ਯੂਕੇ ''ਚ ਕੋਵਿਡ-19 ਤੋਂ ਬਚਾਅ ਲਈ ਟੀਕਾ ਜਲਦ ਹੀ ਆਉਣ ਦੀ ਉਮੀਦ : ਮੈਟ ਹੈਨਕਾਕ

10/27/2020 1:33:11 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਮਹਾਮਾਰੀ ਨੇ ਸਾਰੇ ਸੰਸਾਰ ਦੇ ਸਿਹਤ ਵਿਗਿਆਨੀਆਂ ਨੂੰ ਇਸ ਦੇ ਇਲਾਜ ਲੱਭਣ ਦੇ ਕਾਰਜ ਵਿੱਚ ਲਾਇਆ ਹੋਇਆ ਹੈ। ਯੂਕੇ ਵਿੱਚ ਵੀ ਮਾਹਰ ਇਸ ਬਿਮਾਰੀ ਨੂੰ ਹਰਾਉਣ ਦੇ ਯਤਨ ਕਰ ਰਹੇ ਹਨ ਅਤੇ ਉਹ ਇਸ ਵਿੱਚ ਸਫਲ ਹੋਣ ਦੇ ਵੀ ਬਹੁਤ ਨੇੜੇ ਹਨ।ਇਕ ਅਧਿਐਨ ਦੇ ਮੁਤਾਬਕ, ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾਵਾਇਰਸ ਦੇ ਟੀਕੇ ਪ੍ਰਤੀ ਬਜ਼ੁਰਗਾਂ ਵਿਚ ਵਧੀਆ ਪ੍ਰਭਾਵ ਸਾਹਮਣੇ ਆ ਰਹੇ ਹਨ। 

ਇਸ ਟੀਕੇ ਦੇ ਪਰੀਖਣ ਵਿੱਚ ਪਾਇਆ ਗਿਆ ਕਿ 55 ਸਾਲਾ ਉਮਰ ਗਰੁੱਪ ਵਿੱਚ 'ਮਜ਼ਬੂਤ' ਪ੍ਰਤੀਰੋਧਕ ਪ੍ਰਤੀਕ੍ਰਿਆ ਨਾਲ ਕੋਵਿਡ-19 ਤੋਂ ਹੋਣ ਵਾਲੇ ਮੌਤ ਦੇ ਖਤਰੇ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਹ ਟੀਕਾ ਇਸ ਸਮੇਂ ਦੁਨੀਆ ਭਰ ਦੇ ਹਜ਼ਾਰਾਂ ਲੋਕਾਂ 'ਤੇ ਕਲੀਨੀਕਲ ਪਰੀਖਣ ਦੇ ਤੀਜੇ ਪੜਾਅ ਵਿੱਚ ਹੈ। ਮਾਹਰ ਇਹ ਉਡੀਕ ਕਰ ਰਹੇ ਹਨ ਕਿ ਅਸਲ ਵਿਚ ਇਹ ਟੀਕਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਵਿੱਚ ਸਫਲ ਹੋਵੇਗਾ ਜਾਂ ਨਹੀਂ।ਇਸ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਾਲ ਦੇ ਅੰਤ ਤੱਕ ਤਿਆਰ ਹੋ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਸਿਡਨੀ 'ਚ ਮਸਜਿਦ 'ਤੇ ਹਮਲਾ, ਮੁਸਲਿਮ ਭਾਈਚਾਰੇ 'ਚ ਨਾਰਾਜ਼ਗੀ

ਸਿਹਤ ਸਕੱਤਰ ਮੈਟ ਹੈਨਕਾਕ ਨੇ ਫਿਲਹਾਲ ਕ੍ਰਿਸਮਸ ਤੋਂ ਪਹਿਲਾਂ ਸਭ ਤੋਂ ਕਮਜ਼ੋਰ ਬ੍ਰਿਟਿਸ਼ਾਂ ਨੂੰ ਟੀਕਾ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਤੀਜੇ ਅਜੇ ਪੂਰੀ ਤਰ੍ਹਾਂ ਜਨਤਕ ਨਹੀਂ ਕੀਤੇ ਗਏ ਹਨ ਪਰ ਆਕਸਫੋਰਡ ਯੂਨੀਵਰਸਿਟੀ ਪ੍ਰੋਫੈਸਰ ਐਂਡਰਿਊ ਪੋਲਾਰਡ ਨੇ ਇੱਕ  ਕਾਨਫਰੰਸ ਵਿੱਚ CHAdOx1 nCov-2019 ਆਕਸਫੋਰਡ ਕੋਰੋਨਾਵਾਇਰਸ ਟੀਕੇ ਦੇ ਫੇਜ਼-2 ਦੀ ਸੁਰੱਖਿਆ ਅਤੇ ਇਮਯੂਨੋਜੀਨੀਸਿਟੀ ਟਰਾਇਲ ਦੀਆਂ ਮੁੱਢਲੀਆਂ ਖੋਜਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਹਨ। ਇਸ ਦੇ ਨਾਲ ਹੀ ਇਹ ਤੈਅ ਹੈ ਕਿ ਜੇ ਇਹ ਕੋਰੋਨਾਵਾਇਰਸ ਟੀਕਾ ਸਫਲ ਹੁੰਦਾ ਹੈ ਤਾਂ ਆਕਸਫੋਰਡ ਯੂਨੀਵਰਸਿਟੀ ਲੱਖਾਂ ਪੌਂਡ ਕਮਾ ਸਕਦੀ ਹੈ। ਇਸ ਦੇ ਅਰੰਭਿਕ ਨਤੀਜੇ 56-69 ਅਤੇ 70 ਸਾਲਾਂ ਉਮਰ ਸਮੂਹਾਂ ਦੇ ਅਜ਼ਮਾਇਸ਼ ਵਾਲੰਟੀਅਰਾਂ ਤੋਂ ਆਏ ਹਨ ਅਤੇ ਇੱਕ ਪੀਅਰ-ਰਿਵਿਊ ਜਰਨਲ ਨੂੰ ਸੌਂਪੇ ਗਏ ਹਨ, ਜਿਹਨਾਂ ਦੀ ਆਉਣ ਵਾਲੇ ਹਫ਼ਤਿਆਂ ਵਿੱਚ ਪ੍ਰਕਾਸ਼ਨ  ਦੀ ਉਮੀਦ ਹੈ। ਯੂਕੇ ਦੇ ਸਿਹਤ ਸਕੱਤਰ ਮੈਟ ਹੈਨਕਾਕ ਮੁਤਾਬਕ ਵੀ 2021 ਦੇ ਪਹਿਲੇ ਅੱਧ ਵਿਚ ਟੀਕੇ ਦੀ ਬਹੁਤ ਭੂਮਿਕਾ ਹੋ ਸਕਦੀ ਹੈ।


Vandana

Content Editor

Related News