UAE ਨੇ ਪਾਕਿ ਨੂੰ ਦਿੱਤਾ ਵੱਡਾ ਝਟਕਾ, ਪਾਕਿ ਸਮੇਤ ਇਨ੍ਹਾਂ 13 ਦੇਸ਼ਾਂ ਦੇ ਵੀਜ਼ਾ 'ਤੇ ਲਾਈ ਰੋਕ

Thursday, Nov 26, 2020 - 02:21 AM (IST)

UAE ਨੇ ਪਾਕਿ ਨੂੰ ਦਿੱਤਾ ਵੱਡਾ ਝਟਕਾ, ਪਾਕਿ ਸਮੇਤ ਇਨ੍ਹਾਂ 13 ਦੇਸ਼ਾਂ ਦੇ ਵੀਜ਼ਾ 'ਤੇ ਲਾਈ ਰੋਕ

ਦੁਬਈ-ਇਜ਼ਰਾਇਲ ਅਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਹੋਏ ਸ਼ਾਂਤੀ ਸਮਝੌਤੇ ਦੀ ਆਲੋਚਨਾ ਪਾਕਿਸਤਾਨ ਲਗਾਤਾਰ ਕਰ ਰਿਹਾ ਹੈ। ਇਸ ਨਾਲ ਯੂ.ਏ.ਈ. ਕਾਫੀ ਨਾਰਾਜ਼ ਹੈ। ਹੁਣ ਯੂ.ਏ.ਈ. ਤੋਂ ਪਾਕਿਸਤਾਨ ਨੂੰ ਤਗੜਾ ਝਟਕਾ ਲੱਗਿਆ ਹੈ। ਯੂ.ਏ.ਈ. ਨੇ ਪਾਕਿਸਤਾਨ ਸਮੇਤ 12 ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀਜ਼ਾ ਜਾਰੀ ਕਰਨ 'ਤੇ ਅਸਥਾਈ ਤੌਰ 'ਤੇ ਰੋਕ ਲੱਗਾ ਦਿੱਤੀ ਹੈ। ਪਾਕਿਸਤਾਨ ਦੇ ਵਿਦੇਸ਼ ਕਾਰਜਕਾਲ ਨੇ ਬੁੱਧਵਾਰ ਨੂੰ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਯੂ.ਏ.ਈ. ਨੇ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਦੇਣ 'ਤੇ ਰੋਕ ਲੱਗਾ ਦਿੱਤਾ ਹੀ।

ਇਹ ਵੀ ਪੜ੍ਹੋ:-'ਜੇ 70 ਫੀਸਦੀ ਲੋਕਾਂ ਨੇ ਵੀ ਮਾਸਕ ਪਾਇਆ ਹੁੰਦਾ ਤਾਂ ਮਹਾਮਾਰੀ ਕੰਟਰੋਲ 'ਚ ਹੁੰਦੀ' 

ਹਾਲਾਂਕਿ ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਰੋਕ ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਕਾਰਣ ਲਗਾਈ ਗਈ ਹੈ ਪਰ ਮਾਹਰ ਮੰਨਦੇ ਹਨ ਕਿ ਪਾਕਿਸਤਾਨ 'ਤੇ ਇਹ ਰੋਕ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਬੜਬੋਲੇਪਨ ਦੇ ਕਾਰਣ ਲੱਗੀ ਹੈ।


ਪਾਕਿਤਸਾਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਹਾਫਿਜ਼ ਚੌਧਰੀ ਨੇ ਕਿਹਾ ਕਿ ਯੂ.ਏ.ਈ. ਨੇ ਪਾਕਿਸਤਾਨ ਸਮੇਤ 12 ਹੋਰ ਦੇਸ਼ਾਂ ਲਈ ਅਗੇ ਦੇ ਐਲਾਨ ਤੱਕ ਅਸਥਾਈ ਤੌਰ 'ਤੇ ਨਵੇਂ ਯਾਤਰਾ ਵੀਜ਼ਾ ਜਾਰੀ ਕਰਨ ਨੂੰ ਮੁਅੱਤਲ ਕਰ ਦਿੱਤਾ ਹੈ। ਪਰ ਪਹਿਲਾਂ ਤੋਂ ਜਾਰੀ ਵੀਜ਼ਿਆਂ 'ਤੇ ਇਹ ਲਾਗੂ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਜੂਨ 'ਚ ਯੂ.ਏ.ਈ. ਨੇ ਪਾਕਿਸਤਾਨ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਯਾਤਰੀ ਸੇਵਾਵਾਂ ਦੇ ਅਸਥਾਈ ਤੌਰ 'ਤੇ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ। ਪਾਕਿਸਤਾਨ ਤੋਂ ਇਲਾਵਾ ਯੂ.ਏ.ਈ. ਨੇ ਜਿਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਹੈ ਉਨ੍ਹਾਂ 'ਚ ਲੈੱਬਨਾਨ, ਪਾਕਿਸਤਾਨ, ਐਲਜ਼ੀਰੀਆ, ਟਿਊਨੀਸ਼ੀਆ, ਤੁਰਕੀ, ਈਰਾਨ, ਯਮਨ, ਇਰਾਕ, ਸੀਰੀਆ, ਸੋਮਾਲੀਆ, ਲੀਬੀਆ, ਕੀਨੀਆ ਅਤੇ ਆਫਗਾਨਿਸਤਾਨ ਵਰਗੇ ਦੇਸ਼ ਸ਼ਾਮਲ ਹਨ।

ਇਹ ਵੀ ਪੜ੍ਹੋ:-ਦੁਬਈ ਦੇ ਹੁਕਮਰਾਨ ਦੀ ਪਤਨੀ ਦੇ ਬਾਡੀਗਾਰਡ ਨਾਲ ਸਨ ਸਬੰਧ, ਚੁੱਪ ਰਹਿਣ ਲਈ ਦਿੱਤੇ ਸਨ ਕਰੋੜਾਂ ਰੁਪਏ


author

Karan Kumar

Content Editor

Related News