ਯੂਕੇ: ਭੰਗ ਦੀ ਕਾਸ਼ਤ ਕਾਰਨ ਲਗਭਗ 200 ਘਰਾਂ ਦੀ ਬਿਜਲੀ ਬੰਦ

Tuesday, Aug 03, 2021 - 02:13 PM (IST)

ਯੂਕੇ: ਭੰਗ ਦੀ ਕਾਸ਼ਤ ਕਾਰਨ ਲਗਭਗ 200 ਘਰਾਂ ਦੀ ਬਿਜਲੀ ਬੰਦ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਬਲੈਕਪੂਲ ਵਿੱਚ ਸੋਮਵਾਰ ਨੂੰ ਭੰਗ ਦੀ ਇੱਕ ਫੈਕਟਰੀ ਵਿੱਚ ਇਸਦੀ ਗੈਰਕਾਨੂੰਨੀ ਕਾਸ਼ਤ ਹੋਣ ਕਰਕੇ ਬਿਜਲੀ ਦੀਆਂ ਜ਼ਮੀਨਦੋਜ਼ ਲਾਈਨਾਂ ਵਿੱਚ ਨੁਕਸ ਪੈਣ ਕਾਰਨ 195 ਘਰਾਂ ਨੂੰ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਿਆ। ਬਲੈਕਪੂਲ ਦੇ ਵਸਨੀਕ ਸੋਮਵਾਰ ਸਵੇਰੇ 10:23 ਵਜੇ ਦੇ ਕਰੀਬ ਬਿਜਲੀ ਬੰਦ ਹੋਣ ਨਾਲ ਪ੍ਰਭਾਵਿਤ ਹੋਏ। ਨਾਰਥ ਵੈਸਟ ਇਲੈਕਟ੍ਰੀਸਿਟੀ ਕੰਪਨੀ ਨੇ ਬਿਜਲੀ ਸਪਲਾਈ ਨੂੰ ਚਾਲੂ ਕਰਨ ਲਈ ਇਸ ਖੇਤਰ ਵਿੱਚ ਫੁੱਟਪਾਥ ਖੋਦਾਈ ਕਰਕੇ ਤਾਰਾਂ ਵਿਚਲੇ ਨੁਕਸ ਨੂੰ ਦੂਰ ਕੀਤਾ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਕੋਰੋਨਾ ਮਹਾਮਾਰੀ ਕਾਰਨ 2500 ਕਰਮਚਾਰੀ ਆਰਜ਼ੀ ਤੌਰ 'ਤੇ ਕੰਮ ਤੋਂ ਹੋਣਗੇ ਵਾਂਝੇ

ਇਸ ਸਮੱਸਿਆ ਕਰਕੇ ਵੈਸਟਮੋਰਲੈਂਡ ਐਵੇਨਿਊ ਖੇਤਰ ਵਿੱਚ 195 ਘਰ ਬਿਜਲੀ ਦੀ ਸਮੱਸਿਆ ਨਾਲ ਪ੍ਰਭਾਵਿਤ ਹੋਏ ਜੋ ਕਿ ਸ਼ਾਮ 5 ਵਜੇ ਦੇ ਕਰੀਬ ਦੁਬਾਰਾ ਚਾਲੂ ਹੋਈ। ਬਿਜਲੀ ਕੰਪਨੀ ਨੇ ਕਿਹਾ ਕਿ ਬਲੈਕ ਆਊਟ ਇੱਕ ਭੂਮੀਗਤ ਕੇਬਲ ਦੇ ਨੁਕਸ ਨਾਲ ਸਬੰਧਤ ਸੀ। ਜੋ ਕਿ ਭੰਗ ਦੀ ਕਾਸ਼ਤ ਕਰਕੇ ਪੈਦਾ ਹੋਇਆ ਸੀ। ਪੁਲਸ ਵੱਲੋਂ ਭੰਗ ਦੇ ਕਾਸ਼ਤਕਾਰਾਂ ਸੰਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।


author

Vandana

Content Editor

Related News