ਯੂਕੇ ''ਚ 4 ਲੱਖ ਪਾਸਪੋਰਟ ਅਰਜ਼ੀਆਂ ਦਾ ਕੰਮ ਕੋਰੋਨਾ ਕਰਕੇ ਲਟਕਿਆ

07/23/2020 5:26:50 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਮਹਾਮਾਰੀ ਕਰਕੇ ਹਰ ਕੰਮ 'ਚ ਖੜੋਤ ਆਈ ਹੈ। ਯੂਕੇ ਦੇ "ਹਰ ਮੈਜਿਸਟੀ ਪਾਸਪੋਰਟ ਦਫ਼ਤਰ" ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਪੈਦਾ ਹੋਏ ਵਿਘਨ ਕਾਰਨ 400,000 ਤੋਂ ਵੱਧ ਪਾਸਪੋਰਟ ਅਰਜ਼ੀਆਂ ਦਾ ਕੰਮ ਪਛੜ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਹੁਣ ਅਮਰੀਕਾ ਦਾ ਚੀਨ 'ਤੇ ਦੋਸ਼, ਚੋਰੀ ਕੀਤੀ ਕੋਰੋਨਾ ਵੈਕਸੀਨ ਰਿਸਰਚ

ਗ੍ਰਹਿ ਵਿਭਾਗ ਦੇ ਮੰਤਰੀ ਬੈਰੋਨੇਸ ਵਿਲੀਅਮਜ਼ ਨੇ ਕਿਹਾ ਕਿ ਸਮਾਜਿਕ ਦੂਰੀ ਨੂੰ ਲਾਗੂ ਕਰਨ ਲਈ ਸਟਾਫ ਦੀ ਘਾਟ ਹੋਣ ਕਰਕੇ ਪਾਸਪੋਰਟ ਪ੍ਰਕਿਰਿਆਵਾਂ ਵਿਚ ਵਧੇਰੇ ਸਮਾਂ ਲੱਗ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਸਮਰੱਥਾ ਨੂੰ ਵਧਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਪਰ ਇਸ ਨਾਲ ਉਹਨਾਂ ਜਾਣਕਾਰੀ ਵੀ ਦਿੱਤੀ ਕਿ ਅਪਲਾਈ ਕਰਨ ਵਾਲਿਆਂ ਨੂੰ ਆਮ ਤੌਰ 'ਤੇ ਤਿੰਨ ਹਫ਼ਤਿਆਂ ਤੋਂ ਜ਼ਿਆਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਹੁਣ ਯੂਰਪੀਅਨ ਯੂਨੀਅਨ ਤੋਂ ਯੂਕੇ ਦੇ ਅਲੱਗ ਹੋ ਜਾਣ ਤੋਂ ਬਾਅਦ 30 ਸਾਲ ਬਾਅਦ ਅਪ੍ਰੈਲ ਤੋਂ ਨਵੇਂ ਪਾਸਪੋਰਟਾਂ ਲਈ ਅਰਜ਼ੀ ਦੇਣ ਵਾਲੇ ਵਿਅਕਤੀ ਪਾਸਪੋਰਟ ਦੇ ਬਦਲੇ ਹੋਏ ਨਵੇਂ ਨੀਲੇ ਰੂਪ ਨੂੰ ਪ੍ਰਾਪਤ ਕਰਨਗੇ।


Vandana

Content Editor

Related News