ਯੂਕੇ: ਹਾਂਗਕਾਂਗ ਦੇ ਲੋਕਾਂ ਨੂੰ ਸਹਾਇਤਾ ਦੇਣ ਲਈ 43 ਮਿਲੀਅਨ ਪੌਂਡ ਦੇ ਪੈਕੇਜ ਦਾ ਐਲਾਨ

Thursday, Apr 08, 2021 - 01:54 PM (IST)

ਯੂਕੇ: ਹਾਂਗਕਾਂਗ ਦੇ ਲੋਕਾਂ ਨੂੰ ਸਹਾਇਤਾ ਦੇਣ ਲਈ 43 ਮਿਲੀਅਨ ਪੌਂਡ ਦੇ ਪੈਕੇਜ ਦਾ ਐਲਾਨ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟੇਨ ਵਿੱਚ ਰਹਿਣ ਆਉਣ ਵਾਲੇ ਹਾਂਗਕਾਂਗ ਦੇ ਲੋਕਾਂ ਨੂੰ ਯੂਕੇ ਸਰਕਾਰ ਦੁਆਰਾ 43 ਮਿਲੀਅਨ ਪੌਂਡ ਦੀ ਸਕੀਮ ਦੁਆਰਾ ਨਾਲ ਸਹਾਇਤਾ ਦਿੱਤੀ ਜਾਵੇਗੀ। ਇਸ ਸੰਬੰਧ ਵਿੱਚ ਕਮਿਊਨਿਟੀਜ਼ ਦੇ ਸਕੱਤਰ ਰੌਬਰਟ ਜੇਨਰੀਕ ਨੇ ਕਿਹਾ ਕਿ ਬ੍ਰਿਟੇਨ ਦੇ ਨੈਸ਼ਨਲ ਓਵਰਸੀਜ਼ (ਬੀ ਐਨ ਓ) ਪਾਸਪੋਰਟ ਧਾਰਕਾਂ ਨੂੰ ਬ੍ਰਿਟੇਨ ਵਿੱਚ ਰਹਿਣ ਲਈ ਆਵਾਸ, ਕੰਮ ਅਤੇ ਸਿੱਖਿਆ ਨਾਲ ਦੇਸ਼ ਵਿੱਚ ਏਕੀਕ੍ਰਿਤ ਕਰਨ ਲਈ ਸਹਾਇਤਾ ਦਿੱਤੀ ਜਾਵੇਗੀ। 

ਪੜ੍ਹੋ ਇਹ ਅਹਿਮ ਖਬਰ - ਗਲਾਸਗੋ ਦੀ ਮੇਲ ਮਿਲਾਪ ਸੰਸਥਾ ਅਜੇ ਵੀ ਨਿਰੰਤਰ ਵੰਡ ਰਹੀ ਹੈ ਲੋੜਵੰਦਾਂ ਨੂੰ ਭੋਜਨ

ਵਿਦੇਸ਼ ਸਕੱਤਰ ਡੋਮਿਨਿਕ ਰਾਅਬ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਹਾਂਗਕਾਂਗ ਵਿਚਲੇ ਬੀ ਐਨ ਓ ਪਾਸਪੋਰਟ ਧਾਰਕਾਂ ਦਾ ਹਾਂਗਕਾਂਗ ਅਤੇ ਚੀਨ ਵਿਚਾਲੇ ਵੱਧ ਰਹੇ ਤਣਾਅ ਕਾਰਨ ਨਿਆਂਇਕ ਅਤੇ ਰਾਜਨੀਤਿਕ ਪ੍ਰਣਾਲੀਆਂ ਵਿੱਚ ਬਦਲਾਅ ਨੂੰ ਲੈ ਕੇ ਦੇਸ਼ ਵਿੱਚ ਆਉਣ ਲਈ ਸਵਾਗਤ ਕੀਤਾ ਜਾਵੇਗਾ। 1997 ਵਿੱਚ ਬ੍ਰਿਟਿਸ਼ ਸਰਕਾਰ ਨੇ ਹਾਂਗਕਾਂਗ ਨੂੰ ਸੌਂਪਣ ਤੋਂ ਪਹਿਲਾਂ, ਚੀਨ ਨੇ ਇਸ ਖੇਤਰ ਨੂੰ “ਇਕ ਦੇਸ਼, ਦੋ ਪ੍ਰਣਾਲੀਆਂ” ਵਜੋਂ ਜਾਣੇ ਜਾਂਦੇ ਢਾਂਚੇ ਅਧੀਨ ਪੰਜਾਹ ਸਾਲਾਂ ਲਈ ਰਾਜਨੀਤਿਕ ਖੁਦਮੁਖਤਿਆਰੀ ਦੀ ਆਗਿਆ ਦੇਣ ਲਈ ਸਹਿਮਤੀ ਦਿੱਤੀ ਸੀ। ਹਾਲਾਂਕਿ ਉਸ ਸਮੇਂ ਤੋਂ ਚੀਨੀ ਅਧਿਕਾਰੀਆਂ ਨੇ ਕਈ ਸੁਧਾਰ ਵੀ ਕੀਤੇ ਹਨ ਜਿਸ ਨੂੰ ਬਹੁਤ ਸਾਰੇ ਹਾਂਗਕਾਂਗ ਵਾਸੀ ਦੇਸ਼ ਦੀ ਆਜ਼ਾਦੀ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਵਜੋਂ ਵੇਖਦੇ ਹਨ। 

ਪੜ੍ਹੋ ਇਹ ਅਹਿਮ ਖਬਰ - ਪੁਲਸ ਨੇ ਸ਼ਖਸ ਤੋਂ 300 ਵਾਰ ਲਗਵਾਈਆਂ ਬੈਠਕਾਂ, ਤੜਫ਼-ਤੜਫ਼ ਕੇ ਹੋਈ ਮੌਤ

ਉਨ੍ਹਾਂ ਵਿੱਚ ਇੱਕ ਵਿਵਾਦਪੂਰਨ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨਾ, ਅਸਹਿਮਤੀ ਜਾਂ ਸਰਕਾਰ ਵਿਰੋਧੀ ਵਿਰੋਧ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਲਗਾਉਣ ਦੇ ਨਾਲ-ਨਾਲ ਦੇਸ਼ ਦੀ ਚੋਣ ਪ੍ਰਣਾਲੀ ਵਿੱਚ ਸੁਧਾਰ ਕਰਨਾ ਵੀ ਸ਼ਾਮਿਲ ਹੈ। ਇਸ ਲਈ ਬ੍ਰਿਟੇਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਬ੍ਰਿਟੇਨ ਆਉਣ ਵਾਲੇ ਕਿਸੇ ਵੀ ਬੀ ਐਨ ਓ ਧਾਰਕ ਦਾ ਸਮਰਥਨ ਕੀਤਾ ਜਾਵੇਗਾ, ਜਿਸ ਲਈ 5 ਮਿਲੀਅਨ ਪੌਂਡ ਦੀ ਲਾਗਤ ਨਾਲ ਦੇਸ਼ ਭਰ ਵਿੱਚ 12 ਵਰਚੁਅਲ ‘ਵੈਲਕਮ ਹੱਬਸ’ ਸਥਾਪਤ ਕੀਤੇ ਜਾਣਗੇ। ਸਕਾਟਲੈਂਡ ਨੂੰ ਬੀ.ਐੱਨ.ਓ ਦੇ ਨਾਗਰਿਕਾਂ ਲਈ ਯੋਜਨਾ ਬਣਾ ਰਹੀਆਂ ਕੌਂਸਲਾਂ ਨੂੰ ਦੇਣ ਲਈ 5.8 ਮਿਲੀਅਨ ਪੌਂਡ ਦਾ ਹਿੱਸਾ ਦਿੱਤਾ ਜਾਵੇਗਾ। ਇਹ ਪ੍ਰੋਗਰਾਮ ਬ੍ਰਿਟਿਸ਼ ਨੈਸ਼ਨਲ (ਵਿਦੇਸ਼ੀ) ਰੁਤਬਾ ਧਾਰਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਹੁੰਚਦਿਆਂ ਸਾਰ ਹੀ ਸਭ ਤੋਂ ਚੰਗੀ ਸ਼ੁਰੂਆਤ ਨੂੰ ਯਕੀਨੀ ਬਣਾਏਗਾ, ਉਨ੍ਹਾਂ ਦੇ ਘਰ, ਬੱਚਿਆਂ ਲਈ ਸਕੂਲ ਅਤੇ ਕੰਮ ਲੱਭਣ ਵਿੱਚ ਸਹਾਇਤਾ ਕਰੇਗਾ।


author

Vandana

Content Editor

Related News