ਗਲਾਸਗੋ ਸਬਵੇਅ ਵਿੱਤੀ ਸੰਕਟ ਦੀ ਮਾਰ ਹੇਠ, ਹੋ ਸਕਦਾ ਹੈ ਬੰਦ

Thursday, Jun 25, 2020 - 05:55 PM (IST)

ਗਲਾਸਗੋ ਸਬਵੇਅ ਵਿੱਤੀ ਸੰਕਟ ਦੀ ਮਾਰ ਹੇਠ, ਹੋ ਸਕਦਾ ਹੈ ਬੰਦ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਗਲਾਸਗੋ ਸਬਵੇਅ ਦੀਆਂ ਸੇਵਾਵਾਂ ਨੂੰ ਵਿੱਤੀ ਸੰਕਟ ਕਾਰਨ ਬੰਦ ਕੀਤਾ ਜਾ ਸਕਦਾ ਹੈ ਕਿਉਕਿ ਐਸਪੀਟੀ ਨੂੰ ਕੋਰੋਨਵਾਇਰਸ ਮਹਾਮਾਰੀ ਦੇ ਨਤੀਜੇ ਵਜੋਂ 20 ਮਿਲੀਅਨ ਪੌਂਡ ਦੇ ਨੁਕਸਾਨ ਦੀ ਸਰਕਾਰ ਤੋਂ ਕੋਈ ਵਿੱਤੀ ਸਹਾਇਤਾ ਪ੍ਰਾਪਤ ਨਹੀਂ ਹੋਈ ਹੈ।ਪਿਛਲੇ ਮਹੀਨਿਆਂ ਵਿੱਚ ਸਬਵੇਅ 'ਤੇ ਯਾਤਰੀਆਂ ਦੀਆਂ ਯਾਤਰਾਵਾਂ ਵਿੱਚ 97% ਦੀ ਗਿਰਾਵਟ ਆਈ ਹੈ ਪਰ ਐਸਪੀਟੀ ਨੇ ਸਬਵੇਅ ਦੀਆਂ ਸੇਵਾਵਾਂ ਨੂੰ ਜਾਰੀ ਰੱਖਿਆ ਹੋਇਆ ਹੈ ਤਾਂ ਜੋ ਮੁੱਖ ਕਰਮਚਾਰੀ ਕੰਮ 'ਤੇ ਜਾਣ ਲਈ ਯਾਤਰਾ ਨੂੰ ਜਾਰੀ ਰੱਖ ਸਕਣ।

PunjabKesari

ਇਸਦੇ ਸੰਬੰਧ ਵਿੱਚ ਐਸਪੀਟੀ ਦੇ ਮੁਤਾਬਕ, ਉਨ੍ਹਾਂ ਨੇ ਇਹ ਸੇਵਾਵਾਂ ਬਿਨਾਂ ਕਿਸੇ ਵਿੱਤੀ ਸਹਾਇਤਾ ਤੋਂ ਜਾਰੀ ਰੱਖੀਆਂ ਹਨ। ਨਤੀਜੇ ਵਜੋਂ, ਉਹ 20 ਮਿਲੀਅਨ ਪੌਂਡ ਤੱਕ ਦੇ ਘਾਟੇ ਦੇ ਭਾਰ ਹੇਠ ਆ ਸਕਦੇ ਹਨ। ਐਸਪੀਟੀ ਚੇਅਰ ਦੇ ਕੌਂਸਲਰ ਡਾ. ਮਾਰਟਿਨ ਬਾਰਤੋਸ ਨੇ ਕਿਹਾ ਕਿ ਸਾਡੀ ਜ਼ਿਆਦਾਤਰ ਆਮਦਨੀ ਸਿੱਧੀ ਯਾਤਰੀਆਂ ਦੀ ਸੰਖਿਆ ਨਾਲ ਸੰਬੰਧਿਤ ਹੈ ਪਰ ਹੁਣ ਮਾਰਚ ਦੇ ਸ਼ੁਰੂ ਹੋਣ ਤੋਂ ਲੈ ਕੇ ਸਬਵੇਅ 'ਤੇ ਯਾਤਰੀਆਂ ਦੀ ਯਾਤਰਾ ਵਿਚ 97% ਦੀ ਗਿਰਾਵਟ ਹੋਈ ਹੈ। ਜਿਸ ਕਰਕੇ ਹੁਣ ਸਰਕਾਰ ਦੀ ਵਿੱਤੀ ਸਹਾਇਤਾ ਤੋਂ ਬਿਨਾਂ ਇਸ ਦੀਆਂ ਸੇਵਾਵਾਂ ਸੰਭਾਲਣਾ ਆਸਾਨ ਨਹੀਂ ਹੈ।

ਪੜ੍ਹੋ ਇਹ ਅਹਿਮ ਖਬਰ- ਦੁਨੀਆ ਦੀ ਸਭ ਤੋਂ ਠੰਡੀ ਜਗ੍ਹਾ 'ਤੇ ਭਿਆਨਕ ਅੱਗ, ਵਿਗਿਆਨੀ ਪਰੇਸ਼ਾਨ


author

Vandana

Content Editor

Related News