ਯੂਕੇ ''ਚ 16 ਕੇਸ ਸਾਹਮਣੇ ਆਉਣ ''ਤੇ ਕੋਰੋਨਾ ਵਾਇਰਸ ਦਾ ਨਵਾਂ ਰੂਪ ਜਾਂਚ ਅਧੀਨ
Friday, Mar 05, 2021 - 01:38 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਵਾਇਰਸ ਦੇ ਇੱਕ ਨਵੇਂ ਰੂਪ ਦੀ ਪਛਾਣ ਕੀਤੀ ਗਈ ਹੈ, ਜਿਸ ਸੰਬੰਧੀ ਪਬਲਿਕ ਹੈਲਥ ਇੰਗਲੈਂਡ (ਪੀ ਐਚ ਈ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀ ਯੂ ਆਈ -202102 / 04 ਦੇ ਤੌਰ 'ਤੇ ਜਾਣੇ ਜਾਂਦੇ ਇਸ ਨਵੇਂ ਵਾਇਰਸ ਦੇ 16 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਵੇਰੀਐਂਟ ਨੂੰ ਜਾਂਚ ਅਧੀਨ ਕੀਤਾ ਗਿਆ ਹੈ। ਸਿਹਤ ਮਾਹਿਰਾਂ ਅਨੁਸਾਰ ਵਾਇਰਸ ਦੇ ਇਹ ਰੂਪ ਕੋਵਿਡ ਟੀਕਿਆਂ ਪ੍ਰਤੀ ਵਧੇਰੇ ਰੋਧਕ ਹੋ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ 'ਚ ਟਰੱਕ ਡਰਾਈਵਰ 41 ਗੈਰਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਕਰਦਿਆਂ ਗ੍ਰਿਫ਼ਤਾਰ
ਪੀ ਐਚ ਈ ਦੇ ਅਨੁਸਾਰ ਇਸ ਨਵੇਂ ਰੂਪ ਦੇ ਕੇਸਾਂ ਦੀ ਪਹਿਚਾਣ ਪਹਿਲੀ ਵਾਰ 15 ਫਰਵਰੀ ਨੂੰ ਜੀਨੋਮਿਕ ਹੋਰੀਜ਼ਨ ਸਕੈਨਿੰਗ ਦੁਆਰਾ ਕੀਤੀ ਗਈ ਸੀ। ਪੀ ਐਚ ਈ ਅਨੁਸਾਰ ਹਰ ਉਹ ਵਿਅਕਤੀ ਜਿਸ ਨੇ ਨਵੇਂ ਰੂਪ ਲਈ ਸਕਾਰਾਤਮਕ ਟੈਸਟ ਕੀਤੇ ਹਨ, ਉਨ੍ਹਾਂ ਦਾ ਪਤਾ ਲਗਾਇਆ ਗਿਆ ਹੈ ਅਤੇ ਉਹਨਾਂ ਨੂੰ ਇਕਾਂਤਵਾਸ ਹੋਣ ਦੀ ਸਲਾਹ ਦਿੱਤੀ ਗਈ ਹੈ। ਸਿਹਤ ਮਾਹਿਰਾਂ ਅਨੁਸਾਰ ਵਾਇਰਸ ਦੇ ਪਿਛਲੇ ਚਾਰ ਰੂਪਾਂ ਤੋਂ ਇਲਾਵਾ ਯੂਕੇ ਵਿੱਚ ਵਾਇਰਸ ਦੇ ਚਾਰ ਰੂਪ ਹੁਣ ਜਾਂਚ ਦੇ ਅਧੀਨ ਹਨ।
ਨੋਟ- ਯੂਕੇ ਵਿਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਜਾਂਚ ਅਧੀਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।