ਯੂਕੇ: ਪੁਲਸ ਵੱਲੋਂ ਹਿੰਸਕ ਅਪਰਾਧੀਆਂ ''ਤੇ ਲਗਾਏ ਜਾਂਦੇ ਦੋਸ਼ਾਂ ''ਚ ਗਿਰਾਵਟ

Monday, Aug 02, 2021 - 12:30 PM (IST)

ਯੂਕੇ: ਪੁਲਸ ਵੱਲੋਂ ਹਿੰਸਕ ਅਪਰਾਧੀਆਂ ''ਤੇ ਲਗਾਏ ਜਾਂਦੇ ਦੋਸ਼ਾਂ ''ਚ ਗਿਰਾਵਟ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂ.ਕੇ. ਪੁਲਸ ਵੱਲੋਂ ਦੋਸ਼ੀ ਠਹਿਰਾਏ ਜਾਂਦੇ ਹਿੰਸਕ ਅਪਰਾਧੀਆਂ ਦੀ ਗਿਣਤੀ ਵਿਚ ਪਿਛਲੇ ਸਾਲ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਬੰਧੀ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ 100 ਹਿੰਸਕ ਅਪਰਾਧੀਆਂ ਵਿਚੋਂ 7 ਤੋਂ ਘੱਟ ਨੂੰ ਕਿਸੇ ਹੋਰ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ। ਗ੍ਰਹਿ ਦਫ਼ਤਰ ਅਨੁਸਾਰ ਮਹਾਮਾਰੀ ਨੇ ਪੁਲਸ ਵੱਲੋਂ ਦਰਜ ਕੀਤੇ ਗਏ ਕੁੱਲ ਅਪਰਾਧਾਂ ਵਿਚ 13 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ ਅਪਰਾਧ ਦੇ ਅੰਕੜਿਆਂ ਨੂੰ ਬਹੁਤ ਪ੍ਰਭਾਵਤ ਕੀਤਾ ਹੈ।

ਮਾਰਚ 2021 ਤੱਕ ਤਕਰੀਬਨ 1.67 ਮਿਲੀਅਨ ਹਿੰਸਕ ਅਪਰਾਧ ਹੋਏ ਸਨ, ਪਰ ਸਿਰਫ਼ 139,805 ਅਪਰਾਧੀਆਂ ਨੇ ਹੀ ਦੋਸ਼ਾਂ ਦਾ ਸਾਹਮਣਾ ਕੀਤਾ ਅਤੇ ਪੁਲਸ ਵੱਲੋਂ ਜਾਂਚ ਕੀਤੇ ਗਏ 238,000 ਅਪਰਾਧਾਂ ਵਿਚ, ਕਿਸੇ ਵੀ ਸ਼ੱਕੀ ਦੀ ਪਛਾਣ ਨਹੀਂ ਹੋਈ। ਇਸ ਦੇ ਇਲਾਵਾ ਅੰਕੜਿਆਂ ਅਨੁਸਾਰ 55,227 ਚੋਰੀਆਂ ਦੀ ਰਿਪੋਰਟ ਕੀਤੀ ਗਈ, ਜਿਹਨਾਂ ਵਿਚੋਂ ਸਿਰਫ਼ 6,800 'ਤੇ ਦੋਸ਼ ਲਗਾਏ ਗਏ ਅਤੇ ਦੋ ਤਿਹਾਈ ਤੋਂ ਵੱਧ ਮਾਮਲਿਆਂ ਵਿਚ ਕਿਸੇ ਵੀ ਸ਼ੱਕੀ ਦੀ ਪਛਾਣ ਨਹੀਂ ਹੋਈ। ਪਿਛਲੇ ਹਫ਼ਤੇ ਹੋਮ ਆਫਿਸ ਵੱਲੋਂ ਜਾਰੀ ਇੰਗਲੈਂਡ ਅਤੇ ਵੇਲਜ਼ ਦੇ ਅੰਕੜਿਆਂ ਅਨੁਸਾਰ ਹਿੰਸਕ ਅਪਰਾਧਾਂ ਲਈ ਚਾਰਜ ਦਰਾਂ 2014/15 ਵਿਚਲੀਆਂ 22 ਪ੍ਰਤੀਸ਼ਤ ਤੋਂ 2020/21 ਵਿਚ ਸਿਰਫ਼ 6.8 ਪ੍ਰਤੀਸ਼ਤ ਦਰਜ ਕੀਤੀਆਂ ਗਈਆਂ ਹਨ। ਗ੍ਰਹਿ ਦਫ਼ਤਰ ਅਨੁਸਾਰ ਮਹਾਮਾਰੀ ਦੌਰਾਨ ਧੋਖਾਧੜੀ ਨੂੰ ਛੱਡ ਕੇ ਪੁਲਸ ਵੱਲੋਂ ਦਰਜ ਕੀਤੇ ਗਏ ਕੁੱਲ ਅਪਰਾਧਾਂ ਵਿਚ 13 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ ਅਪਰਾਧ ਸਬੰਧੀ ਅੰਕੜੇ ਪ੍ਰਭਾਵਿਤ ਹੋਏ ਹਨ।


author

cherry

Content Editor

Related News