ਯੂਕੇ: ਗ੍ਰਹਿ ਦਫਤਰ ਸ਼ਰਨਾਰਥੀਆਂ ਨੂੰ ਹੋਟਲਾਂ ਤੋਂ ਲੰਮੇ ਸਮੇਂ ਦੀ ਰਿਹਾਇਸ਼ ''ਚ ਕਰੇਗਾ ਤਬਦੀਲ

Wednesday, Feb 24, 2021 - 01:52 PM (IST)

ਯੂਕੇ: ਗ੍ਰਹਿ ਦਫਤਰ ਸ਼ਰਨਾਰਥੀਆਂ ਨੂੰ ਹੋਟਲਾਂ ਤੋਂ ਲੰਮੇ ਸਮੇਂ ਦੀ ਰਿਹਾਇਸ਼ ''ਚ ਕਰੇਗਾ ਤਬਦੀਲ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਗ੍ਰਹਿ ਦਫਤਰ ਸ਼ਰਨਾਰਥੀਆਂ ਨੂੰ ਹੋਟਲਾਂ ਵਿੱਚੋਂ ਕੱਢ ਕੇ ਲੰਮੇ ਸਮੇਂ ਦੀ ਰਿਹਾਇਸ਼ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਗ੍ਰਹਿ ਵਿਭਾਗ ਦੁਆਰਾ ਐਨ ਜੀ ਓ ਨੂੰ ਭੇਜੇ ਇੱਕ ਪੱਤਰ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਸ਼ਰਨ ਦੀ ਮੰਗ ਕਰਨ ਵਾਲੇ ਲੋਕ ਜੋ ਇਸ ਸਮੇਂ ਹੋਟਲਾਂ ਵਿੱਚ ਰਹਿ ਰਹੇ ਹਨ, "ਓਪਰੇਸ਼ਨ ਓਕ" ਨਾਮਕ ਪ੍ਰਕਿਰਿਆ ਦੇ ਹਿੱਸੇ ਵਜੋਂ ਹੋਰ ਰਿਹਾਇਸ਼ ਵਿੱਚ ਤਬਦੀਲ ਕੀਤੇ ਜਾਣਗੇ। ਸਰਕਾਰ ਦੁਆਰਾ ਹੋਟਲਾਂ ਨੂੰ ਪਨਾਹ ਦੇ ਦਾਅਵਿਆਂ ਬਾਰੇ ਫੈਸਲੇ ਦੀ ਉਡੀਕ ਕਰ ਰਹੇ ਲੋਕਾਂ ਦੇ ਰਹਿਣ ਲਈ ਰਿਹਾਇਸ਼ ਵਜੋਂ ਅਪਣਾਇਆ ਗਿਆ ਹੈ ਅਤੇ ਇਸ ਸਮੇਂ ਹੋਟਲਾਂ ਵਿੱਚ ਲੱਗਭਗ 9,500 ਸ਼ਰਨਾਰਥੀ ਹੋਣ ਦੀ ਗੱਲ ਕਹੀ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਪਣਡੁੱਬੀ ਨਿਰਮਾਣ ਪ੍ਰੋਗਰਾਮ 'ਤੇ ਜਤਾਈ ਚਿੰਤਾ

ਸ਼ਰਨਾਰਥੀਆਂ ਦਾ ਸਮਰਥਨ ਕਰਨ ਵਾਲੀਆਂ ਸੰਸਥਾਵਾਂ ਨੇ ਹੋਟਲਾਂ ਤੋਂ ਬਾਹਰ ਰਿਹਾਇਸ਼ ਪ੍ਰਦਾਨ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। 18 ਫਰਵਰੀ ਨੂੰ ਗ੍ਰਹਿ ਦਫਤਰ ਵਿੱਚ ਪੁਨਰਵਾਸ, ਪਨਾਹ ਸਹਾਇਤਾ ਅਤੇ ਏਕੀਕਰਣ ਦੇ ਡਿਪਟੀ ਡਾਇਰੈਕਟਰ ਐਂਡਰਿਊ ਕੈਲੀ ਦੁਆਰਾ ਹਸਤਾਖਰ ਕੀਤੇ ਗਏ ਪੱਤਰ ਅਨੁਸਾਰ ਪ੍ਰਾਈਵੇਟ ਕੰਪਨੀਆਂ ਨੂੰ ਗ੍ਰਹਿ ਦਫਤਰ ਦੁਆਰਾ ਪਨਾਹਗੀਰਾਂ ਦੀ ਰਿਹਾਇਸ਼ ਦੇ ਪ੍ਰਬੰਧਨ ਲਈ ਸਮਝੌਤਾ ਕੀਤਾ ਗਿਆ ਹੈ, ਜਿਸ ਵਿੱਚ ਮੀਅਰਜ਼, ਸਰਕੋ ਅਤੇ ਕਲੀਅਰ ਸਪ੍ਰਿੰਗਜ਼ ਰੈਡੀ ਹੋਮਜ਼ ਆਦਿ ਸ਼ਾਮਿਲ ਹਨ। ਇਸ ਦੇ ਇਲਾਵਾ ਸਕੂਲੀ ਉਮਰ ਦੇ ਬੱਚਿਆਂ, ਇਕੱਲੀਆਂ ਬੀਬੀਆਂ ਆਦਿ ਸ਼ਰਨ ਮੰਗਣ ਵਾਲਿਆਂ ਨੂੰ ਰਹਾਇਸ਼ ਲਈ ਤਬਦੀਲ ਕਰਨ ਵਿੱਚ   ਤਰਜੀਹ ਦਿੱਤੀ ਜਾਵੇਗੀ।

ਪੜ੍ਹੋ ਇਹ ਅਹਿਮ ਖਬਰ- ਕੈਨੇਡੀਅਨ ਪੁਲਸ 'ਚ ਕੰਮ ਕਰਦੀ ਪੰਜਾਬਣ ਜਾਸਮੀਨ ਥਿਆੜਾ ਨੇ ਕੀਤੀ ਖ਼ੁਦਕੁਸ਼ੀ


author

Vandana

Content Editor

Related News