ਯੂਕੇ: ਅੰਤਰਰਾਸ਼ਟਰੀ ਯਾਤਰਾ ਲਈ ਕੋਰੋਨਾ ਟੀਕਾਕਰਨ ਦੇ ਸਬੂਤ ਵਜੋਂ ਕਰੇਗਾ ਐਪ ਦੀ ਵਰਤੋਂ

Wednesday, Apr 28, 2021 - 02:39 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਤਹਿਤ ਤਕਰੀਬਨ ਇੱਕ ਚੌਥਾਈ ਬਾਲਗ ਅਬਾਦੀ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਜਿਸਦੇ ਮੱਦੇਨਜ਼ਰ ਅੰਤਰਰਾਸ਼ਟਰੀ ਯਾਤਰਾ ਦੌਰਾਨ ਕੋਰੋਨਾ ਟੀਕਾਕਰਨ ਦਾ ਸਬੂਤ ਪੇਸ਼ ਕਰਨ ਵਜੋਂ ਐਪ ਦੀ ਵਰਤੋਂ ਕੀਤੀ ਜਾ ਸਕੇਗੀ। 

ਟਰਾਂਸਪੋਰਟ ਸੱਕਤਰ ਗ੍ਰਾਂਟ ਸ਼ਾਪਸ ਅਨੁਸਾਰ ਬ੍ਰਿਟੇਨ ਮੌਜੂਦਾ ਨੈਸ਼ਨਲ ਹੈਲਥ ਸਰਵਿਸ (ਐੱਨ.ਐੱਚ.ਐੱਸ.) ਦੀ ਕੋਰੋਨਾ ਵਾਇਰਸ ਐਪ ਦੀ ਵਰਤੋਂ ਕਰਨ 'ਤੇ ਕੰਮ ਕਰ ਰਿਹਾ ਹੈ। ਐਨ ਐਚ ਐਸ ਦੀ ਇਹ ਐਪ ਲੋਕਾਂ ਲਈ ਕੋਰੋਨਾ ਟੀਕਾ ਲਗਵਾਉਣ ਲਈ ਸਮਾਂ ਲੈਣ ਲਈ ਵੀ ਵਰਤੀ ਜਾਂਦੀ ਹੈ। ਗ੍ਰਾਂਟ ਨੇ ਦੱਸਿਆ ਕਿ ਇਸ ਐਪ ਨੂੰ ਸਾਰੇ ਪਾਰਟਨਰਾਂ ਨਾਲ ਮਿਲ ਕੇ ਅੰਤਰਰਾਸ਼ਟਰੀ ਪੱਧਰ ਟੀਕਾਕਰਨ ਦੇ ਸਬੂਤ ਵਜੋਂ ਯੋਗ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰਣਾਲੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਦਿੱਤੀ ਜਾ ਸਕਦੀ ਹੈ। 

ਪੜ੍ਹੋ ਇਹ ਅਹਿਮ ਖਬਰ - ਕੋਵੈਕਸੀਨ ਕੋਵਿਡ-19 ਦੇ 617 ਰੂਪਾਂ ਨੂੰ ਬੇਅਸਰ ਕਰਨ 'ਚ ਸਮਰੱਥ

ਇਸ ਯੋਜਨਾ ਸੰਬੰਧੀ ਗ੍ਰਾਂਟ ਅਗਲੇ ਹਫਤੇ ਜੀ-7 ਦੇ ਟਰਾਂਸਪੋਰਟ ਮੰਤਰੀਆਂ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਅਤੇ ਯੋਜਨਾ ਬਾਰੇ ਹੋਰ ਵਿਚਾਰ ਵਟਾਂਦਰਾ ਕਰਨਗੇ। ਬ੍ਰਿਟੇਨ ਵਿੱਚ 17 ਮਈ ਤੋਂ ਅੰਤਰਰਾਸ਼ਟਰੀ ਯਾਤਰਾ ਦੀ ਆਗਿਆ ਦਿੱਤੀ ਜਾਵੇਗੀ, ਜਿਸ ਵਿੱਚ ਵਿਅਕਤੀਗਤ ਦੇਸ਼ਾਂ ਦੇ ਕੋਵਿਡ ਜੋਖਮ ਦੇ ਪੱਧਰਾਂ 'ਤੇ ਅਧਾਰਿਤ ਇੱਕ "ਟ੍ਰੈਫਿਕ ਲਾਈਟ ਸਿਸਟਮ" ਲਾਗੂ ਹੋਵੇਗਾ।

ਨੋਟ- ਉਕਤ ਖ਼ਬਰਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News