ਪੈਦਾ ਹੁੰਦੇ ਹੀ ਬੱਚੇ ਨੇ ਡਾਕਟਰ ਦੇ ਚਿਹਰੇ ਤੋਂ ਹਟਾਇਆ ਮਾਸਕ, ਮਿਲਿਆ ਕੋਰੋਨਾ ਦੇ ਖਤਮ ਹੋਣ ਦਾ ਸ਼ੁੱਭ ਸੰਕੇਤ
Thursday, Oct 15, 2020 - 06:28 PM (IST)
ਦੁਬਈ (ਬਿਊਰੋ): ਦੁਨੀਆ ਭਰ ਵਿਚ ਲੋਕ ਕੋਰੋਨਾਵਾਇਰਸ ਮਹਾਮਾਰੀ ਤੋਂ ਪਰੇਸ਼ਾਨ ਹਨ। ਇਸ ਜਾਨਲੇਵਾ ਵਾਇਰਸ ਨੇ ਜ਼ਿੰਦਗੀ ਨੂੰ ਇਸ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਕਿ ਹੁਣ ਲੋਕਾਂ ਨੇ ਕੁਝ ਚੰਗਾ ਸੋਚਣਾ ਬੰਦ ਹੀ ਕਰ ਦਿੱਤਾ ਹੈ। ਨਾ ਇਸ ਵਾਇਰਸ ਦੇ ਇਨਫੈਕਸ਼ਨ ਵਿਚ ਗਿਰਾਵਟ ਆ ਰਹੀ ਹੈ ਅਤੇ ਨਾ ਹੀ ਇਸ ਦਾ ਕੋਈ ਇਲਾਜ ਮਿਲ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਨਵਜੰਮੇ ਬੱਚੇ ਦੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੂੰ ਲੋਕ ਕੋਰੋਨਾ ਦਾ ਖਾਤਮੇ ਦੀ ਆਸ ਦੱਸ ਰਹੇ ਹਨ। ਇਸ ਤਸਵੀਰ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਹੈ।
ਤਸਵੀਰ ਵਿਚ ਇਕ ਬੱਚਾ ਪੈਦਾ ਹੁੰਦੇ ਹੀ ਡਾਕਟਰ ਦੇ ਚਿਹਰੇ ਤੋਂ ਮਾਸਕ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਸਵੀਰ ਨੂੰ ਇੰਸਟਾਗ੍ਰਮ 'ਤੇ ਯੂ.ਏ.ਈ. ਦੇ ਗਾਇਨੋਕੌਲੋਜੀਸਟ ਡਾਕਟਰ ਸਮੀਰ ਚੇਏਬ ਵੱਲੋਂ ਸ਼ੇਅਰ ਕੀਤਾ ਗਿਆ ਸੀ। ਤਸਵੀਰ ਵਿਚ ਦੇਖਿਆ ਜਾ ਸਕਦਾ ਹੈਕਿ ਨਵਜੰਮਾ ਬੱਚਾ ਉਹਨਾਂ ਦੇ ਚਿਹਰੇ ਤੋਂ ਮਾਸਕ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਉਹਨਾਂ ਦੇ ਮਾਸਕ ਨੂੰ ਹੇਠਾਂ ਵੱਲ ਖਿੱਚਦਾ ਹੈ ਤਾਂ ਜੋ ਉਹਨਾਂ ਦੀ ਮੁਸਕਾਨ ਦਿਖਾਈ ਦੇ ਸਕੇ। ਚੇਏਬ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ,''ਅਸੀਂ ਸਾਰੇ ਸੰਕੇਤ ਚਾਹੁੰਦੇ ਹਾਂ ਕਿ ਕਦੋਂ ਸਾਡੇ ਚਿਹਰੇ ਤੋਂ ਮਾਸਕ ਹਟੇਗਾ।''
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਪੁਲਸ ਅਧਿਕਾਰੀਆਂ ਨੇ ਬਚਾਈ 10 ਹਫਤੇ ਦੇ ਮਾਸੂਮ ਦੀ ਜਾਨ
ਸੋਸ਼ਲ ਮੀਡੀਆ 'ਤੇ ਇਹ ਤਸਵੀਰ ਵਾਇਰਲ ਹੋ ਚੁੱਕੀ ਹੈ। ਇਸ ਤਸਵੀਰ 'ਤੇ ਹਜ਼ਾਰਾਂ ਲਾਈਕਸ ਆ ਚੁੱਕੇ ਹਨ। ਕਈ ਲੋਕਾਂ ਨੇ ਇਸ ਨੂੰ ਇਕ ਬਿਹਤਰ ਭਵਿੱਖ ਦੇ ਲਈ ਇਕ ਸੰਕੇਤ ਦੇ ਰੂਪ ਵਿਚ ਦੇਖਿਆ ਜਦਕਿ ਹੋਰ ਨੇ ਕਿਹਾ ਕਿ ਉਹ ਉਹਨਾਂ ਦੇ ਲ ਸਾਲ 2020 ਤੱਕ ਦਾ ਸਾਰ ਅੰਸ਼ ਹੈ।ਇਕ ਵਿਅਕਤੀ ਨੇ ਲਿਖਿਆ,''ਅਸੀਂ ਸਾਰੇ ਜਲਦੀ ਹੀ ਮਾਸਕ ਉਤਾਰ ਦੇਵਾਂਗੇ।'' ਜਦਕਿ ਦੂਜੇ ਵਿਅਕਤੀ ਨੇ ਕਿਹਾ,''ਇਹ 2020 ਦੀ ਤਸਵੀਰ ਹੋਣੀ ਚਾਹੀਦੀ ਹੈ।'' ਇਕ ਯੂਜ਼ਰ ਨੇ ਇਸ 'ਤੇ ਕੁਮੈਂਟ ਕੀਤਾ ਕਿ ਸ਼ਾਇਦ ਹੁਣ ਜਲਦੀ ਹੀ ਮਾਸਕ ਉਤਾਰਨ ਦਾ ਸਮਾਂ ਆ ਜਾਵੇਗਾ। ਉੱਥੇ ਕੁਝ ਲੋਕਾਂ ਨੇ ਇਸ ਨੂੰ ਹੁਣ ਤੱਕ ਦੀ ਸਭ ਤੋਂ ਖੂਬਸੂਰਤ ਪੋਸਟ ਦੱਸਿਆ।