ਬ੍ਰਿਟੇਨ ''ਚ ਖਾਲਸਾ ਟੀਵੀ ''ਤੇ 50 ਲੱਖ ਰੁਪਏ ਦਾ ਜੁਰਮਾਨਾ, ਲੱਗੇ ਇਹ ਦੋਸ਼

02/14/2021 1:01:19 PM

ਲੰਡਨ (ਬਿਊਰੋ): ਬ੍ਰਿਟੇਨ ਵਿਚ ਇਕ ਮੀਡੀਆ ਨਿਗਰਾਨੀ ਸੰਸਥਾ ਨੇ ਖਾਲਸਾ ਟੀਵੀ (KTV) 'ਤੇ ਦੇਸ਼ ਦੇ ਸਿੱਖ ਭਾਈਚਾਰੇ ਨੂੰ ਹਿੰਸਾ ਅਤੇ ਅੱਤਵਾਦ ਲਈ ਅਸਿੱਧੇ ਤੌਰ 'ਤੇ ਉਕਸਾਉਣ ਦੇ ਉਦੇਸ਼ ਨਾਲ ਇਕ ਸੰਗੀਤ ਵੀਡੀਓ ਅਚੇ ਇਕ ਵਿਚਾਰ ਪ੍ਰੋਗਰਾਮ ਪ੍ਰਸਾਰਿਤ ਕਰਨ ਦੇ ਮਾਮਲੇ ਵਿਚ ਕੁੱਲ 50000 ਪੌਂਡ (50,24,022 ਰੁਪਏ) ਦਾ ਜੁਰਮਾਨਾ ਲਗਾਇਆ ਹੈ। ਬ੍ਰਿਟੇਨ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਮੀਡੀਆ ਰੈਗੂਲੇਟਰ ਅਥਾਰਿਟੀ 'ਸੰਚਾਰ ਦਫਤਰ (ਆਫਕਾਮ)' ਨੇ ਸ਼ੁੱਕਰਵਾਰ ਨੂੰ ਇਸ ਸੰਬੰਧ ਵਿਚ ਆਦੇਸ਼ ਜਾਰੀ ਕੀਤਾ, ਜੋ ਫਰਵਰੀ ਅਤੇ ਨਵੰਬਰ 2019 ਦੀ ਜਾਂਚ ਦੇ ਨਤੀਜੇ 'ਤੇ ਆਧਾਰਿਤ ਹੈ। 

ਆਪਣੇ ਆਦੇਸ਼ ਵਿਚ ਸੰਚਾਰ ਦਫਤਰ ਨੇ ਕਿਹਾ ਕਿ ਕੇਟੀਵੀ ਉਸ ਦੀ ਜਾਂਚ ਸਬੰਧੀ ਦਫਤਰ ਦਾ ਬਿਆਨ ਪ੍ਰਸਾਰਿਤ ਕਰੇ ਅਤੇ ਇਸ ਤਰ੍ਹਾਂ ਦੇ ਸੰਗੀਤ ਵੀਡੀਓ ਜਾਂ ਚਰਚਾ ਪ੍ਰੋਗਰਾਮ ਦਾ ਪ੍ਰਸਾਰਨ ਦੁਬਾਰਾ ਨਾ ਕਰੇ। ਸੰਚਾਰ ਦਫਤਰ ਨੇ ਆਦੇਸ਼ ਵਿਚ ਕਿਹਾ,''ਆਫਕਾਮ ਨੇ ਸਾਡੇ ਨਿਯਮਾਂ ਦਾ ਪਾਲਣ ਕਰਨ ਵਿਚ ਅਸਫਲ ਰਹਿਣ 'ਤੇ ਖਾਲਸਾ ਟੈਲੀਵਿਜਨ ਲਿਮੀਟਿਡ 'ਤੇ 20,000 ਪੌਂਡ ਅਤੇ 30,000 ਪੌਂਡ ਦਾ ਜੁਰਮਾਨਾ ਲਗਾਇਆ ਹੈ। ਕੇਟੀਵੀ 'ਤੇ 20,000 ਪੌਂਡ ਦਾ ਜੁਰਮਾਨਾ ਸੰਗੀਤ ਵੀਡੀਓ ਨਾਲ ਸਬੰਧਤ ਹੈ ਅਤੇ 30,000 ਪੌਂਡ ਦਾ ਜੁਰਮਾਨਾ ਵਿਚਾਰ ਚਰਚਾ ਪ੍ਰੋਗਰਾਮ ਨਾਲ ਸਬੰਧਤ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਵਿਖੇ ਕਿਸਾਨ ਮੋਰਚੇ 'ਚ ਗ੍ਰਿਫ਼ਤਾਰ ਕੀਤੇ ਲੋਕਾਂ ਦੇ ਹੱਕ 'ਚ ਪੈਦਲ ਰੋਸ ਮਾਰਚ (ਤਸਵੀਰਾਂ) 

ਸਾਲ 2018 ਵਿਚ 4, 7 ਅਤੇ 9 ਜੁਲਾਈ ਨੂੰ ਕੇਟੀਵੀ ਨੇ 'ਬੱਗਾ ਐਂਡ ਸ਼ੇਰਾ' ਗੀਤ ਲਈ ਇਕ ਸੰਗੀਤ ਵੀਡੀਓ ਪ੍ਰਸਾਰਿਤ ਕੀਤਾ ਸੀ। ਆਪਣੀ ਜਾਂਚ ਦੇ ਬਾਅਦ ਸੰਚਾਰ ਦਫਤਰ ਨੇ ਪਾਇਆ ਕਿ ਸੰਗੀਤ ਵੀਡੀਓ ਬ੍ਰਿਟੇਨ ਵਿਚ ਰਹਿਣ ਵਾਲੇ ਸਿੱਖਾਂ ਨੂੰ ਕਤਲ ਸਮੇਤ ਹਿੰਸਾ ਕਰਨ ਦਾ ਅਸਿੱਧੇ ਤੌਰ 'ਤੇ ਅਪੀਲ ਕਰ ਰਿਹਾ ਹੈ। ਸੰਚਾਰ ਦਫਤਰ ਨੇ ਪਾਇਆ ਹੈ ਕਿ ਟੀਵੀ 'ਤੇ ਪੇਸ਼ ਕੀਤੀ ਜਾ ਰਹੇ ਸਮੱਗਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜੋ ਪ੍ਰਸਾਰਨ ਨਿਯਮਾਂ ਦੀ ਉਲੰਘਣਾ ਹੈ। ਵਿਚਾਰ ਚਰਚਾ ਪ੍ਰੋਗਰਾਮ 30 ਮਾਰਚ, 2019 ਨੂੰ 'ਪੰਥਕ ਮਾਮਲਿਆਂ' ਦੇ ਤੌਰ 'ਤੇ ਪ੍ਰਸਾਰਿਤ ਹੋਇਆ ਸੀ।

ਨੋਟ- ਬ੍ਰਿਟੇਨ 'ਚ ਖਾਲਸਾ ਟੀਵੀ 'ਤੇ 50 ਲੱਖ ਰੁਪਏ ਦਾ ਜੁਰਮਾਨਾ, ਕੁਮੈਂਟ ਕਰ ਦਿਓ ਰਾਏ।


Vandana

Content Editor

Related News