ਭਾਰਤੀ ਮੂਲ ਦੀ ਪਤਨੀ ਦੀ ਹੱਤਿਆ ਕਰਨ ਵਾਲੇ ਬ੍ਰਿਟਿਸ਼ ਪਤੀ ਨੂੰ ਉਮਰਕੈਦ

05/13/2019 9:59:36 AM

ਲੰਡਨ (ਬਿਊਰੋ)— ਬ੍ਰਿਟੇਨ ਦੀ ਅਦਾਲਤ ਨੇ ਭਾਰਤੀ ਮੂਲ ਦੀ ਪਤਨੀ ਦੀ 59 ਵਾਰ ਚਾਕੂ ਮਾਰ ਕੇ ਹੱਤਿਆ ਕਰਨ ਵਾਲੇ ਬ੍ਰਿਟਿਸ਼ ਪਤੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਲੌਰੈਂਸ ਬ੍ਰਾਂਡ (47) ਨੇ ਪਿਛਲੇ ਸਾਲ ਕ੍ਰਿਸਮਸ ਦੇ ਦਿਨ ਝਗੜੇ ਦੇ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਸ ਨੇ ਪਤਨੀ ਐਂਜਲਾ ਮਿੱਤਲ (41) ਦੀ ਹੱਤਿਆ ਕਰਨ ਲਈ ਦੋ ਚਾਕੂਆਂ ਦੀ ਵਰਤੋਂ ਕੀਤੀ ਸੀ। ਸ਼ੁੱਕਰਵਾਰ ਨੂੰ ਰੀਡਿੰਗ ਕ੍ਰਾਊਨ ਕੋਰਟ ਨੇ ਉਸ ਨੂੰ ਸਜ਼ਾ ਸੁਣਾਈ। ਹੁਣ ਬ੍ਰਾਂਡ ਨੂੰ ਘੱਟੋ-ਘੱਟ 16 ਸਾਲ ਅਤੇ 8 ਮਹੀਨੇ ਦੀ ਸਜ਼ਾ ਕੱਟਣੀ ਪਵੇਗੀ।

ਜੱਜ ਹੀਥਰ ਨੌਰਟਨ ਨੇ ਬ੍ਰਾਂਡ ਨੂੰ ਕਿਹਾ,''ਤੁਸੀਂ ਬਾਥਰੂਮ ਵਿਚ ਪਤਨੀ ਦੀ ਹੱਤਿਆ ਕੀਤੀ। ਉਸ ਨੂੰ 59 ਵਾਰ ਚਾਕੂ ਮਾਰਿਆ। ਹੱਤਿਆ ਦੇ ਸਮੇਂ ਜਦੋਂ ਚਾਕੂ ਟੁੱਟ ਗਿਆ ਤਾਂ ਤੁਸੀਂ ਰਸੋਈ ਵਿਚੋਂ ਦੂਜਾ ਚਾਕੂ ਲੈ ਲਿਆ। ਇਹ ਗੰਭੀਰ ਅਪਰਾਧ ਹੈ।'' ਫੌਰੈਂਸਿਕ ਸਬੂਤਾਂ ਦੇ ਆਧਾਰ 'ਤੇ ਕਿਹਾ ਗਿਆ ਕਿ ਇੰਨਾ ਗੰਭੀਰ ਹਮਲਾ ਹੋਣ ਦੇ ਬਾਅਦ ਵੀ ਪੀੜਤਾ ਜ਼ਿੰਦਾ ਸੀ ਅਤੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। 

PunjabKesari

ਦੋਸ਼ੀ ਨੇ ਪਹਿਲਾਂ ਕੀਤੀ ਪੁਲਸ ਨੂੰ ਕਾਲ
ਪੁਲਸ ਮੁਤਾਬਕ,''ਐਂਜਲਾ ਦੀ ਲਾਸ਼ ਬਰਕਸ਼ਾਇਰ ਸਥਿਤ ਘਰ ਵਿਚੋਂ ਮਿਲੀ। ਉਸ ਦੀ ਗਰਦਨ ਅਤੇ ਛਾਤੀ ਵਿਚ ਜ਼ਖਮ ਸਨ। ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਦੋਸ਼ੀ ਨੇ ਐਂਬੂਲੈਂਸ ਬੁਲਾਉਣ ਦੀ ਬਜਾਏ ਸਿੱਧੇ ਐਮਰਜੈਂਸੀ ਨੰਬਰ 999 'ਤੇ ਕਾਲ ਕੀਤੀ। ਪੁਲਸ ਜਦੋਂ ਮੌਕੇ 'ਤੇ ਪਹੁੰਚੀ ਤਾਂ ਐਂਜਲਾ ਦੀ ਮੌਤ ਹੋ ਚੁੱਕੀ ਸੀ। ਅਦਾਲਤ ਦੇ ਫੈਸਲੇ ਦੇ ਬਾਅਦ ਐਂਜਲਾ ਦੇ ਪਿਤਾ ਭਰਤ ਅਤੇ ਮਾਂ ਕਮਲਾ ਮਿੱਤਲ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਬਹੁਤ ਖੁਸ਼ਮਿਜਾਜ਼ ਸੀ। ਉਹ ਸਕਰਾਤਮਕ ਸੋਚ ਨਾਲ ਅੱਗੇ ਵਧਣ ਵਾਲੀ ਸੀ। ਉਨ੍ਹਾਂ ਨੇ ਆਪਣੀ ਬੇਟੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਉਹ ਬਹੁਤ ਚੰਗੀ ਸੀ।


Vandana

Content Editor

Related News