ਯੂਕੇ: ਸਿਹਤ ਸਕੱਤਰ ਸਾਜਿਦ ਜਾਵਿਦ ਹੋਏ ਸਿਹਤਯਾਬ, ਲੋਕਾਂ ਨੂੰ ਟੀਕਾ ਲਗਵਾਉਣ ਦੀ ਕੀਤੀ ਅਪੀਲ

Sunday, Jul 25, 2021 - 12:50 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਨਵੇਂ ਨਿਯੁਕਤ ਕੀਤੇ ਗਏ ਸਿਹਤ ਸਕੱਤਰ ਸਾਜਿਦ ਜਾਵਿਦ ਪਿਛਲੇ ਦਿਨੀਂ ਕੋਰੋਨਾ ਤੋਂ ਪੀੜਤ ਹੋ ਗਏ ਸਨ, ਹੁਣ ਸਿਹਤਯਾਬ ਹੋ ਗਏ ਹਨ। ਸਿਹਤ ਸਕੱਤਰ ਸਾਜਿਦ ਜਾਵਿਦ ਨੇ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਲਈ ਸਕਾਰਾਤਮਕ ਟੈਸਟ ਕਰਨ ਤੋਂ ਇੱਕ ਹਫ਼ਤੇ ਬਾਅਦ ਪੂਰੀ ਤਰ੍ਹਾਂ ਠੀਕ ਹੋ ਗਏ ਹਨ। 

ਕੋਰੋਨਾ ਵਾਇਰਸ ਲਈ ਪਾਜ਼ੇਟਿਵ ਟੈਸਟ ਕਰਨ ਤੋਂ ਬਾਅਦ ਜਾਵਿਦ ਇਕਾਂਤਵਾਸ ਵਿੱਚ ਹਨ। ਸਿਹਤ ਸਕੱਤਰ ਨੇ ਸਕਾਰਾਤਮਕ ਟੈਸਟ ਕਰਨ ਤੋਂ ਪਹਿਲਾਂ ਦੋਨੋਂ ਕੋਰੋਨਾ ਟੀਕੇ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰ ਲਈਆਂ ਸਨ ਪਰ ਵਾਇਰਸ ਦੇ ਹਲਕੇ ਲੱਛਣਾਂ ਦਾ ਅਨੁਭਵ ਕਰਨ 'ਤੇ ਉਹਨਾਂ ਨੇ ਟੈਸਟ ਕਰਵਾਇਆ ਸੀ। ਜਾਵਿਦ ਦੁਆਰਾ ਲੋਕਾਂ ਨੂੰ ਵੀ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਗਈ ਹੈ। ਸਿਹਤ ਸਕੱਤਰ ਦੇ ਨੇੜਲੇ ਸੰਪਰਕਾਂ ਵਿੱਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਚਾਂਸਲਰ ਰਿਸ਼ੀ ਸੁਨਕ ਵੀ ਸਨ।

ਪੜ੍ਹੋ ਇਹ ਅਹਿਮ ਖਬਰ -ਤਾਨਾਸ਼ਾਹ ਕਿਮ ਦੀ ਨਵੀਂ ਯੋਜਨਾ, ਚੀਨ ਭੱਜੇ ਆਪਣੇ ਨਾਗਰਿਕਾਂ ਨੂੰ ਦੇਵੇਗਾ ਸਜ਼ਾ-ਏ-ਮੌਤ 

ਪ੍ਰਧਾਨ ਮੰਤਰੀ ਆਪਣੀ ਚੈਕਰਜ਼ ਕੰਟਰੀ ਦੀ ਰਿਹਾਇਸ਼ ਵਿੱਚ ਹਨ, ਉਹਨਾਂ ਦੇ ਇਕਾਂਤਵਾਸ ਦੀ ਸੋਮਵਾਰ ਨੂੰ ਖ਼ਤਮ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਜਾਨਸਨ ਅਤੇ ਚਾਂਸਲਰ ਰਿਸ਼ੀ ਸੁਨਕ ਨੇ ਸ਼ੁਰੂ ਵਿੱਚ ਇਹ ਕਹਿ ਕੇ ਇਕਾਂਤਵਾਸ ਹੋਣ ਤੋਂ ਬਚਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਇੱਕ ਟੈਸਟਿੰਗ ਪਾਇਲਟ ਵਿੱਚ ਹਿੱਸਾ ਲੈ ਰਹੇ ਹਨ। ਸਾਬਕਾ ਸਿਹਤ ਸਕੱਤਰ ਮੈਟ ਹੈਨਕਾਕ ਦੀ ਜਗ੍ਹਾ ਲੈਣ ਵਾਲੇ ਸਾਜਿਦ ਜਾਵਿਦ ਨੇ ਆਪਣੀ ਰਿਕਵਰੀ ਤੋਂ ਬਾਅਦ ਕੋਰੋਨਾ ਵੈਕਸੀਨ ਅਤੇ ਸਿਹਤ ਵਿਭਾਗ ਦਾ ਧੰਨਵਾਦ ਕੀਤਾ।


Vandana

Content Editor

Related News