ਯੂਕੇ: ਟੋਰੀਜ ਨੇ 1974 ਤੋਂ ਬਾਅਦ ਪਹਿਲੀ ਵਾਰ ਲੇਬਰ ਪਾਰਟੀ ਤੋਂ ਜਿੱਤੀ ਸੀਟ

Friday, May 07, 2021 - 01:56 PM (IST)

ਯੂਕੇ: ਟੋਰੀਜ ਨੇ 1974 ਤੋਂ ਬਾਅਦ ਪਹਿਲੀ ਵਾਰ ਲੇਬਰ ਪਾਰਟੀ ਤੋਂ ਜਿੱਤੀ ਸੀਟ

ਗਲਾਸਗੋ/ਲੰਡਨ (ਮਨਦੀਪ ਖੁਰਮੀ ਖੁਰਮੀ): ਹਾਰਟਲਪੂਲ ਉਪ ਚੋਣ ਵਿੱਚ ਕੰਜ਼ਰਵੇਟਿਵ ਉਮੀਦਵਾਰ ਜਿਲ ਮੋਰਟਿਮਰ ਨੂੰ ਜੇਤੂ ਘੋਸ਼ਿਤ ਕੀਤਾ ਗਿਆ ਹੈ। ਇਹ ਮਹੱਤਵਪੂਰਨ ਹਲਕਾ 1974 ਤੋਂ ਬਾਅਦ ਲੇਬਰ ਪਾਰਟੀ ਤੋਂ ਇਲਾਵਾ ਕਿਸੇ ਹੋਰ ਪਾਰਟੀ ਕੋਲ ਗਿਆ ਹੈ। ਟੋਰੀ ਉਮੀਦਵਾਰ ਨੇ ਆਪਣੇ 2019 ਦੇ ਨਤੀਜੇ ਨਾਲੋਂ 23 ਪ੍ਰਤੀਸ਼ਤ ਦੇ ਵਾਧੇ ਨਾਲ 51 ਪ੍ਰਤੀਸ਼ਤ ਵੋਟਾਂ ਪ੍ਰਾਪਤ ਕੀਤੀਆਂ ਹਨ, ਜਦੋਂ ਕਿ ਲੇਬਰ ਨੇ 2019 ਵਿੱਚ ਜੇਰੇਮੀ ਕੋਰਬੀਨ ਦੇ ਅਧੀਨ ਜਿੱਤ ਨਾਲੋਂ 9 ਪ੍ਰਤੀਸ਼ਤ ਦੀ ਗਿਰਾਵਟ ਦਰਜ਼ ਕੀਤੀ ਹੈ।ਇਹ ਨਤੀਜਾ ਸ਼ਹਿਰ ਲਈ ਇੱਕ ਵੱਡੀ ਰਾਜਨੀਤਕ ਤਬਦੀਲੀ ਹੈ, ਜਿਥੇ ਹਾਲ ਹੀ ਵਿੱਚ ਲੇਬਰ ਨੇ ਆਪਣੀ ਬਹੁਗਿਣਤੀ ਵਿੱਚ 2017 ਦੀ ਤਰਾਂ ਵਾਧਾ ਕੀਤਾ ਹੈ।

ਕੰਜ਼ਰਵੇਟਿਵ ਪ੍ਰਚਾਰਕਾਂ ਦਾ ਕਹਿਣਾ ਹੈ ਕਿ ਵੋਟਾਂ ਦਾ ਨਤੀਜਾ ਅੰਤਮ ਘੋਸ਼ਣਾ ਕੀਤੇ ਜਾਣ ਤੋਂ ਕੁਝ ਘੰਟੇ ਪਹਿਲਾਂ ਪਹਿਲਾਂ ਹੀ ਸਪੱਸ਼ਟ ਹੋ ਗਿਆ ਸੀ ਅਤੇ ਕੀਰ ਸਟਾਰਮਰ ਦੀ ਪਾਰਟੀ ਦੇ ਕਾਰਕੁੰਨ ਨਤੀਜੇ ਵਜੋਂ ਅਲੋਪ ਹੋ ਗਏ ਸਨ। ਕੀਰ ਸਟਾਰਮਰ ਦੇ ਨੇੜਲੇ ਇੱਕ ਲੇਬਰ ਪਾਰਟੀ ਦੇ ਸਰੋਤ ਨੇ ਇਸ ਨਤੀਜੇ ਲਈ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਲੇਬਰ ਪਾਰਟੀ ਦੇ ਸੰਸਦ ਮੈਂਬਰ ਰਿਚਰਡ ਬਰਗੇਨ ਨੇ ਇਸ ਹਾਰ ਅਵਿਸ਼ਵਾਸ਼ਜਨਕ ਤੇ ਨਿਰਾਸ਼ਾਜਨਕ ਕਿਹਾ ਹੈ। ਉਹਨਾਂ ਅਨੁਸਾਰ ਪਾਰਟੀ ਉਹਨਾਂ ਖੇਤਰਾਂ ਵਿੱਚ ਪਿੱਛੇ ਜਾ ਰਹੀ ਹੈ, ਜਿੱਥੇ  ਜਿੱਤ ਪ੍ਰਾਪਤ ਕਰਨ ਦੀ ਜ਼ਰੂਰਤ ਹੈ। ਇਸ ਲਈ ਲੇਬਰ ਦੀ ਲੀਡਰਸ਼ਿਪ ਨੂੰ ਤੁਰੰਤ ਦਿਸ਼ਾ ਬਦਲਣ ਦੀ ਜ਼ਰੂਰਤ ਹੈ।


author

Vandana

Content Editor

Related News