ਯੂਕੇ: ਬਿਜਲੀ ਦੇ ਬਿੱਲਾਂ ’ਚ ਹੋ ਸਕਦੈ ਭਾਰੀ ਵਾਧਾ

Saturday, Jul 31, 2021 - 04:21 PM (IST)

ਯੂਕੇ: ਬਿਜਲੀ ਦੇ ਬਿੱਲਾਂ ’ਚ ਹੋ ਸਕਦੈ ਭਾਰੀ ਵਾਧਾ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)– ਕੋਰੋਨਾ ਵਾਇਰਸ ਨੇ ਪਹਿਲਾਂ ਹੀ ਆਰਥਿਕ ਪੱਖੋਂ ਲੋਕਾਂ ਦੀ ਕਮਰ ਤੋੜ ਦਿੱਤੀ ਹੈ ਅਤੇ ਹੁਣ ਆਪਣੀਆਂ ਨੌਕਰੀਆਂ ਤੇ ਕਾਰੋਬਾਰ ਗੁਆ ਚੁੱਕੇ ਲੋਕਾਂ ਨੂੰ ਬਿਜਲੀ ਅਤੇ ਗੈਸ ਦੇ ਬਿੱਲਾਂ ’ਚ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯੂਕੇ ਦੇ ਲੱਖਾਂ ਘਰਾਂ ਨੂੰ ਆਪਣੇ ਗੈਸ ਅਤੇ ਬਿਜਲੀ ਦੇ ਬਿੱਲਾਂ ’ਚ ਸਾਲ ਦੌਰਾਨ ਲਗਭਗ 150 ਪੌਂਡ ਦਾ ਵਾਧਾ ਝੱਲਣਾ ਪੈ ਸਕਦਾ ਹੈ। ਐਨਰਜੀ ਰੈਗੂਲੇਟਰ ਆਫਗੇਮ ਤੋਂ ਅਗਲੇ ਹਫਤੇ ਗੈਸ ਅਤੇ ਬਿਜਲੀ ਦੇ ਬਿੱਲਾਂ ਦੀ ਕੀਮਤ 150 ਪੌਂਡ ਪ੍ਰਤੀ ਸਾਲ ਵਧਾਉਣ ਦੀ ਉਮੀਦ ਹੈ। ਇਸ ਵਾਧੇ ਨਾਲ 11 ਮਿਲੀਅਨ ਪਰਿਵਾਰਾਂ ਨੂੰ ਡਿਫਾਲਟ ਜਾਂ ਸਟੈਂਡਰਡ ਵੇਰੀਏਬਲ ਟੈਰਿਫ ਪ੍ਰਭਾਵਿਤ ਕਰਨਗੇ ਅਤੇ ਪ੍ਰੀ-ਪੇਮੈਂਟ ਕਰਨ ਵਾਲੇ ਮੀਟਰਾਂ ਵਾਲੇ 4 ਮਿਲੀਅਨ ਘਰਾਂ ਨੂੰ ਵੀ ਇਸੇ ਤਰ੍ਹਾਂ ਦੇ ਵਾਧੇ ਦਾ ਸਾਹਮਣਾ ਕਰਨਾ ਪਏਗਾ। 

ਅਕਤੂਬਰ ’ਚ ਔਸਤਨ ਸਲਾਨਾ ਬਿੱਲ 1,138 ਪੌਂਡ ਤੋਂ ਵੱਧ ਕੇ 1,288 ਪੌਂਡ ਹੋ ਜਾਣਗੇ, ਜੋ ਕਿ 13 ਫੀਸਦੀ ਦਾ ਵਾਧਾ ਹੈ। ਇਹ ਵਾਧਾ ਯੂਕੇ ਦੇ ਸਭ ਤੋਂ ਕਮਜ਼ੋਰ ਪਰਿਵਾਰਾਂ ਨੂੰ ਪ੍ਰਭਾਵਿਤ ਕਰੇਗਾ ਜਿਨ੍ਹਾਂ ਦੀ ਡਿਫਾਲਟ ਟੈਰਿਫ ਜਾਂ ਪ੍ਰੀ-ਪੇਮੈਂਟ ਮੀਟਰਾਂ ਤੇ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਆਫਗੇਮ ਹਰ ਛੇ ਮਹੀਨਿਆਂ ’ਚ 2019 ’ਚ ਪੇਸ਼ ਕੀਤੀ ਗਈ ਟੈਰਿਫ ਦੀ ਸਮੀਖਿਆ ਕਰਦਾ ਹੈ। ਇਹ ਵਧਦੀ ਸੀਮਾ ਮੁੱਖ ਤੌਰ 'ਤੇ ਥੋਕ ਊਰਜਾ ਦੇ ਖਰਚਿਆਂ ਨੂੰ ਵਧਾਉਣ ਦੇ ਕਾਰਨ ਹੈ ਅਤੇ ਇਕ ਸਾਲ ’ਚ ਜਨਵਰੀ ਤੋਂ ਗੈਸ ਦੀਆਂ ਕੀਮਤਾਂ ’ਚ 55 ਫੀਸਦੀ ਵਾਧਾ ਹੋਇਆ ਹੈ।


author

Rakesh

Content Editor

Related News