ਬ੍ਰਿਟੇਨ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਠਹਿਰਾਇਆ ਗਿਆ ਕਤਲ ਦਾ ਦੋਸ਼ੀ

Tuesday, Oct 27, 2020 - 05:49 PM (IST)

ਬ੍ਰਿਟੇਨ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਠਹਿਰਾਇਆ ਗਿਆ ਕਤਲ ਦਾ ਦੋਸ਼ੀ

ਲੰਡਨ (ਭਾਸ਼ਾ): ਪੱਛਮੀ ਲੰਡਨ ਵਿਚ ਇਕ ਮਾਮੂਲੀ ਬਹਿਸ ਦੇ ਬਾਅਦ 69 ਸਾਲਾ ਇਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਬ੍ਰਿਟੇਨ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਹੈ। ਅਦਾਲਤ ਦਸੰਬਰ ਵਿਚ ਸਜ਼ਾ ਸੁਣਾਏਗੀ।

ਪੜ੍ਹੋ ਇਹ ਅਹਿਮ ਖਬਰ- ਪੋਲੈਂਡ 'ਚ ਗਰਭਪਾਤ ਕਰਾਉਣ 'ਤੇ ਪਾਬੰਦੀ, ਬੀਬੀਆਂ ਵੱਲੋਂ ਵਿਰੋਧ ਪ੍ਰਦਰਸ਼ਨ

36 ਸਾਲਾ ਗੁਰਜੀਤ ਸਿੰਘ ਲਾਲ ਨੇ ਗਲੀ ਵਿਚ ਥੁੱਕਣ ਨੂੰ ਲੈਕੇ ਹੋਈ ਬਹਿਸ ਦੇ ਬਾਅਦ ਐਲਨ ਇਸ਼ੀਕੀ 'ਤੇ ਹਮਲਾ ਕੀਤਾ ਸੀ। ਇਨਰ ਲੰਡਨ ਕ੍ਰਾਊਨ ਕੋਰਟ ਦੀ ਇਕ ਜੂਰੀ ਨੇ ਸੋਮਵਾਰ ਨੂੰ ਉਸ ਨੂੰ ਕਤਲ ਦਾ ਦੋਸ਼ੀ ਠਹਿਰਾਇਆ। ਘਟਨਾ ਪਿਛਲੇ ਸਾਲ ਸਾਊਥਹਾਲ ਵਿਚ ਵਾਪਰੀ ਸੀ, ਜਦੋਂ ਇਸ਼ੀਕੀ ਇਲਾਕੇ ਦੇ ਸਥਾਨਕ ਪਬ ਵਿਚ ਡਰਿੰਕ ਦੇ ਬਾਅਦ ਘਰ ਪਰਤ ਰਿਹਾ ਸੀ। ਮਹਾਨਗਰੀ ਪੁਲਸ ਦੇ ਵਿਸ਼ੇਸ਼ ਅਪਰਾਧ ਵਿਭਾਗ ਦੇ ਜਾਸੂਸ ਇੰਸਪੈਕਟਰ ਜੇਮੀ ਸਟੀਵੇਨਸਨ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਜੂਰੀ ਨੇ ਉਸ ਦੇ ਤਰਕ ਨੂੰ ਖਾਰਿਜ ਕਰ ਦਿੱਤਾ ਕਿ ਉਸ ਨੇ ਆਤਮ ਰੱਖਿਆ ਵਿਚ ਇਹ ਕਦਮ ਚੁੱਕਿਆ ਸੀ।

ਪੜ੍ਹੋ ਇਹ ਅਹਿਮ ਖਬਰ- ਲੰਡਨ 'ਚ ਨਿਕਲੀ ਕੁੱਤੇ ਨੂੰ ਸੰਭਾਲਣ ਦੀ ਨੌਕਰੀ, ਮਿਲੇਗੀ 28 ਲੱਖ ਰੁਪਏ ਤਨਖ਼ਾਹ

ਪੜ੍ਹੋ ਇਹ ਅਹਿਮ ਖਬਰ- ਵ੍ਹਾਈਟ ਹਾਊਸ 'ਚ ਪਹੁੰਚੇ ਮਿਨੀ ਡੋਨਾਲਡ ਅਤੇ ਮੇਲਾਨੀਆ ਟਰੰਪ (ਵੀਡੀਓ)


author

Vandana

Content Editor

Related News