ਬ੍ਰਿਟੇਨ ''ਚ ਨਵੰਬਰ ਤੋਂ ਸ਼ੁਰੂ ਹੋਵੇਗਾ ਕੋਰੋਨਾ ਟੀਕਾਕਰਨ, ਹਸਪਤਾਲਾਂ ਨੂੰ ਤਿਆਰ ਰਹਿਣ ਦੇ ਨਿਰਦੇਸ਼

Monday, Oct 26, 2020 - 06:31 PM (IST)

ਲੰਡਨ (ਬਿਊਰੋ): ਬ੍ਰਿਟੇਨ ਵਿਚ ਹਸਪਤਾਲਾਂ ਨੂੰ ਕੋਰੋਨਾਵਾਇਰਸ ਵੈਕਸੀਨ ਲਗਾਉਣ ਦੀ ਤਿਆਰੀ ਸ਼ੁਰੂ ਕਰਨ ਲਈ ਨਿਰਦੇਸ਼ ਦਿੱਤਾ ਗਿਆ ਹੈ। ਹਸਪਤਾਲਾਂ ਦੇ ਸਟਾਫ ਨੂੰ ਬੋਲਿਆ ਗਿਆ ਹੈ ਕਿ ਜਲਦੀ ਹੀ ਉਹਨਾਂ ਨੂੰ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾਵਾਇਰਸ ਵੈਕਸੀਨ ਦਾ ਪਹਿਲਾ ਬੈਚ ਸੌਪ ਦਿੱਤਾ ਜਾਵੇਗਾ। ਹਸਪਤਾਲਾਂ ਨੂੰ ਕਿਹਾ ਗਿਆ ਕਿ ਉਹ 2 ਨਵੰਬਰ ਤੋਂ ਸ਼ੁਰੂ ਹੋ ਰਹੇ ਹਫਤੇ ਤੋਂ ਕੋਰੋਨਾਵਾਇਰਸ ਵੈਕਸੀਨ ਨੂੰ ਲਗਾਉਣ ਦੀ ਤਿਆਰੀ ਸ਼ੁਰੂ ਕਰ ਦੇਣ।

ਆਕਸਫੋਰਡ ਦੀ ਕੋਰੋਨਾਵਾਇਰਸ ਵੈਕਸੀਨ ਨੂੰ ਇਸ ਮਹਾਮਾਰੀ ਦੇ ਖਾਤਮੇ ਦੇ ਲਈ ਗੇਮਚੇਂਜਰ ਮੰਨਿਆ ਜਾ ਰਿਹਾ ਹੈ। ਹੁਣ ਤੱਕ ਦੇ ਟ੍ਰਾਇਲ ਵਿਚ ਇਸ ਵੈਕਸੀਨ ਦੇ ਪ੍ਰਭਾਵੀ ਨਤੀਜੇ ਸਾਹਮਣੇ ਆਏ ਹਨ। ਕੋਰੋਨਾਵਾਇਰਸ ਨਾਲ ਹੁਣ ਤੱਕ 11 ਲੱਖ 50 ਹਜਾਰ ਲੋਕ ਮਾਰੇ ਗਏ ਹਨ। ਉੱਥੇ ਦੁਨੀਆ ਭਰ ਦੀ ਅਰਥਵਿਵਸਥਾ ਕੋਰੋਨਾ ਸੰਕਟ ਦੇ ਕਾਰਨ ਤਬਾਹੀ ਦੇ ਦੌਰ ਵਿਚ ਪਹੁੰਚ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਆਕਸਫੋਰਡ, ਫਾਈਜ਼ਰ ਅਤੇ ਬਾਇਓਟੇਕ ਦੀ ਕੋਰੋਨਾਵਾਇਰਸ ਵੈਕਸੀਨ ਨੂੰ ਜਲਦੀ ਹੀ ਮਨਜ਼ੂਰੀ ਮਿਲ ਜਾਵੇਗੀ।

ਆਕਸਫੋਰਡ ਦੀ ਕੋਰੋਨਾਵਾਇਰਸ ਵੈਕਸੀਨ ਨੂੰ AZD1222 ਜਾਂ ChAdOx1 nCoV-19 ਨਾਮ ਦਿੱਤਾ ਗਿਆ ਹੈ। ਇਸ ਨੂੰ ਆਕਸਫੋਰਡ ਯੂਨੀਵਰਸਿਟੀ ਨੇ ਐਸਟ੍ਰਾਜ਼ੇਨੇਕਾ ਦੇ ਨਾਲ ਮਿਲ ਕੇ ਤਿਆਰ ਕੀਤਾ ਹੈ। ਬ੍ਰਿਟੇਨ ਦਾ ਨੈਸ਼ਨਲ ਹੈਲਥ ਸਿਸਟਮ ਕ੍ਰਿਸਮਸ ਤੱਕ ਦੇਸ਼ ਵਿਚ ਪੰਜ ਥਾਵਾਂ 'ਤੇ ਵੈਕਸੀਨ ਲਗਾਉਣ ਦੀ ਸਹੂਲਤ ਦੇਣ ਜਾ ਰਿਹਾ ਹੈ। ਇਸ ਦੇ ਲਈ ਐੱਨ.ਐੱਚ.ਐੱਸ. ਦੇ ਹਜ਼ਾਰਾਂ ਕਰਮਚਾਰੀ ਇਹਨਾਂ ਥਾਵਾਂ 'ਤੇ ਤਾਇਨਾਤ ਕੀਤੇ ਜਾਣਗੇ। ਹਰੇਕ ਦਿਨ ਘੱਟੋ-ਘੱਟ 10 ਹਜ਼ਾਰ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਦੀ ਯੋਜਨਾ ਹੈ।

ਬ੍ਰਿਟਿਸ਼ ਅਖਬਾਰ ਦੀ ਸਨ ਦੀ ਰਿਪੋਰਟ ਮੁਤਾਬਕ, ਟੀਕਾਕਰਨ ਦੇ ਦੌਰਾਨ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਸਭ ਤੋਂ ਵੱਧ ਖਤਰੇ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਸਭ ਤੋਂ ਪਹਿਲਾਂ ਬੁਲਾਇਆ ਜਾਵੇਗਾ। ਕੋਰੋਨਾ ਦਾ ਟੀਕਾ ਲਗਾਉਣ ਦੇ ਲਈ ਲੀਡਸ, ਹਲ ਅਤੇ ਲੰਡਨ ਵਿਚ ਸੈਂਟਰ ਬਣਾਏ ਜਾਣਗੇ। ਇਹਨਾਂ ਕੇਂਦਰਾਂ 'ਤੇ ਟ੍ਰੇਨੀ ਨਰਸਾਂ ਅਤੇ ਪੈਰਾਮੈਡੀਕਸ ਨੂੰ ਤਾਇਨਾਤ ਕੀਤਾ ਜਾਵੇਗਾ। ਇਸ ਦੇ ਇਲਾਵਾ ਮੋਬਾਇਲ ਯੂਨਿਟ ਨੂੰ ਵੀ ਤਿਆਰ ਕੀਤਾ ਜਾਵੇਗਾ ਜੋ ਲੋੜਵੰਦ ਲੋਕਾਂ ਅਤੇ ਕੇਅਰ ਹੋਮਜ਼ ਤੱਕ ਜਾਣਗੇ। ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਕੋਰੋਨਾਵਾਇਰਸ ਵੈਕਸੀਨ ਨੂੰ ਲਗਾਉਣ ਲਈ ਸੈਨਾ ਨੂੰ ਤਾਇਨਾਤ ਕੀਤਾ ਜਾਵੇਗਾ। ਬ੍ਰਿਟੇਨ ਦੀ ਸਰਕਾਰ ਨੇ ਇਜਾਜ਼ਤ ਮਿਲਣ ਤੋਂ ਪਹਿਲਾਂ ਹੀ 10 ਕਰੋੜ ਖੁਰਾਕਾਂ ਦਾ ਆਰਡਰ ਦੇ ਦਿੱਤਾ ਹੈ। ਆਕਸਫੋਰਡ ਦੀ ਵੈਕਸੀਨ ਇਕ ਇਨਸਾਨ ਨੂੰ ਦੋ ਵਾਰ ਲਗਾਉਣੀ ਹੋਵੇਗੀ। ਬ੍ਰਿਟੇਨ ਦੀ ਸਰਕਾਰ ਵੈਕਸੀਨ ਸਭ ਤੋਂ ਪਹਿਲਾਂ ਹੈਲਥ ਵਰਕਰਾਂ ਦੇ ਇਲਾਵਾ ਸਿਹਤ ਸੇਵਾਵਾਂ ਨਾਲ ਜੁੜੇ ਹੋਰ ਡਾਕਟਰਾਂ ਨੂੰ ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਬਾਅਦ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੂੰ ਵੈਕਸੀਨ ਦੇਣ ਦੀ ਯੋਜਨਾ ਹੈ।


Vandana

Content Editor

Related News