ਯੂਕੇ: ਲੋਕਾਂ ਨੇ ਕੋਰੋਨਾ ਪਾਬੰਦੀਆਂ ਦੇ ਬਾਵਜੂਦ ਸਮੁੰਦਰੀ ਕੰਢੇ ਅਤੇ ਪਾਰਕਾਂ ''ਚ ਕੀਤੀ ਸ਼ਮੂਲੀਅਤ

Sunday, Feb 28, 2021 - 01:00 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕੀਤੇ ਗਏ ਨਿਯਮਾਂ ਤਹਿਤ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ ਪਰ ਇਸ ਹਫਤੇ ਦੇ ਅੰਤ ਵਿੱਚ ਲੋਕਾਂ ਨੇ ਇਹਨਾਂ ਨਿਯਮਾਂ ਨੂੰ ਪਾਸੇ ਰੱਖ ਕੇ ਮੌਸਮ ਦਾ ਆਨੰਦ ਲੈਣ ਲਈ ਪਾਰਕਾਂ ਅਤੇ ਸਮੁੰਦਰੀ ਕੰਢਿਆਂ 'ਤੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਦੌਰਾਨ ਦੱਖਣੀ ਇੰਗਲੈਂਡ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 13 ਡਿਗਰੀ ਸੈਲਸੀਅਸ ਹੋਣ ਕਰਕੇ ਲੋਕਾਂ ਨੇ ਘਰਾਂ ਤੋਂ ਬਾਹਰ ਨਿੱਕਲ ਕੇ ਪਾਰਕਾਂ ਆਦਿ ਵਿੱਚ ਇਕੱਠ ਕੀਤਾ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਪਹੁੰਚੀ ਐਸਟਰਾਜ਼ੇਨੇਕਾ ਟੀਕੇ ਦੀ ਪਹਿਲੀ ਖੇਪ

ਦੇਸ਼ ਦੇ ਖੇਤਰਾਂ ਜਿਵੇਂ ਕਿ ਐਕਸੀਟਰ ਵਿੱਚ ਐਕਸੇ ਦਰਿਆ ਦੇ ਨਾਲ ਲੋਕਾਂ ਦੀ ਵੱਡੀ ਭੀੜ ਨੇ ਸ਼ਿਰਕਤ ਕੀਤੀ। ਯੂਕੇ ਵਿੱਚ 6 ਜਨਵਰੀ ਨੂੰ ਮੌਜੂਦਾ ਤਾਲਾਬੰਦੀ ਲਾਗੂ ਹੋਣ ਤੋਂ ਬਾਅਦ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਕਿਸੇ ਨਾਲ ਵੀ ਸਮਾਜਿਕ ਸੰਬੰਧ ਜਾਂ ਘਰ ਦੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਹੁਣ ਹੌਲੀ ਹੌਲੀ ਤਾਲਾਬੰਦੀ ਦੀਆਂ ਪਾਬੰਦੀਆਂ ਹਟਾਉਣ ਲਈ ਯੋਜਨਾਵਾਂ ਦੇ ਤਹਿਤ ਲੋਕਾਂ ਨੂੰ 8 ਮਾਰਚ ਤੋਂ ਦੂਜੇ ਘਰਾਂ ਦੇ ਲੋਕਾਂ ਨਾਲ ਬਾਹਰ ਇੱਕ ਮੁਲਾਕਾਤ ਕਰਨ ਦੀ ਆਗਿਆ ਦਿੱਤੀ ਜਾਵੇਗੀ। ਹਾਲਾਂਕਿ ਲੋਕ ਸਮੇਂ ਤੋਂ ਪਹਿਲਾਂ ਹੀ ਨਿਯਮਾਂ ਨੂੰ ਤੋੜ ਰਹੇ ਹਨ। ਬੈਰੀ ਆਈਲੈਂਡ, ਸਾਊਥ ਵੇਲਜ਼ ਦੀ ਪੁਲਸ ਨੇ ਇਸ ਹਫ਼ਤੇ ਦੇ ਅੰਤ ਵਿੱਚ ਅਜਿਹੇ ਸਥਾਨਾਂ 'ਤੇ ਜਾਣ ਵਾਲੇ ਲੋਕਾਂ ਨੂੰ ਰੋਕਣ ਲਈ ਚੈਕਿੰਗ ਕਰਨ ਦੇ ਨਾਲ ਨਿਯਮਾਂ ਦੀ ਉਲੰਘਣਾ ਕਰਨ ਲਈ 60 ਪੌਂਡ ਤੱਕ ਦੇ ਜੁਰਮਾਨੇ ਵੀ ਕੀਤੇ ਹਨ।


Vandana

Content Editor

Related News