੀ ਮਿਆਦ ਛੋਟੀ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅਜਿਹੀ ਸੰਭਾਵਨਾ ਹੈ ਕਿ ਮੇਗਨ ਜਲਦੀ ਹੀ ਮਾਂ ਬਣ ਸਕਦੀ ਹੈ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਹੈਰੀ 8 ਮਈ ਤੋਂ ਦੋ ਦਿਨ ਦੀ ਯਾਤਰਾ 'ਤੇ ਨੀਦਰਲੈਂਡ ਆਉਣ ਵਾਲੇ ਸਨ। ਹੁਣ ਉਹ ਆਉਣ ਦੇ ਦੂਜੇ ਦਿਨ ਹੀ ਵਾਪਸ ਚਲੇ ਜਾਣਗੇ। ਹਾਲਾਂਕਿ ਇਸ ਫੈਸਲੇ ਦੇ ਪਿੱਛੇ ਕੁਝ ਹੋਰ ਕਾਰਨ ਵੀ ਹੋ ਸਕਦੇ ਹਨ ਪਰ ਖਬਰ ਇਹ ਵੀ ਹੈ ਕਿ ਡਚੇਸ ਆਫ ਸਸੈਕਸ ਆਪਣੀ ਗਰਭ ਅਵਸਥਾ ਦੇ ਆਖਰੀ ਪੜਾਅ ਵਿਚ ਹੈ।

ਬਰਮਿੰਘਮ ਪੈਲੇਸ ਦਾ ਬਿਆਨ ਆਇਆ ਹੈ,''ਸ਼ਾਹੀ ਪਰਿਵਾਰ ਦੀ ਯਾਤਰਾ ਅਤੇ ਰੁਝੇਵਿਆਂ ਨੂੰ ਕਵਰ ਕਰਨ ਦੀ ਪ੍ਰੈੱਸ ਦੀ ਯੋਜਨਾ ਕਾਰਨ ਅਸੀਂ ਡਿਊਕ ਆਫ ਸਸੈਕਸ ਦੀ 8 ਮਈ 2019 ਬੁੱਧਵਾਰ ਦੀ ਐਮਸਟਰਡਮ ਦੀ ਯਾਤਰਾ ਰੱਦ ਕਰ ਦਿੱਤੀ ਹੈ।'' ਬਿਆਨ ਮੁਤਾਬਕ ਡਿਊਕ 9 ਮਈ ਵੀਰਵਾਰ ਨੂੰ ਹੇਗ ਦੀ ਯਾਤਰਾ 'ਤੇ ਜਾਣਗੇ। ਉਹ ਯੋਜਨਾ ਮੁਤਾਬਕ ਇੱਥੇ 'ਇਨਵਿਕਟਸ ਗੇਮਸ ਦੀ ਹੇਗ 2020' ਦੀ ਸ਼ੁਰੂਆਤ ਵਿਚ ਜਾਣਗੇ। ਇਨ੍ਹਾਂ ਸਾਰਿਆਂ ਖਬਰਾਂ ਦੇ ਇਲਾਵਾ ਇਸ ਸ਼ਾਹੀ ਜੋੜੀ ਨੇ ਇਹ ਕਿਹਾ ਸੀ ਕਿ ਉਹ ਬੱਚੇ ਦੇ ਜਨਮ ਨਾਲ ਸਬੰਧਤ ਜਾਣਕਾਰੀਆਂ ਨਿੱਜੀ ਰੱਖਣਗੇ।


Vandana

Content Editor

Related News