ਯੂਕੇ: 15,000 ਦੇ ਕਰੀਬ ਡਰਾਈਵਰਾਂ ਨੂੰ ਫੋਨ ਵਰਤਦਿਆਂ ਕੈਮਰਿਆਂ ਨੇ ਫੜ੍ਹਿਆ

Wednesday, Jan 05, 2022 - 03:26 PM (IST)

ਯੂਕੇ: 15,000 ਦੇ ਕਰੀਬ ਡਰਾਈਵਰਾਂ ਨੂੰ ਫੋਨ ਵਰਤਦਿਆਂ ਕੈਮਰਿਆਂ ਨੇ ਫੜ੍ਹਿਆ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਨਵੇਂ ਮੋਟਰਵੇਅ ਕੈਮਰਿਆਂ ਨੇ ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਦੇ ਹੋਏ ਹਜ਼ਾਰਾਂ ਵਾਹਨ ਚਾਲਕਾਂ ਨੂੰ ਫੜ੍ਹਿਆ ਹੈ। ਯੂਕੇ ਵਿੱਚ ਅੰਕੜਿਆਂ ਅਨੁਸਾਰ 200 ਵਿੱਚੋਂ ਇੱਕ ਡਰਾਈਵਰ ਮੋਟਰਵੇਅ 'ਤੇ ਗੱਡੀ ਚਲਾਉਂਦੇ ਸਮੇਂ ਆਪਣੇ ਫ਼ੋਨ ਦੀ ਵਰਤੋਂ ਕਰਦਾ ਹੈ ਅਤੇ ਮਾਹਰਾਂ ਅਨੁਸਾਰ ਜੇਕਰ ਕੋਈ ਡਰਾਈਵਰ 30 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੱਡੀ ਚਲਾਉਂਦੇ ਹੋਏ ਦੋ ਸਕਿੰਟ ਲਈ ਆਪਣੇ ਫੋਨ ਨੂੰ ਦੇਖਦਾ ਹੈ ਤਾਂ ਉਹ 100 ਫੁੱਟ ਤੱਕ ਬੇਧਿਆਨੀ ਨਾਲ ਗੱਡੀ ਚਲਾਵੇਗਾ। 

ਪੜ੍ਹੋ ਇਹ ਅਹਿਮ ਖਬਰ- PM ਜਾਨਸਨ ਦਾ ਵੱਡਾ ਐਲਾਨ, ਯੂਕੇ 'ਚ ਕੋਈ ਨਵੀਂ ਕੋਵਿਡ ਪਾਬੰਦੀ ਨਹੀਂ

ਇਹਨਾਂ ਕੈਮਰਿਆਂ ਦੀ ਟ੍ਰਾਇਲ ਦੇ ਦੌਰਾਨ, ਇੱਕ ਸਿੰਗਲ ਕੈਮਰੇ ਨੇ ਸਿਰਫ ਛੇ ਮਹੀਨਿਆਂ ਵਿੱਚ 15,000 ਲੋਕਾਂ ਨੂੰ ਫੋਨ ਦੀ ਵਰਤੋਂ ਕਰਦੇ ਹੋਏ ਫੜ੍ਹਿਆ ਹੈ ਪਰ ਅਸਲ ਅੰਕੜਾ ਇਸ ਤੋਂ ਕਿਤੇ ਵੱਧ ਹੋਵੇਗਾ ਕਿਉਂਕਿ ਕੈਮਰੇ ਟਰੈਫਿਕ ਦੀਆਂ ਸਾਰੀਆਂ ਲੇਨਾਂ ਦੀ ਨਿਗਰਾਨੀ ਨਹੀਂ ਕਰ ਰਹੇ ਸਨ। ਇਹ ਨਵੀਂ ਤਕਨਾਲੋਜੀ ਪੁਲਸ ਲਈ ਗੇਮ-ਚੇਂਜਰ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਇਹ ਤਕਨਾਲੋਜੀ ਪਹਿਲਾਂ ਹੀ ਨਿਊ ਸਾਊਥ ਵੇਲਜ਼, ਆਸਟ੍ਰੇਲੀਆ ਵਿੱਚ ਵਰਤੀ ਜਾ ਰਹੀ ਹੈ, ਜਿੱਥੇ ਦੋ ਸਾਲ ਪਹਿਲਾਂ ਪੇਸ਼ ਕੀਤੇ ਜਾਣ ਤੋਂ ਬਾਅਦ ਇਸ ਨੇ ਸੜਕੀ ਮੌਤਾਂ ਨੂੰ ਪੰਜਵੇਂ ਹਿੱਸੇ ਤੱਕ ਘਟਾ ਦਿੱਤਾ ਹੈ।


author

Vandana

Content Editor

Related News