ਯੂਕੇ ''ਚ ਰੋਜ਼ਾਨਾ ਦੇ ਕੋਰੋਨਾਵਾਇਰਸ ਮਾਮਲੇ ਪਹੁੰਚੇ 57,725 ਦੇ ਰਿਕਾਰਡ ਪੱਧਰ ''ਤੇ

Sunday, Jan 03, 2021 - 06:03 PM (IST)

ਯੂਕੇ ''ਚ ਰੋਜ਼ਾਨਾ ਦੇ ਕੋਰੋਨਾਵਾਇਰਸ ਮਾਮਲੇ ਪਹੁੰਚੇ 57,725 ਦੇ ਰਿਕਾਰਡ ਪੱਧਰ ''ਤੇ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਨੇ ਨਵੇਂ ਸਾਲ ਦੌਰਾਨ ਵੀ ਰਫਤਾਰ ਫੜੀ ਹੋਈ ਹੈ। ਇਸ ਦੇ ਪੁਸ਼ਟੀ ਕੀਤੇ ਮਾਮਲੇ ਹਰ ਰੋਜ਼ ਵੱਧ ਰਹੇ ਹਨ। ਵਾਇਰਸ ਸੰਬੰਧੀ ਤਾਜਾ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਦੌਰਾਨ ਬਰਤਾਨੀਆ ਵਿੱਚ 57,725 ਕੋਰੋਨਾਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਹਨ ਜੋ ਕਿ ਹੁਣ ਤੱਕ ਦੇ ਸਭ ਤੋਂ ਉੱਚੇ ਅੰਕੜੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ 53,135 ਕੇਸਾਂ ਦਾ ਅੰਕੜਾ ਦਰਜ਼ ਕੀਤਾ ਗਿਆ ਸੀ। 

ਇਸ ਦੇ ਇਲਾਵਾ ਪਿਛਲੇ 24 ਘੰਟਿਆਂ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਵੀ 445 ਤੱਕ ਦਰਜ਼ ਕੀਤੀ ਗਈ ਹੈ। ਕੋਰੋਨਾਵਾਇਰਸ ਦੀ ਲਾਗ ਸੰਬੰਧੀ ਤਾਜਾ ਅੰਕੜਿਆਂ ਨੇ ਹੁਣ ਤੱਕ ਯੂਕੇ ਦੇ ਕੇਸਾਂ ਦੀ ਕੁੱਲ ਗਿਣਤੀ 2,599,789 ਅਤੇ ਮੌਤਾਂ ਦੀ ਕੁੱਲ ਸੰਖਿਆ ਨੂੰ 74,570 ਤੱਕ ਪਹੁੰਚਾ ਦਿੱਤਾ ਹੈ। ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਯੂਕੇ ਨੇ ਪੰਜ ਦਿਨਾਂ ਦੇ ਵਾਇਰਸ ਸੰਬੰਧੀ ਮਾਮਲਿਆਂ ਦਾ ਰਿਕਾਰਡ ਪੈਦਾ ਕੀਤਾ ਹੈ, ਜਿਸ ਦੌਰਾਨ ਰੋਜ਼ਾਨਾ ਦਾ ਰਿਕਾਰਡ ਪੱਧਰ ਤਕਰੀਬਨ 50,000 ਕੇਸਾਂ ਤੋਂ ਉਪਰ ਹੈ।ਇਸ ਤੋਂ ਇਲਾਵਾ, ਬ੍ਰਿਟੇਨ ਦੇ ਹਸਪਤਾਲਾਂ ਨੇ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਦੁਆਰਾ ਵਿਕਸਿਤ ਕੀਤੇ ਕੋਰੋਨਾਵਾਇਰਸ ਟੀਕੇ ਦੀਆਂ ਖੇਪਾਂ ਨੂੰ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਇਸ ਹਫ਼ਤੇ ਬ੍ਰਿਟਿਸ਼ ਰੈਗੂਲੇਟਰਾਂ ਦੁਆਰਾ ਮਨਜ਼ੂਰ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਇਟਲੀ : ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ 'ਤੇ 126 ਲੋਕਾਂ ਨੂੰ ਜੁਰਮਾਨਾ

ਟੀਕੇ ਦੀਆਂ ਲੱਗਭਗ 530,000 ਖੁਰਾਕਾਂ ਸੋਮਵਾਰ ਤੋਂ ਦੇਸ਼ ਭਰ ਵਿੱਚ ਰੋਲਆਉਟ ਲਈ ਉਪਲਬਧ ਹੋਣਗੀਆਂ, ਜਿਹਨਾਂ ਦੇ ਟੀਕਾਕਰਨ ਲਈ ਨਰਸਿੰਗ ਹੋਮ ਨਿਵਾਸੀ ਅਤੇ ਉਨ੍ਹਾਂ ਦੇ ਦੇਖਭਾਲ ਕਰਨ ਵਾਲੇ, 80 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਅਤੇ ਹਸਪਤਾਲ ਦੇ ਸਟਾਫ ਨੂੰ ਪਹਿਲੀ ਖੁਰਾਕ ਪ੍ਰਾਪਤ ਕਰਨ ਲਈ ਤਰਜੀਹ ਵਿੱਚ ਰੱਖਿਆ ਜਾਵੇਗਾ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News