ਯੂ. ਕੇ. : ਲੈਸਟਰ ''ਚ ਤਾਲਾਬੰਦੀ ਦਾ ਲਿਆ ਜਾ ਰਿਹੈ ਜਾਇਜ਼ਾ, ਕੋਰੋਨਾ ਟੈਸਟ ਜਾਰੀ

Friday, Jul 17, 2020 - 03:12 PM (IST)

ਯੂ. ਕੇ. : ਲੈਸਟਰ ''ਚ ਤਾਲਾਬੰਦੀ ਦਾ ਲਿਆ ਜਾ ਰਿਹੈ ਜਾਇਜ਼ਾ, ਕੋਰੋਨਾ ਟੈਸਟ ਜਾਰੀ

ਲੰਡਨ (ਸਮਰਾ)- ਲੈਸਟਰ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਖਤਮ ਕਰਨ ਲਈ ਜਿੱਥੇ ਸਰਕਾਰ ਵਲੋਂ ਲੋਕਾਂ ਨੂੰ ਹਿਦਾਇਤਾਂ ਦਾ ਪਾਲਣ ਕਰਨ ਲਈ ਲਗਾਤਾਰ ਤਾਕੀਦ ਕੀਤੀ ਜਾ ਰਹੀ ਹੈ, ਉੱਥੇ ਲੋਕਾਂ ਦੇ ਟੈਸਟ ਵੀ ਕੀਤੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਲੰਘੇ ਪੰਦਰਵਾੜੇ ਦੌਰਾਨ ਲਗਪਗ 15,000 ਕੋਰੋਨਾ ਵਾਇਰਸ ਟੈਸਟ ਕੀਤੇ ਗਏ ਜਦਕਿ ਸਰਕਾਰ ਵਲੋਂ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ। ਇਸ ਸਬੰਧੀ ਸਿਟੀ ਕੌਂਸਲ ਵਲੋਂ ਲੈਸਟਰਸ਼ਾਇਰ ਨਾਲ ਸਾਂਝੇ ਕੀਤੇ ਅੰਕੜਿਆਂ ਅਨੁਸਾਰ 643 ਮਾਮਲੇ ਪਾਜ਼ੀਟਿਵ ਪਾਏ ਗਏ ਹਨ ਜਦਕਿ 14,479 ਮਾਮਲੇ ਨੈਗੇਟਿਵ ਪਾਏ ਗਏ ।

4 ਜੁਲਾਈ ਤੱਕ ਦੇ ਪੰਦਰਵਾੜੇ ਦੌਰਾਨ 10,475 ਟੈਸਟ ਕੀਤੇ ਗਏ, ਜਿਨ੍ਹਾਂ 'ਚ 888 ਕੇਸ ਭਾਵ 8.5 ਫੀਸਦੀ ਕੇਸ ਪਾਜ਼ੀਟਿਵ ਪਾਏ ਗਏ, ਸਰ ਪੀਟਰ ਸੌਲਸਬੇਅ ਨੇ ਦੱਸਿਆ ਕਿ ਸਥਿਤੀ 'ਚ ਸੁਧਾਰ ਹੋ ਰਿਹਾ ਹੈ ਪਰ ਲੋਕਾਂ ਨੂੰ ਨਿਯਮਾਂ ਦਾ ਪਾਲਣਾ ਕਰਨੀ ਚਾਹੀਦੀ ਹੈ।
 


author

Lalita Mam

Content Editor

Related News