ਯੂ.ਕੇ. : ਭਾਰਤੀ ਮੂਲ ਦੀ 6 ਸਾਲਾ ਬੱਚੀ ਨੇ ਜਿੱਤਿਆ ''ਪੁਆਇੰਟ ਆਫ ਲਾਈਟ'' ਐਵਾਰਡ

Monday, Oct 11, 2021 - 09:32 PM (IST)

ਯੂ.ਕੇ. : ਭਾਰਤੀ ਮੂਲ ਦੀ 6 ਸਾਲਾ ਬੱਚੀ ਨੇ ਜਿੱਤਿਆ ''ਪੁਆਇੰਟ ਆਫ ਲਾਈਟ'' ਐਵਾਰਡ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ.ਕੇ. 'ਚ ਭਾਰਤੀ ਮੂਲ ਦੀ 6 ਸਾਲਾ ਬੱਚੀ ਨੇ ਆਪਣੀ ਵਾਤਾਵਰਣ ਸੁਰੱਖਿਆ ਸਬੰਧੀ ਕੋਸ਼ਿਸ਼ ਸਦਕਾ ਇਕ ਵਿਸ਼ੇਸ਼ ਮੁਕਾਮ ਹਾਸਲ ਕਰਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਅਲੀਸ਼ਾ ਗਾਧੀਆ ਨਾਂ ਦੀ ਭਾਰਤੀ ਮੂਲ ਦੀ ਲੜਕੀ ਨੇ ਜੰਗਲਾਂ ਦੀ ਕਟਾਈ ਅਤੇ ਜਲਵਾਯੂ ਤਬਦੀਲੀ ਬਾਰੇ ਜਾਗਰੂਕਤਾ ਫੈਲਾਉਣ ਦੀਆਂ ਆਪਣੀਆਂ ਮੁਹਿੰਮਾਂ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ 'ਪੁਆਇੰਟ ਆਫ ਲਾਈਟ' ਐਵਾਰਡ ਜਿੱਤਿਆ ਹੈ।

ਇਹ ਵੀ ਪੜ੍ਹੋ : 'ਐਸਟ੍ਰਾਜ਼ੇਨੇਕਾ ਦਾ ਬਲੂਪ੍ਰਿੰਟ ਚੋਰੀ ਕਰਕੇ ਰੂਸ ਨੇ ਬਣਾਈ ਸਪੂਤਨਿਕ-ਵੀ ਵੈਕਸੀਨ'

ਅਲੀਸ਼ਾ ਨੇ ਹੁਣ ਤੱਕ ਯੂ.ਕੇ. ਦੀ ਇੱਕ ਸੰਸਥਾ 'ਕੂਲ ਅਰਥ' ਲਈ 3,000 ਪੌਂਡ ਤੋਂ ਵੱਧ ਇਕੱਠੇ ਕੀਤੇ ਹਨ, ਜੋ ਕਿ ਪ੍ਰਮੁੱਖ ਤੌਰ 'ਤੇ ਜੰਗਲਾਂ ਦੀ ਕਟਾਈ ਨੂੰ ਰੋਕਣ ਲਈ ਕੰਮ ਕਰਦੀ ਹੈ। ਆਪਣੀ ਇਸ ਪ੍ਰਾਪਤੀ 'ਤੇ ਅਲੀਸ਼ਾ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਉਸ ਨੂੰ ਐਵਾਰਡ ਦੇਣ ਅਤੇ ਪੱਤਰ ਲਿਖਣ ਲਈ ਧੰਨਵਾਦ ਕਰਦੀ ਹੈ। ਇੰਗਲੈਂਡ ਦੇ ਨਾਟਿੰਘਮਸ਼ਾਇਰ ਦੇ ਵੈਸਟ ਬ੍ਰਿਜਫੋਰਡ ਦੀ ਰਹਿਣ ਵਾਲੀ ਬੱਚੀ ਨੇ ਆਪਣੇ ਸਕੂਲ 'ਚ ਵੀ ਜਲਵਾਯੂ ਪਰਿਵਰਤਨ ਕਲੱਬ ਸਥਾਪਿਤ ਕੀਤਾ ਹੈ।

ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਦਾ ਕਹਿਰ, ਵੱਡੀ ਗਿਣਤੀ 'ਚ ਸਾਹਮਣੇ ਆ ਰਹੇ ਮਾਮਲੇ

ਇਸ ਬੱਚੀ ਦਾ ਪੁਰਸਕਾਰ ਗ੍ਰੇਟ ਬ੍ਰਿਟੇਨ ਦੀਆਂ ਚੋਟੀ ਦੀਆਂ ਫਰਮਾਂ ਅਤੇ ਕਾਰੋਬਾਰਾਂ ਦੇ ਹੋਰ ਪ੍ਰਭਾਵਸ਼ਾਲੀ ਲੋਕਾਂ ਨੂੰ ਸੈਂਕੜੇ ਪੱਤਰ ਅਤੇ ਈਮੇਲ ਭੇਜਣ ਦੇ ਲਈ ਵੀ ਮਾਨਤਾ ਪ੍ਰਾਪਤ ਹੈ, ਜਿਸ 'ਚ ਅਲੀਸ਼ਾ ਨੇ ਉਨ੍ਹਾਂ ਨੂੰ ਜਲਵਾਯੂ ਸੰਬੰਧੀ ਕਾਰਵਾਈ ਕਰਨ ਲਈ ਉਤਸ਼ਾਹਤ ਕੀਤਾ ਸੀ। ਇਹ ਐਵਾਰਡ ਜਿੱਤਣ 'ਤੇ ਅਲੀਸ਼ਾ ਦੇ ਮਾਪਿਆਂ ਕਿਰਨ ਅਤੇ ਪੂਜਾ ਨੇ ਵੀ ਖੁਸ਼ੀ ਪ੍ਰਗਟ ਕੀਤੀ ਹੈ।

ਇਹ ਵੀ ਪੜ੍ਹੋ : ਸੀਰੀਆ ਦੇ ਬਾਜ਼ਾਰ 'ਚ ਕਾਰ ਬੰਬ ਧਮਾਕਾ, 4 ਦੀ ਮੌਤ

ਇਸ ਤੋਂ ਪਹਿਲਾਂ ਵੀ ਅਲੀਸ਼ਾ ਇਸ ਸਾਲ ਦੇ ਸ਼ੁਰੂ 'ਚ 'ਕੂਲ ਅਰਥ' ਲਈ ਪੈਸਾ ਇਕੱਠਾ ਕਰਨ ਲਈ ਆਪਣੇ ਸਕੂਟਰ 'ਤੇ 80 ਕਿਲੋਮੀਟਰ ਦੀ ਸਵਾਰੀ ਕਰਨ ਲਈ ਵੀ ਸੁਰਖੀਆ 'ਚ ਆਈ ਸੀ। ਜਿਸ ਲਈ ਉਸ ਨੂੰ ਮਹਾਰਾਣੀ ਐਲਿਜ਼ਾਬੈਥ II ਅਤੇ ਵਾਤਾਵਰਣ ਵਿਗਿਆਨੀ ਸਰ ਡੇਵਿਡ ਐਟਨਬਰੋ ਦਾ ਸਮਰਥਨ ਪ੍ਰਾਪਤ ਹੋਇਆ ਸੀ। ਜ਼ਿਕਰਯੋਗ ਹੈ ਕਿ ਅਲੀਸ਼ਾ ਪ੍ਰਧਾਨ ਮੰਤਰੀ ਦਾ ਪੁਆਇੰਟ ਆਫ ਲਾਈਟ ਐਵਾਰਡ ਪ੍ਰਾਪਤ ਕਰਨ ਵਾਲੀ 1,755 ਵੀਂ ਵਿਅਕਤੀ ਬਣ ਗਈ ਹੈ ਜੋ ਕਿ 2014 'ਚ ਭਾਈਚਾਰਿਆਂ, ਸਮਾਜ 'ਚ ਤਬਦੀਲੀ ਲਿਆਉਣ ਵਾਲੇ ਲੋਕਾਂ ਦੇ ਸਨਮਾਨ ਲਈ ਸ਼ੁਰੂ ਕੀਤੇ ਗਏ ਸਨ।

ਇਹ ਵੀ ਪੜ੍ਹੋ : ਅਮਰੀਕੀ ਜਲ ਸੈਨਾ ਦੇ ਪ੍ਰਮਾਣੂ ਇੰਜੀਨੀਅਰ 'ਤੇ ਗੁਪਤ ਜਾਣਕਾਰੀਆਂ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News