ਲੰਡਨ ਵਿਚ ''ਉਬੇਰ'' ''ਤੇ ਲਟਕੀ ਬੈਨ ਦੀ ਤਲਵਾਰ

09/23/2017 11:38:07 PM

ਲੰਡਨ-ਬ੍ਰਿਟੇਨ ਦੀ ਰਾਜਧਾਨੀ ਲੰਡਨ 'ਚ ਅਮਰੀਕੀ ਕੈਬ ਸੇਵਾਦਾਤਾ ਕੰਪਨੀ ਉਬੇਰ ਦੇ ਸੰਚਾਲਨ ਨੂੰ ਲੈ ਕੇ ਕੰਪਨੀ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਉਬੇਰ ਨੂੰ ਬਚਾਉਣ ਲਈ 4 ਲੱਖ ਤੋਂ ਜ਼ਿਆਦਾ ਲੰਡਨ ਵਾਸੀਆਂ ਨੇ ਇਕ ਬੇਨਤੀ ਪੱਤਰ 'ਤੇ ਦਸਤਖਤ ਕੀਤੇ ਹਨ। ਇਹ ਮੁਹਿੰਮ ਉਸ ਫੈਸਲੇ ਤੋਂ ਬਾਅਦ ਸ਼ੁਰੂ ਹੋਈ, ਜਿਸ 'ਚ ਉਬੇਰ ਦੇ ਸੰਚਾਲਨ ਲਾਇਸੈਂਸ ਦੇ ਨਾ-ਨਵਿਆਉਣ ਦਾ ਫ਼ੈਸਲਾ ਲਿਆ ਗਿਆ। ਉਬੇਰ ਨੂੰ ਵੱਡਾ ਝਟਕਾ ਦਿੰਦਿਆਂ ਕੱਲ ਲੰਡਨ ਦੀ ਟਰਾਂਸਪੋਰਟ ਰੈਗੂਲੇਟਰੀ ਨੇ ਐਲਾਨ ਕੀਤਾ ਸੀ ਕਿ ਉਹ ਨਾਗਰਿਕ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਟੈਕਸੀ ਕੰਪਨੀ ਉਬੇਰ ਦੇ ਲਾਇਸੈਂਸ ਦਾ ਨਵੀਨੀਕਰਨ ਨਹੀਂ ਕਰੇਗੀ। ਉਬੇਰ ਇਸ ਫੈਸਲੇ ਨੂੰ ਚੁਣੌਤੀ ਦੇਣ ਦੀ ਤਿਆਰੀ ਕਰ ਰਹੀ ਹੈ। ਬੇਨਤੀ ਪੱਤਰ 'ਚ ਕਿਹਾ ਗਿਆ ਹੈ ਕਿ ਜੇਕਰ ਇਹ ਫੈਸਲਾ ਬਣਿਆ ਰਿਹਾ ਤਾਂ 40,000 ਤੋਂ ਜ਼ਿਆਦਾ ਡਰਾਈਵਰ ਕੰਮ ਤੋਂ ਬਾਹਰ ਹੋ ਜਾਣਗੇ। ਨਾਲ ਹੀ ਲੰਡਨ ਦੇ ਲੱਖਾਂ ਲੋਕਾਂ ਨੂੰ ਸੁਵਿਧਾਜਨਕ ਅਤੇ ਸਸਤੀ ਟ੍ਰਾਂਸਪੋਰਟ ਸੇਵਾ ਤੋਂ ਵਾਂਝੇ ਹੋਣਾ ਪਵੇਗਾ। ਇਹ ਫ਼ੈਸਲਾ ਵੱਡੀ ਗਿਣਤੀ 'ਚ ਈਮਾਨਦਾਰ ਅਤੇ ਉੱਦਮੀ ਡਰਾਈਵਰਾਂ ਨੂੰ ਪ੍ਰਭਾਵਿਤ ਕਰੇਗਾ।


Related News