UK: ਸਿਹਤ ਨੂੰ ਲੈ ਕੇ ਉੱਠ ਰਹੀਆਂ ਅਫਵਾਹਾਂ ਦਰਮਿਆਨ ਪਹਿਲੀ ਵਾਰ ਜਨਤਕ ਤੌਰ ''ਤੇ ਦਿਖੀ ਕੇਟ ਮਿਡਲਟਨ

Tuesday, Mar 19, 2024 - 07:32 PM (IST)

UK: ਸਿਹਤ ਨੂੰ ਲੈ ਕੇ ਉੱਠ ਰਹੀਆਂ ਅਫਵਾਹਾਂ ਦਰਮਿਆਨ ਪਹਿਲੀ ਵਾਰ ਜਨਤਕ ਤੌਰ ''ਤੇ ਦਿਖੀ ਕੇਟ ਮਿਡਲਟਨ

ਲੰਡਨ (ਭਾਸ਼ਾ)- ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਦੀ ਉਨ੍ਹਾਂ ਦੇ ਵਿੰਡਸਰ ਸਥਿਤ ਘਰ ਨੇੜੇ ਇੱਕ ਦੁਕਾਨ ਦੀ ਵੀਡੀਓ ਸਾਹਮਣੇ ਆਈ ਹੈ, ਜੋ ਕੇਟ ਦੀ ਦੋ ਮਹੀਨੇ ਪਹਿਲਾਂ ਪੇਟ ਦੀ ਸਰਜਰੀ ਤੋਂ ਬਾਅਦ ਦੀ ਪਹਿਲੀ ਫੁਟੇਜ ਹੈ। 'ਦਿ ਸਨ' ਅਖ਼ਬਾਰ ਦੀ ਖ਼ਬਰ 'ਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਹ ਵੀਡੀਓ ਸ਼ਨੀਵਾਰ ਨੂੰ ਲੰਡਨ ਦੇ ਪੱਛਮ 'ਚ ਵਿੰਡਸਰ 'ਚ ਬਣਾਈ ਗਈ ਹੈ।

ਇਹ ਵੀ ਪੜ੍ਹੋ: ਯੂਨੀਵਰਸਿਟੀ ਦੇ ਵਿਦਿਆਰਥੀ ਨਾਲ ਭਰੀ ਬੱਸ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 11 ਹਲਾਕ

ਅਖ਼ਬਾਰ ਨੇ ਸੋਮਵਾਰ ਨੂੰ ਇੱਕ ਛੋਟੀ ਕਲਿੱਪ ਜਾਰੀ ਕੀਤੀ, ਜਿਸ ਵਿੱਚ ਵਿਲੀਅਮ ਅਤੇ ਕੇਟ ਮੁਸਕਰਾਉਂਦੇ ਹੋਏ, ਹੱਥਾਂ ਵਿੱਚ ਸ਼ਾਪਿੰਗ ਬੈਗ ਲੈ ਕੇ ਤੁਰਦੇ ਹੋਏ ਦਿਖਾਈ ਦੇ ਰਹੇ ਹਨ। 'ਦਿ ਸਨ'ਨੇ ਵੀਡੀਓ ਬਣਾਉਣ ਦਾ ਦਾਅਵਾ ਕਰਨ ਵਾਲੇ ਨੈਲਸਨ ਸਿਲਵਾ ਨਾਂ ਦੇ ਵਿਅਕਤੀ ਦੇ ਹਵਾਲੇ ਨਾਲ ਕਿਹਾ,'ਕੇਟ ਖੁਸ਼ ਨਜ਼ਰ ਆ ਰਹੀ ਸੀ।' ਹਾਲਾਂਕਿ ਦੋਵਾਂ ਦੇ ਕੇਨਸਿੰਗਟਨ ਪੈਲੇਸ ਸਥਿਤ ਦਫਤਰ ਨੇ ਇਸ ਸਬੰਧ 'ਚ ਕੋਈ ਟਿੱਪਣੀ ਨਹੀਂ ਕੀਤੀ ਹੈ। ਪੈਲੇਸ ਨੇ ਕਿਹਾ ਕਿ ਕੇਟ (42) ਈਸਟਰ ਤੋਂ ਬਾਅਦ ਅਧਿਕਾਰਤ ਡਿਊਟੀਆਂ ਸੰਭਾਲੇਗੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਜਨਤਕ ਗੈਰ-ਹਾਜ਼ਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਚੱਲ ਰਹੀਆਂ ਸਨ। ਪੈਲੇਸ ਨੇ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਕਿਹਾ ਕਿ ਕੇਟ ਦੀ ਸਮੱਸਿਆ ਕੈਂਸਰ ਨਾਲ ਸਬੰਧਤ ਨਹੀਂ ਹੈ।

ਇਹ ਵੀ ਪੜ੍ਹੋ: ਸ਼ਰਮਨਾਕ; ਘਰ ’ਚ 10 ਦਿਨਾਂ ਲਈ ਇਕੱਲੀ ਛੱਡੀ 16 ਮਹੀਨਿਆਂ ਦੀ ਧੀ ਦੀ ਮੌਤ, ਮਾਂ ਨੂੰ ਹੋਈ ਉਮਰ ਕੈਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News