ਯੂਕੇ: ਫਿਟਨੈੱਸ ਟੈਸਟਾਂ ਅਨੁਸਾਰ ਹਜ਼ਾਰਾਂ ਬ੍ਰਿਟਿਸ਼ ਫੌਜੀ ਮੋਟਾਪੇ ਦਾ ਸ਼ਿਕਾਰ
Tuesday, Jun 15, 2021 - 03:45 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨੀਆ ਵਿੱਚ ਫੌਜ ਦੇ ਨਵੇਂ ਫਿਟਨੈੱਸ ਟੈਸਟਾਂ ਵਿੱਚ ਸਾਹਮਣੇ ਆਇਆ ਹੈ ਕਿ ਫੌਜ ਦੇ ਕਈ ਜਵਾਨ ਲੜਾਈ ਆਦਿ ਦੀਆਂ ਚੁਣੌਤੀਆਂ ਲਈ ਬਹੁਤ ਮੋਟੇ ਹਨ। ਇਹਨਾਂ ਟੈਸਟਾਂ ਦੇ ਮੱਦੇਨਜ਼ਰ ਸਭ ਤੋਂ ਘੱਟ ਅੰਕ ਪ੍ਰਾਪਤ ਕਰਨ ਤੋਂ ਬਾਅਦ ਲੱਗਭਗ 6,000 ਦੇ ਕਰੀਬ ਸੈਨਿਕਾਂ ਨੂੰ ਮੋਟਾਪੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ, ਜਿਸ ਲਈ ਉਨ੍ਹਾਂ ਨੂੰ ਵਧੇਰੇ ਸਿਖਲਾਈ ਦੇਣੀ ਪਵੇਗੀ।
ਪੜ੍ਹੋ ਇਹ ਅਹਿਮ ਖਬਰ- ਭਾਰਤ ਦੀ ਮਦਦ ਦੇ ਨਾਮ 'ਤੇ ਪਾਕਿ NGO ਨੇ ਜੁਟਾਏ ਕਰੋੜਾਂ ਰੁਪਏ, ਅੱਤਵਾਦੀ ਫੰਡਿੰਗ 'ਚ ਵਰਤੇ ਜਾਣ ਦਾ ਖਦਸ਼ਾ
ਸੈਨਿਕਾਂ ਦਾ ਹਰ ਸਾਲ ਨਿੱਜੀ ਤੰਦਰੁਸਤੀ ਮੁਲਾਂਕਣ ਹੁੰਦਾ ਹੈ, ਜਿਸ ਨੂੰ ਉਨ੍ਹਾਂ ਨੇ ਪਾਸ ਕਰਨਾ ਹੁੰਦਾ ਹੈ। ਪਰ 2019 ਤੋਂ, ਇਸ ਵਿੱਚ ਕੰਡੀਸ਼ਨਿੰਗ ਸਮੀਖਿਆਵਾਂ ਸ਼ਾਮਲ ਹਨ ਕਿ ਤੰਦਰੁਸਤੀ ਦੇ ਉਹ ਕਿਹੜੇ ਖੇਤਰ ਹਨ, ਜਿੱਥੇ ਫੌਜਾਂ ਨੂੰ ਬਿਹਤਰ ਕਰਨਾ ਚਾਹੀਦਾ ਹੈ। ਇਹ ਟੈਸਟ ਲੜਾਈ ਦੀ ਨਕਲ ਨਾਲ ਸੰਬੰਧਿਤ ਸਥਿਤੀਆਂ ਨੂੰ ਕਰਨ ਲਈ ਤਿਆਰ ਕੀਤੇ ਗਏ ਹਨ ਅਤੇ ਇਸ ਵਿਚ ਸਪ੍ਰਿੰਟ, ਜੰਪ, ਪੁਲ-ਅਪਸ ਅਤੇ 4 ਕਿੱਲੋਗ੍ਰਾਮ ਵਾਲੀ ਬਾਲ ਸੁੱਟਣਾ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖਬਰ- 4 ਦਿਨ ਤੱਕ ਮਾਂ ਕਰਦੀ ਰਹੀ ਦਾਰੂ-ਪਾਰਟੀ, ਭੁੱਖ ਨਾਲ 11 ਮਹੀਨੇ ਦੇ ਬੱਚੇ ਦੀ ਮੌਤ
ਐਮ ਓ ਡੀ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਆਰਮੀ ਵਿੱਚ ਪੰਜ ਔਰਤਾਂ ਵਿੱਚੋਂ ਇੱਕ ਅਤੇ 50 ਵਿੱਚੋਂ ਇੱਕ ਪੁਰਸ਼ ਇਹਨਾਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ ਹੈ ਅਤੇ ਦਸ ਸੈਨਿਕਾਂ ਵਿੱਚੋਂ ਇੱਕ ਫੌਜੀ ਮੋਟਾਪੇ ਦਾ ਸ਼ਿਕਾਰ ਹੈ। ਅਧਿਕਾਰੀਆਂ ਅਨੁਸਾਰ ਸੈਨਿਕਾਂ ਵਿੱਚ ਮੋਟਾਪਾ ਉਹਨਾਂ ਲਈ ਲੜਾਈ ਆਦਿ ਦੀਆਂ ਸਥਿਤੀਆਂ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ।