ਯੂਕੇ: ਰਾਇਲ ਮਰੀਨਜ਼ ਦੇ ਸਾਬਕਾ ਮੁਖੀ ਘਰ ''ਚ ਪਾਏ ਗਏ ਮ੍ਰਿਤਕ

Tuesday, Oct 05, 2021 - 04:52 PM (IST)

ਯੂਕੇ: ਰਾਇਲ ਮਰੀਨਜ਼ ਦੇ ਸਾਬਕਾ ਮੁਖੀ ਘਰ ''ਚ ਪਾਏ ਗਏ ਮ੍ਰਿਤਕ

ਗਲਾਸਗੋ (ਮਨਦੀਪ ਖੁਰਮੀ ਖੁਰਮੀ): ਯੂਕੇ ਵਿੱਚ ਰਾਇਲ ਮਰੀਨਜ਼ ਦੇ ਸਾਬਕਾ ਮੁਖੀ ਨੂੰ ਉਹਨਾਂ ਦੇ ਘਰ ਵਿੱਚ ਮ੍ਰਿਤਕ ਹਾਲਤ 'ਚ ਪਾਇਆ ਗਿਆ। ਇਸ ਸਬੰਧੀ ਰੱਖਿਆ ਮੰਤਰਾਲੇ (ਐੱਮ ਓ ਡੀ) ਅਨੁਸਾਰ ਮੇਜਰ ਜਨਰਲ ਮੈਥਿਊ ਹੋਲਮਸ ਦੀ ਸ਼ਨੀਵਾਰ ਨੂੰ 54 ਸਾਲ ਦੀ ਉਮਰ ਵਿੱਚ ਅਚਾਨਕ ਮੌਤ ਹੋ ਗਈ। ਉਸ ਦੀ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਪਰ ਕਾਰਨ ਅਣਜਾਣ ਹੈ। ਹਾਲਾਂਕਿ ਅਧਿਕਾਰੀਆਂ ਦੁਆਰਾ ਉਸਦੀ ਮੌਤ ਨੂੰ ਸੰਭਾਵਿਤ ਤੌਰ 'ਤੇ ਆਤਮ ਹੱਤਿਆ ਦੱਸਿਆ ਜਾ ਰਿਹਾ ਹੈ।

ਹੈਮਪਸ਼ਾਇਰ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਵਿੰਚੈਸਟਰ ਦੇ ਇੱਕ ਘਰ ਵਿੱਚ ਅਧਿਕਾਰੀਆਂ ਨੂੰ ਸ਼ਨੀਵਾਰ ਦੁਪਹਿਰ 3 ਵਜੇ ਤੋਂ ਪਹਿਲਾਂ ਬੁਲਾਇਆ ਗਿਆ ਸੀ। ਮੇਜਰ ਜਨਰਲ ਮੈਥਿਊ ਹੋਲਮਸ ਨੂੰ 2019 ਵਿੱਚ ਕਮਾਂਡਰ ਆਫ ਆਰਡਰ ਅਤੇ ਇਸ ਸਾਲ ਅਪ੍ਰੈਲ ਤੱਕ ਕਮਾਂਡੈਂਟ ਜਨਰਲ ਨਿਯੁਕਤ ਕੀਤਾ ਗਿਆ ਸੀ। ਰੱਖਿਆ ਮੰਤਰਾਲੇ ਨੇ ਮੇਜਰ ਜਨਰਲ ਹੋਲਮਸ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਮਦਰਦੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੈਥਿਊ ਨੇ ਕਮਾਂਡੈਂਟ ਜਨਰਲ ਵਜੋਂ ਆਪਣੀ ਭੂਮਿਕਾ ਅੱਧ ਵਿਚਕਾਰ ਛੱਡ ਦਿੱਤੀ ਸੀ, ਜੋ ਆਮ ਤੌਰ 'ਤੇ ਤਿੰਨ ਸਾਲਾਂ ਦੀ ਹੁੰਦੀ ਹੈ। 

ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਦੀ ਬੇਰਹਿਮੀ, ਅਫਗਾਨ ਸੈਨਿਕਾਂ ਸਮੇਤ ਹਜ਼ਾਰਾ ਭਾਈਚਾਰੇ ਦੇ 13 ਲੋਕਾਂ ਦਾ ਕੀਤਾ ਕਤਲ

ਮੇਜਰ ਜਨਰਲ ਹੋਲਮਸ ਨੇ 2006 ਤੋਂ 2008 ਤੱਕ 42 ਕਮਾਂਡੋ ਰਾਇਲ ਮਰੀਨਜ਼ ਦੀ ਕਮਾਂਡ ਕੀਤੀ ਅਤੇ 2007 ਵਿੱਚ ਅਫਗਾਨਿਸਤਾਨ ਵਿੱਚ ਆਪਰੇਸ਼ਨ ਲਈ ਉਨ੍ਹਾਂ ਦੀ ਅਗਵਾਈ ਲਈ ਵਿਸ਼ੇਸ਼ ਸੇਵਾ ਆਰਡਰ ਦੇ ਸਹਿਯੋਗੀ ਵਜੋਂ ਨਿਯੁਕਤ ਕੀਤਾ ਗਿਆ ਸੀ। ਉਸਦੇ ਕੈਰੀਅਰ ਵਿੱਚ ਉੱਤਰੀ ਆਇਰਲੈਂਡ, ਕੋਸੋਵੋ ਅਤੇ ਇਰਾਕ ਵਿੱਚ ਦੌਰੇ ਵੀ ਸ਼ਾਮਲ ਸਨ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਮੇਜਰ ਜਨਰਲ ਮੈਥਿਊ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ।


author

Vandana

Content Editor

Related News