ਯੂ.ਕੇ. : ਸਾਬਕਾ ਸਿਹਤ ਸਕੱਤਰ ਮੈਟ ਹੈਨਕਾਕ ਨੂੰ ਮਿਲੀ ਨਵੀਂ ਜਿੰਮੇਵਾਰੀ
Thursday, Oct 14, 2021 - 12:55 AM (IST)
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ.ਕੇ. ਦੇ ਸਾਬਕਾ ਸਾਬਕਾ ਸਿਹਤ ਸਕੱਤਰ ਮੈਟ ਹੈਨਕਾਕ ਨੂੰ ਸੰਯੁਕਤ ਰਾਸ਼ਟਰ (ਯੂਨਾਈਟਿਡ ਨੇਸ਼ਨਜ਼) ਦੇ ਵਿਸ਼ੇਸ਼ ਪ੍ਰਤੀਨਿਧੀ ਵਜੋਂ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਆਪਣੀ ਇਸ ਨਵੀਂ ਭੂਮਿਕਾ ਬਾਰੇ ਟਵਿੱਟਰ 'ਤੇ ਜਾਣਕਾਰੀ ਦਿੰਦਿਆਂ ਮੈਟ ਹੈਨਕਾਕ ਨੇ ਖੁਸ਼ੀ ਪ੍ਰਗਟ ਕੀਤੀ ਹੈ। ਸਾਬਕਾ ਸਿਹਤ ਸਕੱਤਰ ਦੀ ਇਹ ਨਿਯੁਕਤੀ ਉਸ ਦੇ ਕੈਬਨਿਟ ਦਫਤਰ ਤੋਂ ਅਸਤੀਫਾ ਦੇਣ ਤੋਂ ਤਕਰੀਬਨ ਸਾਢੇ ਤਿੰਨ ਮਹੀਨੇ ਬਾਅਦ ਆਈ ਹੈ।
.ਇਹ ਵੀ ਪੜ੍ਹੋ : WHO ਨੇ ਕਾਂਗੋ 'ਚ ਲੋਕਾਂ ਨੂੰ ਇਬੋਲਾ ਤੋਂ ਬਚਾਉਣ ਲਈ ਸ਼ੁਰੂ ਕੀਤਾ ਟੀਕਾਕਰਨ
ਜ਼ਿਕਰਯੋਗ ਹੈ ਕਿ ਮੈਟ ਹੈਨਕਾਕ ਨੇ ਜੂਨ ਆਪਣੀ ਸਹਿਯੋਗੀ ਜੀਨਾ ਕੋਲਾਡੈਂਜਲੋ ਨਾਲ ਗਲੇ ਮਿਲਦੇ ਦੀ ਵੀਡੀਓ ਜਨਤਕ ਹੋਣ ਦੇ ਬਾਅਦ ਸਿਹਤ ਸਕੱਤਰ ਦੇ ਪਦ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਕਾਰਨ ਉਸ ਨੂੰ ਸਮਾਜਕ-ਦੂਰੀਆਂ ਦੇ ਨਿਯਮ ਤੋੜਨ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਅਮਰੀਕਾ : ਡਾਕ ਵਿਭਾਗ 'ਚ ਹੋਈ ਗੋਲੀਬਾਰੀ, ਹਮਲਾਵਰ ਸਣੇ 3 ਦੀ ਮੌਤ
ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਪ੍ਰਤੀਨਿਧੀ ਦੀ ਨਵੀਂ ਭੂਮਿਕਾ ਵਜੋਂ, ਹੈਨਕੌਕ ਨੇ ਕਿਹਾ ਕਿ ਉਹ ਕੋਵਿਡ ਮਹਾਮਾਰੀ ਸਬੰਧੀ ਅਫਰੀਕਾ ਦੀ ਆਰਥਿਕ ਸੁਧਾਰ 'ਚ ਸਹਾਇਤਾ ਲਈ ਕੰਮ ਕਰੇਗਾ। ਆਪਣੇ ਇੱਕ ਇੱਕ ਪੱਤਰ 'ਚ ਹੈਨਕਾਕ ਨੇ ਸੰਯੁਕਤ ਰਾਸ਼ਟਰ ਦੀ ਅੰਡਰ ਸੈਕਟਰੀ ਜਨਰਲ ਵੇਰਾ ਸੌਂਗਵੇ ਦੇ ਨਾਲ ਕੰਮ ਕਰਨ ਨੂੰ ਆਪਣਾ ਸਨਮਾਨ ਦੱਸਿਆ ਹੈ। ਇਸ ਦੇ ਇਲਾਵਾ ਸੋਂਗਵੇ ਨੇ ਵੀ ਕੋਵਿਡ-19 ਪ੍ਰਤੀ ਯੂ.ਕੇ. ਅਤੇ ਸਾਬਕਾ ਸਿਹਤ ਮੰਤਰੀ ਦੀ ਸਫਲਤਾ ਦੀ ਪ੍ਰਸ਼ੰਸਾ ਕੀਤੀ ਹੈ।
ਇਹ ਵੀ ਪੜ੍ਹੋ : ਸਪੇਨ ਨੇ ਪਾਕਿ ਦੇ ਰਸਤੇ 160 ਅਫਗਾਨਾਂ ਨੂੰ ਕੱਢਿਆ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।