ਲਾਕਡਾਊੁਨ ਦੌਰਾਨ ਬ੍ਰਿਟੇਨ ''ਚ ਵਧੇ ਘਰੇਲੂ ਹਿੰਸਾ ਦੇ ਮਾਮਲੇ, 4093 ਲੋਕ ਗ੍ਰਿਫਤਾਰ

04/27/2020 12:02:17 PM

ਲੰਡਨ (ਬਿਊਰੋ): ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਜ਼ਿਆਦਾਤਰ ਦੇਸ਼ ਲਾਕਡਾਊਨ ਹੋ ਚੁੱਕੇ ਹਨ। ਇਸ ਦੌਰਾਨ ਘਰੇਲੂ ਹਿੰਸਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਗੱਲ ਨੇ ਸੰਯੁਕਤ ਰਾਸ਼ਟਰ ਦੀ ਚਿੰਤਾ ਵਧਾ ਦਿੱਤੀ ਹੈ।ਇਸ ਦੌਰਾਨ ਬ੍ਰਿਟੇਨ ਵਿਚ 19 ਅਪ੍ਰੈਲ ਤੱਕ ਸਿਰਫ 6 ਹਫਤਿਆਂ ਵਿਚ ਘਰੇਲੂ ਹਿੰਸਾ ਦੇ ਜ਼ੁਰਮ ਵਿਚ ਪੁਲਸ ਨੇ 4093 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਅੰਕੜਾ ਦਰਸਾਉਂਦਾ ਹੈ ਕਿ ਕਰੀਬ ਇਕ ਦਿਨ ਵਿਚ 100 ਤੋਂ ਵਧੇਰੇ ਲੋਕਾਂ ਦੀ ਗ੍ਰਿਫਤਾਰੀ ਘਰੇਲੂ ਹਿੰਸਾ ਮਾਮਲੇ ਵਿਚ ਹੋਈ। 

ਇੱਥੇ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਕੋਰੋਨਾਵਾਇਰਸ ਦੌਰਾਨ ਲਾਕਡਾਊਨ ਵਿਚ ਦੁਨੀਆ ਵਿਚ ਘਰੇਲੂ ਹਿੰਸਾ ਵੱਧ ਗਈ ਹੈ। ਸੰਗਠਨ ਨੇ ਇਸ 'ਤੇ ਵੀ ਚਿੰਤਾ ਜ਼ਾਹਰ ਕੀਤੀ ਸੀ ਅਤੇ ਲੋਕਾਂ ਨੂੰ ਲਾਕਡਾਊਨ ਦੌਰਾਨ ਘਰਾਂ ਵਿਚ ਸ਼ਾਂਤੀ ਨਾਲ ਰਹਿਣ ਦੀ ਅਪੀਲ ਕੀਤੀ ਸੀ। ਮੈਟਰੋ ਪੁਲਸ ਨੇ ਕਿਹਾ ਕਿ ਘਰੇਲੂ ਘਟਨਾਵਾਂ ਜਿਹਨਾਂ ਵਿਚ ਪਰਿਵਾਰਿਕ ਗਤੀਵਿਧੀਆਂ ਨੂੰ ਅਪਰਾਧਾਂ ਦੇ ਰੂਪ ਵਿਚ ਦਰਜ ਨਹੀਂ ਕੀਤਾ ਜਾ ਸਕਦਾ ਹੈ, ਵਿਚ ਪਿਛਲੇ ਸਾਲ ਦੇ ਮੁਕਾਬਲੇ 3 ਫੀਸਦੀ ਵਾਧਾ ਹੋਇਆ ਹੈ ਅਤੇ 9 ਮਾਰਚ ਤੋਂ 19 ਅਪ੍ਰੈਲ ਦੇ ਵਿਚ 9 ਫੀਸਦੀ ਵਾਧਾ ਹੋਇਆ ਹੈ।

ਮੈਟਰੋ ਪੁਲਸ ਨੇ ਹਾਲ ਹੀ ਦੇ ਹਫਤਿਆਂ ਵਿਚ ਨਿਪਟਾਏ ਗਏ ਕੁਝ ਮਾਮਲਿਆਂ ਦੀਆਂ ਉਦਾਹਰਣਾਂ ਦਿੱਤੀਆਂ, ਜਿਹਨਾਂ ਵਿਚੋਂ ਇਕ ਵਿਚ ਪੁਲਸ ਨੇ ਪਾਇਆ ਕਿ ਇਕ ਪੀੜਤ ਵੱਲੋਂ ਰਿਪੋਰਟ ਕੀਤੇ ਗਏ ਇਕ ਵਿਅਕਤੀ ਨੂੰ ਹਥਿਆਰਾਂ ਨਾਲ ਜੋੜਿਆ ਗਿਆ ਸੀ। ਸਕਾਟਲੈਂਡ ਯਾਰਡ ਨੇ ਇਕ ਬਿਆਨ ਵਿਚ ਕਿਹਾ,''ਅਧਿਕਾਰੀਆਂ ਨੇ ਰਿਪੋਰਟ ਪ੍ਰਾਪਤ ਕਰਨ ਦੇ 3 ਘੰਟੇ ਦੇ ਅੰਦਰ ਵਿਅਕਤੀ ਨੂੰ ਲੱਭ ਲਿਆ ਅਤੇ ਉਸ ਦੀ ਗੱਡੀ ਦੀ ਤਲਾਸ਼ੀ ਲਈ। ਉਸ ਵਿਚੋਂ 2 ਸ਼ੌਟਗਨ ਮਿਲੀਆਂ। ਇਕ ਕੈਨਾਬਿਸ (ਭੰਗ) ਫੈਕਟਰੀ ਵੀ ਲੱਭੀ ਗਈ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ 24 ਘੰਟੇ 'ਚ 413 ਲੋਕਾਂ ਦੀ ਮੌਤ, ਤੇਜ਼ ਮੀਂਹ ਨੇ ਵਧਾਈ ਚਿੰਤਾ

ਪੂਰਬੀ ਲੰਡਨ ਵਿਚ ਇਕ ਗਰਭਵਤੀ ਪੀੜਤਾ ਦੀ ਮਦਦ ਲਈ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ ਜੋ ਆਪਣੇ ਸਾਥੀ ਵੱਲੋਂ ਕੁੱਟਮਾਰ ਕਰਨ ਅਤੇ ਉਸ ਨੂੰ ਪਰੇਸ਼ਾਨ ਕਰਨ ਦੇ ਬਾਅਦ ਸ਼ਰਨ ਲੈਣ ਲਈ ਇਕ ਹਸਪਤਾਲ ਵਿਚ ਗਈ ਸੀ।ਪੁਲਸ ਨੇ ਕਿਹਾ ਕਿ ਸ਼ਖਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਉਹ ਅਪਰਾਧਿਕ ਕਾਰਵਾਈ ਦਾ ਸਮਰਥਨ ਕਰਨ ਲਈ ਤਿਆਰ ਨਹੀਂ ਸੀ। ਵਿਲੀਅਮਜ਼ ਨੇ ਕਿਹਾ,''ਪੀੜਤਾਂ ਨੂੰ ਭਰੋਸਾ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਨੁਕਸਾਨ ਤੋਂ ਬਚਣ ਜਾਂ ਮਦਦ ਲੈਣ ਲਈ ਆਪਣੇ ਘਰਾਂ ਨੂੰ ਛੱਡ ਸਕਦੇ ਹਨ। ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ।''


Vandana

Content Editor

Related News