ਇਸ ਨੌਜਵਾਨ ਨੇ ਇਕ ਪਹੀਆ ਸਾਇਕਲ ''ਤੇ ਕੀਤੀ ਪੂਰੀ ਦੁਨੀਆ ਦੀ ਯਾਤਰਾ

Monday, Jul 30, 2018 - 06:04 PM (IST)

ਬ੍ਰਿਟੇਨ (ਬਿਊਰੋ)— ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਹ ਪੂਰੀ ਦੁਨੀਆ ਘੁੰਮੇ। ਇਸ ਸੁਪਨੇ ਨੂੰ ਸਾਰੇ ਤਾਂ ਸੱਚ ਨਹੀਂ ਕਰ ਪਾਉਂਦੇ ਪਰ ਬ੍ਰਿਟੇਨ ਦੇ 21 ਸਾਲਾ ਨੌਜਵਾਨ ਨੇ ਆਪਣਾ ਇਹ ਸੁਪਨਾ ਪੂਰਾ ਕੀਤਾ ਹੈ। ਉਸ ਨੇ ਇਕ ਪਹੀਆ ਸਾਇਕਲ ਨਾਲ 3 ਸਾਲਾਂ ਵਿਚ ਪੂਰੀ ਦੁਨੀਆ ਦਾ ਚੱਕਰ ਲਗਾਇਆ। ਇਸ ਦੌਰਾਨ ਨੌਜਵਾਨ ਨੇ ਚੈਰਿਟੀ ਲਈ ਢਾਈ ਕਰੋੜ ਤੋਂ ਜ਼ਿਆਦਾ ਦਾ ਫੰਡ ਵੀ ਇਕੱਠਾ ਕੀਤਾ।
ਇਸ ਤਰ੍ਹਾਂ ਪੂਰੀ ਕੀਤੀ ਯਾਤਰਾ

PunjabKesari
ਬ੍ਰਿਟੇਨ ਦਾ ਨੌਜਵਾਨ ਐੱਡ ਪ੍ਰੈਟ ਦੁਨੀਆ ਦਾ ਪਹਿਲਾ ਵਿਅਕਤੀ ਬਣ ਗਿਆ ਹੈ, ਜਿਸ ਨੇ ਇਹ ਯਾਤਰਾ ਬਿਨਾਂ ਕਿਸੇ ਸਮਰਥਨ ਦੇ ਪੂਰੀ ਕੀਤੀ ਹੈ। ਮਾਰਚ 2015 ਵਿਚ ਐੱਡ ਪ੍ਰੈਟ ਨੇ 19 ਸਾਲ ਦੀ ਉਮਰ ਵਿਚ ਟਾਊਟਨ ਸਥਿਤ ਸਮਰਸੈੱਟ ਤੋਂ ਆਪਣੀ 21 ਹਜ਼ਾਰ ਮੀਲ ਦੀ ਯਾਤਰਾ ਇਕ ਪਹੀਆ ਸਾਇਕਲ ਨਾਲ ਸ਼ੁਰੂ ਕੀਤੀ ਸੀ। ਉਸ ਨੇ ਆਪਣੇ ਨਾਲ ਜ਼ਰੂਰਤ ਦੇ ਸਾਮਾਨ ਦੇ ਤੌਰ 'ਤੇ 36 ਇੰਚ ਦੀ ਨਿੰਬਸ ਓਰੇਕਲ ਯੂਨੀਸਾਇਕਲ ਨਾਲ ਜੁੜੇ ਪੈਨੀਅਰ ਵਿਚ ਇਕ ਤੰਬੂ, ਸੋ ਬੈਗਿੰਗ, ਸਟੋਵ, ਕੁਝ ਖਾਣੇ ਦਾ ਸਾਮਾਨ ਰੱਖਿਆ ਸੀ। ਉਸ ਨੇ ਇਹ ਯਾਤਰਾ ਬਿਨਾਂ ਕਿਸੇ ਮਦਦ ਅਤੇ ਸਮਰਥਨ ਦੇ ਪੂਰੀ ਕੀਤੀ। ਐੱਡ ਨੇ ਇਸ ਸਫਰ ਦੀਆਂ ਤਸਵੀਰਾਂ ਵੀ ਸੋਸ਼ਲ ਸਾਈਟ 'ਤੇ ਪੋਸਟ ਕੀਤੀਆਂ ਹਨ। ਇਨ੍ਹਾਂ ਵਿਚੋਂ ਕੁਝ ਤਸਵੀਰਾਂ ਕਈ ਦੇਸ਼ਾਂ ਦੀਆਂ ਖਾਸ ਥਾਵਾਂ 'ਤੇ ਲਈਆਂ ਗਈਆਂ ਹਨ। 
ਇਨ੍ਹਾਂ ਦੇਸ਼ਾਂ ਵਿਚ ਐੱਡ ਪ੍ਰੈਟ ਆਪਣੀ ਸਾਇਕਲ ਜ਼ਰੀਏ ਦੱਖਣੀ ਏਸ਼ੀਆ ਅਤੇ ਯੂਰਪ ਦੇ 20 ਤੋਂ ਜ਼ਿਆਦਾ ਦੇਸ਼ਾਂ ਵਿਚ ਗਿਆ। ਐੱਡ ਆਪਣੀ ਯਾਤਰਾ ਦੌਰਾਨ ਚੀਨ, ਸਿੰਗਾਪੁਰ, ਯੂਰਪ ਦੇ ਤੁਰਕੀ, ਜਾਰਜੀਆ, ਅਜ਼ਰਬੈਜਾਨ, ਕਜ਼ਾਕਿਸਤਾਨ, ਕਿਰਗਿਸਤਾਨ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਫਿਰ ਅਮਰੀਕਾ ਪਹੁੰਚਿਆ। ਨਿਊਯਾਰਕ ਤੋਂ ਐਡਨਬਰਗ ਗਿਆ ਅਤੇ ਫਿਰ ਆਪਣੀ ਯਾਤਰਾ ਦੀ ਸਮਾਪਤੀ ਸਮਰਸੈੱਟ ਵਿਚ ਕੀਤੀ। ਉਹ ਡੇਢ ਦਰਜਨ ਦੇਸ਼ਾਂ ਦੇ ਕਰੀਬ 45 ਤੋਂ ਜ਼ਿਆਦਾ ਸ਼ਹਿਰਾਂ ਵਿਚੋਂ ਲੰਘਿਆ। 
ਚੈਰਿਟੀ ਲਈ ਇਕੱਠੀ ਕੀਤੀ ਢਾਈ ਕਰੋੜ ਤੋਂ ਜ਼ਿਆਦਾ ਰਾਸ਼ੀ

PunjabKesari
ਐੱਡ ਪ੍ਰੈਟ ਨੇ ਇੰਨੀ ਛੋਟੀ ਉਮਰ ਵਿਚ ਚੈਰਿਟੀ ਲਈ ਰਾਸ਼ੀ ਇਕੱਠਾ ਕਰਨ ਦਾ ਵੀ ਕੰਮ ਕੀਤਾ। ਉਸ ਨੇ ਪੂਰੀ ਦੁਨੀਆ ਵਿਚ ਘੁੰਮ ਕੇ 2 ਕਰੋੜ 69 ਲੱਖ 81 ਹਜ਼ਾਰ ਤੋਂ ਜ਼ਿਆਦਾ ਦੀ ਰਾਸ਼ੀ ਇਕੱਠੀ ਕੀਤੀ। ਹੁਣ ਇਹ ਰਾਸ਼ੀ ਗਰੀਬ ਬੱਚਿਆਂ ਦੀ ਪੜ੍ਹਾਈ, ਇਲਾਜ ਅਤੇ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਵਰਤੀ ਜਾਵੇਗੀ।


Related News