ਯੂਕੇ: ਜੀ-7 ਸਿਖਰ ਸੰਮੇਲਨ ਦੀ ਪੁਲਸ ਸੁਰੱਖਿਆ ''ਤੇ 70 ਮਿਲੀਅਨ ਪੌਂਡ ਖਰਚ ਆਉਣ ਦਾ ਅਨੁਮਾਨ

Sunday, Jun 06, 2021 - 04:51 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਅਗਲੇ ਹਫ਼ਤੇ ਕੋਰਨਵਾਲ ਵਿੱਚ ਜੀ-7 ਸੰਮੇਲਨ ਦੀ ਮੇਜ਼ਬਾਨੀ ਦੌਰਾਨ ਪੁਲਸ ਦੁਆਰਾ ਸੁਰੱਖਿਆ ਪ੍ਰਦਾਨ ਕਰਨ ਦੀ ਕਾਰਵਾਈ ਵਿੱਚ 70 ਮਿਲੀਅਨ ਪੌਂਡ ਤੋਂ ਵੱਧ ਲਾਗਤ ਆਉਣ ਦਾ ਅਨੁਮਾਨ ਹੈ।ਇਸ ਦੌਰਾਨ ਲੱਗਭਗ 6,500 ਪੁਲਸ ਅਧਿਕਾਰੀ 11 ਤੋਂ 13 ਜੂਨ ਨੂੰ ਸੇਂਟ ਇਵਜ਼ ਦੇ ਨੇੜੇ ਕਾਰਬਿਸ ਬੇਅ ਵਿਖੇ ਸਮਾਗਮ ਨੂੰ ਸੁਰੱਖਿਅਤ ਕਰਨਗੇ, ਜਿਹਨਾਂ ਵਿੱਚ ਡੇਵੋਨ ਅਤੇ ਕੋਰਨਵਾਲ ਫੋਰਸ ਦੀ ਮਦਦ ਕਰਨ ਲਈ ਦੇਸ਼ ਭਰ ਤੋਂ 5,000 ਤੋਂ ਵੱਧ ਅਧਿਕਾਰੀ ਆਉਣਗੇ। 

ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਮੇਜ਼ਬਾਨੀ ਵਾਲੇ ਇਸ ਸਮਾਗਮ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਸਮੇਤ ਹੋਰ ਜੀ-7 ਨੇਤਾਵਾਂ ਦੀ ਸੁਰੱਖਿਆ ਲਈ ਪਹਿਲ ਲਈ ਮਦਦ ਕਰਨ ਲਈ ਕਾਰਨੀਸ਼ ਸਮੁੰਦਰੀ ਕੰਢੇ 'ਤੇ 10 ਫੁੱਟ ਉੱਚੀ ਸਟੀਲ ਦੀ ਵਾੜ ਪਹਿਲਾਂ ਹੀ ਲਗਾਈ ਜਾ ਚੁੱਕੀ ਹੈ। ਇਸ ਸੰਮੇਲਨ ਦੌਰਾਨ ਸੜਕਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਕਾਉਂਟੀ ਵਿਚ ਬੁੱਧਵਾਰ ਤੋਂ ਨਿਉਕੇ ਹਵਾਈ ਅੱਡੇ, ਫਲਾਮਥ ਆਦਿ ਵਿੱਚ ਚੈੱਕ ਪੁਆਇੰਟ ਸ਼ੁਰੂ ਹੋਣਗੇ। 

ਪੜ੍ਹੋ ਇਹ ਅਹਿਮ ਖਬਰ- ਨਾਸਾ ਨੇ 2030 ਤੱਕ ਸ਼ੁੱਕਰ ਲਈ ਦੋ ਮਿਸ਼ਨਾਂ ਦੀ ਕੀਤੀ ਘੋਸ਼ਣਾ, ਵਿਗਿਆਨੀ ਉਤਸ਼ਾਹਿਤ

ਜੀ-7 ਸੰਮੇਲਨ ਵਿੱਚ ਸੱਤ ਦੇਸ਼ਾਂ ਦੇ ਵਿਸ਼ਵ ਨੇਤਾ ਸ਼ਾਮਲ ਹੋਣ ਵਾਲੇ ਹਨ, ਜਿਹਨਾਂ ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਬ੍ਰਿਟੇਨ ਅਤੇ ਅਮਰੀਕਾ ਆਦਿ ਸ਼ਾਮਲ ਹਨ। ਇਸ ਸਾਲ ਆਸਟ੍ਰੇਲੀਆ, ਭਾਰਤ, ਦੱਖਣੀ ਅਫਰੀਕਾ ਅਤੇ ਦੱਖਣੀ ਕੋਰੀਆ ਨੂੰ ਸੰਮੇਲਨ ਵਿਚ ਸ਼ਾਮਲ ਹੋਣ ਲਈ ਮਹਿਮਾਨ ਦੇਸ਼ਾਂ ਵਜੋਂ ਸੱਦਾ ਦਿੱਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ - ਸ਼ਾਨਦਾਰ ਆਫਰ, ਖਰੀਦੋ ਕੱਛੂਕੰਮਾ ਅਤੇ ਮਹਿਲ ਜਿਹਾ ਘਰ ਪਾਓ ਮੁਫ਼ਤ


Vandana

Content Editor

Related News