ਰਾਇਲ ਨੇਵੀ ਨੇ ਕੈਰੇਬੀਅਨ ''ਚ ਜ਼ਬਤ ਕੀਤੀ 160 ਮਿਲੀਅਨ ਪੌਂਡ ਮੁੱਲ ਦੀ ਕੋਕੀਨ

10/04/2020 12:28:47 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਰਗੇ ਵਿਕਸਿਤ ਦੇਸ਼ਾਂ ਵਿੱਚ ਨਸ਼ੇ ਦਾ ਕਾਰੋਬਾਰ ਵੱਧਦਾ ਜਾ ਰਿਹਾ ਹੈ। ਲਗਭਗ ਪ੍ਰਤੀਦਿਨ ਇੱਥੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾ ਰਹੇ ਹਨ। ਇਸੇ ਮੁਹਿੰਮ ਦੇ ਹਿੱਸੇ ਵਜੋਂ ਰਾਇਲ ਨੇਵੀ ਦੁਆਰਾ ਕੈਰੇਬੀਅਨ ਵਿਚ 160 ਮਿਲੀਅਨ ਪੌਂਡ ਤੋਂ ਵੱਧ ਦੀਆਂ ਨਸ਼ੀਲੀਆਂ ਦਵਾਈਆਂ/ਨਸ਼ੇ ਜੋ ਕਿ ਯੂਕੇ ਵਿਚ ਪਹੁੰਚ ਸਕਦੀਆਂ ਸਨ, ਜ਼ਬਤ ਕੀਤੀਆਂ ਗਈਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਦਾਦੀ ਨੂੰ ਮਿਲਣ ਲਈ 10 ਸਾਲਾ ਪੋਤਾ 2800 ਕਿਲੋਮੀਟਰ ਪੈਦਲ ਚੱਲ ਕੇ ਪਹੁੰਚਿਆ ਲੰਡਨ

ਰਾਇਲ ਨੇਵੀ ਨੇ ਰਾਇਲ ਮਰੀਨਜ਼, ਯੂ ਐਸ ਕੋਸਟ ਗਾਰਡ ਅਤੇ ਇਕ ਡੱਚ ਨੇਵੀ ਦੇ ਸਮੁੰਦਰੀ ਜਹਾਜ਼ ਦੀਆਂ ਟੀਮਾਂ ਨਾਲ ਮਿਲ ਕੇ 1.7 ਟਨ ਕੋਕੀਨ ਅਤੇ 28 ਕਿਲੋਗ੍ਰਾਮ ਐਂਫੇਟਾਮਾਈਨ ਜ਼ਬਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਖੇਤਰ ਵਿਚ 48 ਘੰਟੇ ਪਹਿਲਾਂ 264 ਕਿਲੋਗ੍ਰਾਮ ਕੋਕੀਨ ਫੜੇ ਜਾਣ ਤੋਂ ਬਾਅਦ ਦੋ ਦਿਨਾਂ ਵਿਚ ਇਹ ਦੂਜਾ ਮਾਮਲਾ ਸੀ। ਰਾਇਲ ਨੇਵੀ ਮੁਤਾਬਕ, ਇਸ ਕੈਰੇਬੀਅਨ ਟਾਸਕ ਸਮੂਹ ਨੇ ਪਿਛਲੇ ਮਹੀਨੇ ਤਿੰਨ ਵੱਖ-ਵੱਖ ਮੁਹਿੰਮਾਂ ਕੀਤੇ ਜਾਣ ਤੋਂ ਬਾਅਦ ਲਗਭਗ ਇੱਕ ਅਰਬ ਪੌਂਡ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਨੂੰ ਯੂਕੇ ਪਹੁੰਚਣ ਤੋਂ ਰੋਕਿਆ ਹੈ।


Vandana

Content Editor

Related News