ਯੂਕੇ ਤੋਂ ਦੁੱਖਦਾਇਕ ਖ਼ਬਰ, ਗਰਭਵਤੀ ਪੰਜਾਬੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

Wednesday, Jun 28, 2023 - 05:30 PM (IST)

ਯੂਕੇ ਤੋਂ ਦੁੱਖਦਾਇਕ ਖ਼ਬਰ, ਗਰਭਵਤੀ ਪੰਜਾਬੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

ਲੰਡਨ- ਯੂਕੇ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਪੰਜਾਬ ਤੋਂ ਚੰਗੇ ਭਵਿੱਖ ਦੀ ਆਸ ਲੈ ਕੇ ਇੰਗਲੈਂਡ ਆਈ ਇਕ ਪੰਜਾਬੀ ਵਿਦਿਆਰਥਣ ਨੇ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਨੇੜੇ ਇਕ ਪੁਲ਼ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਦਿਓਲ ਨੇ ਦੱਸਿਆ ਕਿ ਪੀੜਤ ਵਿਦਿਆਰਥਣ ਗਰਭਵਤੀ ਸੀ ਪਰ ਪੁਲਸ ਨੇ ਅਜੇ ਤੱਕ ਵਿਦਿਆਰਥਣ ਦੀ ਪਛਾਣ ਜਨਤਕ ਨਹੀਂ ਕੀਤੀ। ਭਾਈ ਦਿਓਲ ਨੇ ਸੰਗਤਾਂ ਦੇ ਹਵਾਲੇ ਨਾਲ ਦੱਸਿਆ ਕਿ ਵਿਦਿਆਰਥਣ ਕੁਝ ਦੇਰ ਪਹਿਲਾਂ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵੀ ਆਈ ਸੀ, ਇਕ ਪੰਜਾਬੀ ਵੈਨ ਚਾਲਕ ਵਲੋਂ ਵਿਦਿਆਰਥਣ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ।  

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦੇ ਮੈਲਬੌਰਨ 'ਚ 14 ਸਾਲਾ ਮੁੰਡੇ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ 

ਜਾਣਕਾਰੀ ਮੁਤਾਬਕ ਮੌਕੇ 'ਤੇ ਪਹੁੰਚੀ ਪੁਲਸ ਨੇ ਪੀੜਤਾ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਗੁਰਦੁਆਰਾ ਸਾਹਿਬ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਘਟਨਾ ਸਬੰਧੀ ਜਾਣਕਾਰੀ ਸਾਂਝੀ ਕੀਤੀ ਸੀ। ਭਾਈ ਦਿਓਲ ਨੇ ਦੱਸਿਆ ਕਿ ਸੰਗਤਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤਾ ਇਕ ਸਾਲ ਤੋਂ ਜਿਸ ਪਰਿਵਾਰ ਨਾਲ ਰਹਿ ਰਹੀ ਸੀ, ਉਸ ਪਰਿਵਾਰ ਨੇ ਆਪਣੇ ਮੁੰਡੇ ਨਾਲ ਵਿਆਹ ਤੋਂ ਇਨਕਾਰ ਕਰਨ ਨੂੰ ਲੈਕੇ ਉਸ ਨੂੰ ਰਾਤ ਵੇਲੇ ਘਰੋਂ ਬਾਹਰ ਕੱਢ ਦਿੱਤਾ ਸੀ | ਫਿਰ ਇਕ ਸਿੱਖ ਪਰਿਵਾਰ ਨੇ ਆਪਣੇ ਘਰ ਰੱਖ ਕੇ ਉਸ ਦੀ ਮਦਦ ਕੀਤੀ, ਹੁਣ ਉਹ ਕੌਂਸਲ ਤੋਂ ਆਪਣਾ ਘਰ ਲੈਣ ਦੀ ਪ੍ਰਕ੍ਰਿਰਿਆ 'ਚੋਂ ਲੰਘ ਰਹੀ ਸੀ। ਭਾਈ ਦਿਓਲ ਨੇ ਕਿਹਾ ਕਿ ਅਸੀਂ ਉਕਤ ਮਾਮਲੇ ਵਿਚ ਪੁਲਸ ਦੇ ਸੰਪਰਕ ਵਿਚ ਹਾਂ ਜੇ ਉਕਤ ਗੱਲਾਂ ਵਿੱਚ ਕੋਈ ਸੱਚਾਈ ਸਾਹਮਣੇ ਆਈ ਤਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਈ ਜਾਵੇਗੀ। ਭਾਈ ਦਿਓਲ ਨੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕੁੜੀਆਂ ਨੂੰ ਬਿਨਾਂ ਕਿਸੇ ਠੋਸ ਪ੍ਰਬੰਧਾਂ ਦੇ ਵਿਦੇਸ਼ ਭੇਜਣ ਤੋਂ ਗੁਰੇਜ਼ ਕਰਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News