ਬ੍ਰਿਟੇਨ : ਇਸ ਤਰ੍ਹਾਂ ਦੀ ਫੋਟੋ ਖਿੱਚਣ 'ਤੇ ਹੋਵੇਗੀ 2 ਸਾਲ ਦੀ ਜੇਲ

Friday, Jun 15, 2018 - 11:19 PM (IST)

ਬ੍ਰਿਟੇਨ : ਇਸ ਤਰ੍ਹਾਂ ਦੀ ਫੋਟੋ ਖਿੱਚਣ 'ਤੇ ਹੋਵੇਗੀ 2 ਸਾਲ ਦੀ ਜੇਲ

ਲੰਡਨ — ਬ੍ਰਿਟੇਨ ਨੇ 'ਅਪ-ਸਕਰਟਿੰਗ' 'ਤੇ ਪਾਬੰਦੀ ਲਾਉਣ ਲਈ ਇਕ ਨਵਾਂ ਕਾਨੂੰਨ ਲਾਗੂ ਕਰਨ ਦੀ ਯੋਜਨਾ ਬਣਾਈ ਹੈ। ਸ਼ੁੱਕਰਵਾਰ ਨੂੰ ਬ੍ਰਿਟੇਨ ਦੀ ਸੰਸਦ 'ਚ ਅਪ-ਸਕਰਟਿੰਗ (ਸਕਰਟ ਤੋਂ ਹੇਠਾਂ ਦੀ ਫੋਟੋ) ਮਾਮਲੇ 'ਚ ਇਕ ਨਵਾਂ ਕਾਨੂੰਨ ਬਣਾਉਣ ਦਾ ਮੁੱਦਾ ਚੁੱਕਿਆ ਗਿਆ, ਜਿਸ 'ਚ ਮੰਗ ਕੀਤੀ ਗਈ ਕਿ ਅਜਿਹਾ ਕਰਨ ਵਾਲੇ ਨੂੰ 2 ਸਾਲ ਤੱਕ ਦੀ ਜੇਲ ਦੀ ਸਜ਼ਾ ਹੈ।
ਜੂਨੀਅਰ ਜਸਟਿਸ ਨੇ ਕਿਹਾ, 'ਇਸ ਤਰ੍ਹਾਂ ਦਾ ਰਵੱਈਆ ਕਿਸੇ ਦੀ ਪ੍ਰਾਈਵੇਸੀ 'ਤੇ ਹਮਲਾ ਕਰਨ ਜਿਹਾ ਹੈ, ਜਿਸ ਕਾਰਨ ਪੀੜਤ ਖੁਦ ਨੂੰ ਅਪਮਾਨਿਤ ਅਤੇ ਪਰੇਸ਼ਾਨ ਮਹਿਸੂਸ ਕਰਦਾ ਹੈ। ਵਿਰੋਧੀ ਲਾਅ ਮੇਕਰ ਵੇਰਾ ਹੋਬਹਾਊਸ ਨੇ ਸਰਕਾਰ ਦੇ ਇਸ ਕਾਨੂੰਨ ਦਾ ਸਮਰਥਨ ਕੀਤਾ। ਸੰਸਦ 'ਚ ਇਹ ਕਾਨੂੰਨ ਪਾਸ ਹੋਣ ਤੋਂ ਬਾਅਦ, ਅਪ-ਸਕਰਟਿੰਗ ਦੇ ਦੋਸ਼ੀਆਂ ਖਿਲਾਫ ਜਿਨਸੀ ਸੋਸ਼ਣ ਕਰਨ ਦਾ ਮਾਮਲਾ ਦਰਜ ਕੀਤਾ ਜਾਵੇਗਾ। ਅਪ-ਸਕਰਟਿੰਗ ਦੇ ਮਾਮਲਿਆਂ 'ਚ ਵਰਤਮਾਨ 'ਚ ਜਨਤਕ ਸੱਭਿਅਤਾ ਅਤੇ ਦਿੱਖ ਕਾਨੂੰਨ ਦੇ ਤਹਿਤ ਮੁਕੱਦਮਾ ਚਲਾਇਆ ਜਾ ਰਿਹਾ ਹੈ। ਪਰ ਕੈਂਪੇਨਰ ਮੁਤਾਬਕ ਅਜਿਹੇ ਸਾਰੇ ਮਾਮਲੇ ਮੌਜੂਦਾ ਅਪਰਾਧਿਕ ਕਾਨੂੰਨ ਦੇ ਅੰਦਰ ਨਹੀਂ ਆਉਂਦੇ।
ਕੈਂਪੇਨਰ ਗੀਨਾ ਮਾਰਟਿਨ ਨੇ ਇਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ, ਜਦੋਂ ਪੁਲਸ ਨੇ ਉਸ ਆਦਮੀ 'ਤੇ ਮੁਕੱਦਮਾ ਚਲਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਨੇ ਇਕ ਸੰਗੀਤ ਪ੍ਰੋਗਰਾਮ 'ਚ ਉਨ੍ਹਾਂ ਦੀ ਅੰਡਰਵੇਅਰ ਪਾਏ ਹੋਏ ਤਸਵੀਰਾਂ ਲਈਆਂ ਸਨ ਅਤੇ ਇਨ੍ਹਾਂ ਤਸਵੀਰਾਂ ਨੂੰ ਗੈਰ-ਕਾਨੂੰਨੀ ਨਹੀਂ ਮੰਨਿਆ ਗਿਆ ਸੀ। ਮਾਰਟਿਨ ਨੇ ਸ਼ੁੱਕਰਵਾਰ ਨੂੰ ਕਿਹਾ, 'ਇਹ ਸਪੱਸ਼ਟ ਰੂਪ ਤੋਂ ਚੰਗੀ ਖਬਰ ਹੈ, ਹੁਣ ਉਮੀਦ ਹੈ ਕਿ ਸਾਨੂੰ ਸਾਰੀਆਂ ਪੀੜਤਾਂ ਨੂੰ ਇਨਸਾਫ ਮਿਲੇਗਾ ਕਿਉਂਕਿ ਸਿਆਸਤਦਾਨਾਂ ਨੇ ਇਸ ਮੁੱਦੇ ਨੂੰ ਚੁੱਕਿਆ ਹੈ ਅਤੇ ਸਾਡੀ ਆਵਾਜ਼ ਨੂੰ ਸੁਣਿਆ ਹੈ।
ਮਹਿਲਾ ਸਹਾਇਤਾ ਦੇ ਚੀਫ ਐਗਜ਼ੀਕਿਊਟਿਵ ਕੇਟੀ ਘੋਸ ਨੇ ਕਿਹਾ, 'ਅਪ-ਸਕਰਟਿੰਗ ਨੂੰ ਦੋਸ਼ ਦੀ ਸ਼੍ਰੇਣੀ 'ਚ ਰੱਖਣ ਵਾਲੇ ਸਰਕਾਰ ਦੇ ਫੈਸਲਾ ਦਾ ਸਵਾਗਤ ਹੈ। ਲਿਸਾ ਹਾਲਗਾਰਟਨ ਨੇ ਕਿਹਾ ਅਜਿਹਾ ਗਲਤ ਵਿਵਹਾਰ ਪੀੜਤਾਂ ਲਈ ਦਰਦਨਾਕ ਅਤੇ ਅਪਮਾਨਜਨਕ ਹੈ। ਬਰੂਕ ਨੀਤੀ ਦੇ ਪ੍ਰਮੁੱਖ ਨੇ ਵੀ ਅਪ-ਸਕਰਟਿੰਗ ਨੂੰ ਅਪਰਾਧ ਮੰਨਣ ਵਾਲੇ ਨਵੇਂ ਕਾਨੂੰਨ ਦਾ ਸਵਾਗਤ ਕੀਤਾ ਹੈ, ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਿਰਫ ਕਾਨੂੰਨ ਕਾਫੀ ਨਹੀਂ। ਅਜਿਹੇ ਕਿਸੇ ਵੀ ਮੁੱਦੇ ਨਾਲ ਤੁਰੰਤ ਨਜਿੱਠਣ 'ਚ ਸਕੂਲਾਂ ਦੀ ਅਹਿਮ ਭੂਮਿਕਾ ਹੈ। ਬੱਚਿਆਂ ਅਤੇ ਨੌਜਵਾਨਾਂ ਨੂੰ ਇਸ ਚੀਜ਼ ਤੋਂ ਬਚਾਉਣ ਲਈ ਸਾਨੂੰ ਉਨ੍ਹਾਂ ਨੂੰ ਇਕ-ਦੂਜੇ ਦੀ ਗੋਪਨੀਯਤਾ ਦਾ ਸਨਮਾਨ ਕਰਨ ਦੀ ਸਿਖ ਸ਼ੁਰੂ ਤੋਂ ਹੀ ਦੇਣੀ ਹੋਵੇਗੀ। ਉਨ੍ਹਾਂ ਨੂੰ ਆਪਣੇ ਅਧਿਕਾਰ, ਗੁੱਡਟਚ ਅਤੇ ਬੈਡਟਚ ਦੇ ਬਾਰੇ 'ਚ ਸ਼ੁਰੂ ਤੋਂ ਹੀ ਦੱਸਣਾ ਹੋਵੇਗਾ।


Related News