ਯੂਕੇ ''ਚ ਸ਼ੁਰੂ ਹੋਣਗੇ ਕੋਰੋਨਾ ਵਾਇਰਸ ਲਈ ਵਿਸ਼ਵ ਦੇ ਪਹਿਲੇ ਮਨੁੱਖੀ ਪ੍ਰੀਖਣ

02/18/2021 3:12:41 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਸਿਹਤਮੰਦ, ਨੌਜਵਾਨ ਵਾਲੰਟੀਅਰਾਂ ਨੂੰ ਦੁਨੀਆ ਦੇ ਪਹਿਲੇ ਕੋਰੋਨਾ ਵਾਇਰਸ ਮਨੁੱਖੀ ਅਧਿਐਨ ਵਿੱਚ ਟੀਕੇ ਅਤੇ ਇਲਾਜ਼ ਦੀ ਜਾਂਚ ਕਰਨ ਲਈ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਕੀਤਾ ਜਾਵੇਗਾ। ਵਾਇਰਸ ਸੰਬੰਧੀ ਇਹ ਅਧਿਐਨ ਅਗਲੇ ਕੁਝ ਹਫ਼ਤਿਆਂ ਵਿੱਚ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ 18 ਤੋਂ 30 ਸਾਲ ਦੀ ਉਮਰ ਵਾਲੇ 90 ਵਿਅਕਤੀਆਂ ਦੀ ਭਰਤੀ ਹੋਵੇਗੀ। 

ਇਹ ਵਾਲੰਟੀਅਰ ਇੱਕ ਸੁਰੱਖਿਅਤ ਅਤੇ ਨਿਯੰਤ੍ਰਿਤ ਵਾਤਾਵਰਣ ਵਿੱਚ ਵਿਸ਼ਾਣੂ ਦੇ ਸੰਪਰਕ ਵਿੱਚ ਆਉਣਗੇ ਜਦੋਂ ਕਿ ਮੈਡੀਕਲ ਮਾਹਿਰਾਂ ਦੁਆਰਾ ਉਨ੍ਹਾਂ ਦੀ ਨਿਗਰਾਨੀ ਵੀ ਕੀਤੀ ਜਾਵੇਗੀ। ਇਸ ਖੋਜ ਲਈ ਅੱਗੇ ਆਉਣ ਲਈ ਇਹਨਾਂ ਵਿਅਕਤੀਆਂ ਨੂੰ 4500 ਪੌਂਡ ਦਾ ਭੁਗਤਾਨ ਵੀ ਕੀਤਾ ਜਾਵੇਗਾ। ਇਸ ਪ੍ਰੀਖਣ ਤਹਿਤ ਇਹਨਾਂ 90 ਵਲੰਟੀਅਰਾਂ ਨੂੰ ਵਾਇਰਸ ਤੋਂ ਪ੍ਰਭਾਵਿਤ ਕਰਨ ਲਈ ਨੱਕ ਵਿੱਚ ਬੂੰਦਾਂ ਰਾਹੀਂ ਲੋੜੀਂਦੇ ਵਾਇਰਸ ਦੀ ਸਭ ਤੋਂ ਘੱਟ ਮਾਤਰਾ ਦਿੱਤੀ ਜਾਵੇਗੀ ਅਤੇ ਇਹਨਾਂ ਦੀ ਵਾਇਰਸ ਸੰਬੰਧੀ ਕੋਈ ਹਿਸਟਰੀ ਨਹੀ ਹੋਵੇਗੀ। ਇਸ ਦੇ ਇਲਾਵਾ ਚੁਣੇ ਗਏ ਵਾਲੰਟੀਅਰਾਂ ਨੂੰ 17 ਦਿਨ ਲਈ ਇਕਾਂਤਵਾਸ ਕੀਤਾ ਜਾਵੇਗਾ ਜਿਸ ਦੌਰਾਨ ਵੱਖ ਕਿਸੇ ਪਰਿਵਾਰਿਕ ਮੈਂਬਰ, ਦੋਸਤ ਜਾਂ ਰਿਸ਼ਤੇਦਾਰ ਨਾਲ ਮਿਲਣ ਦੀ ਇਜਾਜ਼ਤ ਨਹੀਂ ਹੋਵੇਗੀ। 

ਪੜ੍ਹੋ ਇਹ ਅਹਿਮ ਖਬਰ-ਫੇਸਬੁੱਕ ਦੀ ਕਾਰਵਾਈ ਨੂੰ ਪ੍ਰਧਾਨ ਮੰਤਰੀ ਮੌਰੀਸਨ ਨੇ ਦੱਸਿਆ 'ਨਿਰਾਸ਼ਾਜਨਕ'

ਸਿਹਤ ਮਾਹਿਰਾਂ ਅਨੁਸਾਰ ਇਹ ਅਧਿਐਨ ਡਾਕਟਰਾਂ ਨੂੰ ਵਾਇਰਸ ਦੀ ਵਧੇਰੇ ਸਮਝ ਦੇਣ ਦੇ ਨਾਲ ਟੀਕੇ ਅਤੇ ਇਲਾਜ ਦੇ ਵਿਕਾਸ ਵਿੱਚ ਵੀ ਸਹਾਇਤਾ ਕਰੇਗਾ। ਦੇਸ਼ ਵਿੱਚ ਸ਼ੁਰੂ ਹੋਣ ਵਾਲੇ ਆਪਣੀ ਕਿਸਮ ਦੇ ਪਹਿਲੇ ਅਧਿਐਨ ਵਿੱਚ ਸਰਕਾਰ ਦੁਆਰਾ 33.6 ਮਿਲੀਅਨ ਪੌਂਡ ਦਾ ਨਿਵੇਸ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਅਧਿਐਨ ਸਰਕਾਰ ਦੀ ਟੀਕੇ ਸੰਬੰਧੀ ਟਾਸਕਫੋਰਸ, ਇੰਪੀਰੀਅਲ ਕਾਲਜ ਲੰਡਨ, ਰਾਇਲ ਫਰੀ ਲੰਡਨ ਐਨ ਐਚ ਐਸ ਫਾਉਂਡੇਸ਼ਨ ਟਰੱਸਟ ਅਤੇ ਕਲੀਨਿਕਲ ਕੰਪਨੀ ਐਚ ਵਿਵੋ ਵਿਚਕਾਰ ਸਾਂਝੇਦਾਰੀ ਦੁਆਰਾ ਕੀਤਾ ਜਾ ਰਿਹਾ ਹੈ।
 


Vandana

Content Editor

Related News