ਯੂਕੇ: ਫੁੱਟਬਾਲ ਖਿਡਾਰੀ ਮਾਰਕਸ ਰਸ਼ਫੋਰਡ ਦੇ ਸਨਮਾਨ ਅਤੇ ਨਸਲਵਾਦ ਦੇ ਵਿਰੋਧ ''ਚ ਪ੍ਰਦਰਸ਼ਨ

07/14/2021 2:37:27 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਰੋ ਕੱਪ ਦੇ ਫਾਈਨਲ ਵਿੱਚ ਇਟਲੀ ਹੱਥੋਂ ਪੈਨਲਟੀ ਸ਼ੂਟਆਊਟ ਵਿੱਚ ਹਾਰ ਮਿਲਣ ਦੇ ਬਾਅਦ, ਪੈਨਲਟੀ ਗੋਲ ਕਰਨ ਤੋਂ ਖੁੰਝਣ ਵਾਲੇ ਕਾਲੇ ਮੂਲ ਦੇ ਖਿਡਾਰੀਆਂ ਨੂੰ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਣਾ ਪਿਆ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਟੀਮ ਦੇ ਬਲੈਕ ਖਿਡਾਰੀ ਮਾਰਕਸ ਰਸ਼ਫੋਰਡ ਦੀ ਸਾਊਥ ਮਾਨਚੈਸਟਰ ਦੇ ਵਿਦਿੰਗਟਨ ਸਥਿਤ ਇੱਕ ਕੰਧ ਉੱਪਰ ਬਣਾਈ ਗਈ ਤਸਵੀਰ ਨਾਲ ਛੇੜਛਾੜ ਕੀਤੀ ਗਈ। 

PunjabKesari

ਇਸ ਲਈ ਇਸ ਸਥਾਨ 'ਤੇ ਸੈਂਕੜੇ ਲੋਕਾਂ ਵੱਲੋਂ ਇਕੱਠੇ ਹੋ ਕੇ ਇਸ ਤਸਵੀਰ ਨੂੰ ਦੁਬਾਰਾ ਪੇਂਟ ਕੀਤਾ ਅਤੇ ਪਿਆਰ ਭਰੇ ਸੰਦੇਸ਼ਾਂ ਨਾਲ ਇਸ ਨੂੰ ਢੱਕ ਕੇ ਸਨਮਾਨ ਦਿੱਤਾ। ਮਾਰਕਸ ਰਾਸ਼ਫੋਰਡ ਨੇ ਉਸਦੀ ਤਸਵੀਰ ਕੋਲ ਸੈਂਕੜੇ ਲੋਕਾਂ ਦੇ ਨਸਲਵਾਦ ਵਿਰੋਧੀ ਪ੍ਰਦਰਸ਼ਨ ਲਈ ਇਕੱਠੇ ਹੋਣ 'ਤੇ ਧੰਨਵਾਦ ਕੀਤਾ। ਦੱਖਣੀ ਮਾਨਚੈਸਟਰ ਵਿੱਚ ਛੇੜਛਾੜ ਕੀਤੀ ਕਲਾਕ੍ਰਿਤੀ ਨੂੰ ਸ਼ੁਭਚਿੰਤਕਾਂ ਦੁਆਰਾ ਕਾਗਜ਼ ਦੇ ਦਿਲਾਂ, ਇੰਗਲੈਂਡ ਦੇ ਝੰਡੇ, ਫੁੱਲਾਂ ਅਤੇ ਕਵਿਤਾਵਾਂ ਨਾਲ ਕਵਰ ਕਰਕੇ ਪਿਆਰ ਅਤੇ ਏਕਤਾ ਦਾ ਪ੍ਰਤੀਕ ਬਣਾਇਆ। 

ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਦੀ ਬੇਰਹਿਮੀ, 'ਅੱਲਾਹ' ਦਾ ਨਾਮ ਲੈ ਕੇ 22 ਅਫਗਾਨ ਸੈਨਿਕਾਂ ਨੂੰ ਗੋਲੀਆਂ ਨਾਲ ਭੁੰਨਿਆ (ਵੀਡੀਓ)

ਕਾਲੇ ਮੂਲ ਦੇ ਫੁੱਟਬਾਲ ਸਟਾਰ ਮਾਰਕਸ ਰਸ਼ਫੋਰਡ, ਬੁਕਾਯੋ ਸਾਕਾ ਅਤੇ ਜਾਰਡਨ ਸੈਂਚੋ ਨਸਲੀ ਦੁਰਵਿਵਹਾਰ ਦਾ ਸ਼ਿਕਾਰ ਹੋਏ ਹਨ, ਉਹਨਾਂ ਦੇ ਸਮਰਥਨ ਲਈ ਲੋਕਾਂ ਨੇ ਇਹ ਪ੍ਰਦਰਸ਼ਨ ਕਰਦਿਆਂ ਨਸਲਵਾਦ ਪੱਖੀ ਲੋਕਾਂ ਦੀ ਨਿੰਦਿਆ ਕੀਤੀ। ਮੰਗਲਵਾਰ ਨੂੰ ਹੋਏ ਇਸ ਪ੍ਰਦਰਸ਼ਨ ਵਿੱਚ ਕਈਆਂ ਨੇ ਨਸਲਵਾਦ ਵਿਰੋਧੀ ਸੰਦੇਸ਼ਾਂ ਨੂੰ ਪ੍ਰਦਰਸ਼ਤ ਕਰਦੀਆਂ ਤਖ਼ਤੀਆਂ ਫੜ ਕੇ  ‘ਬਲੈਕ ਲਾਈਵਜ਼ ਮੈਟਰ’ ਦੇ ਨਾਅਰੇ ਵੀ ਲਗਾਏ। ਇਸਦੇ ਇਲਾਵਾ ਲੋਕਾਂ ਵੱਲੋਂ ਨਸਲਵਾਦ ਨਾਲ ਨਜਿੱਠਣ ਲਈ ਅਤੇ ਖਿਡਾਰੀਆਂ 'ਤੇ ਹੋਏ ਨਸਲੀ ਹਮਲਿਆਂ ਲਈ ਪ੍ਰਧਾਨ ਮੰਤਰੀ ਅਤੇ ਗ੍ਰਹਿ ਸਕੱਤਰ 'ਤੇ ਵੀ ਨਿਸ਼ਾਨਾ ਸਾਧਿਆ ਹੈ।


Vandana

Content Editor

Related News