ਆਬੂ ਧਾਬੀ 'ਚ ਭਾਰਤੀ ਸਮਾਜਿਕ ਕਾਰਕੁੰਨ ਦੀ ਕੋਵਿਡ-19 ਕਾਰਨ ਮੌਤ

05/04/2020 3:30:36 PM

ਆਬੂ ਧਾਬੀ (ਭਾਸ਼ਾ): ਸੰਯੁਕਤ ਅਰਬ ਅਮੀਰਾਤ (UAE) ਸਥਿਤ ਆਬੂ ਧਾਬੀ ਵਿਚ ਭਾਰਤੀ ਮੂਲ ਦੇ ਸਮਾਜਿਕ ਕਾਰਕੁੰਨ ਪੀਕੇ ਕਰੀਮ ਹਾਜੀ ਦੀ ਕੋਵਿਡ-19 ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਦਿੱਤੀ ਗਈ ਹੈ। ਕੋਵਿਡ-19 ਨਾਲ ਪੀੜਤ 62 ਸਾਲਾ ਕਾਰੋਬਾਰੀ ਪੀਕੇ ਹਰੀਮ ਕਾਜੀ ਜੋ ਆਬੂ ਧਾਬੀ ਕੇਰਲ ਮੁਸਲਿਮ ਕਲਚਰਲ ਸੈਂਟਰ (KMCC) ਦੇ ਸਾਬਕਾ ਪ੍ਰਧਾਨ ਅਤੇ ਭਾਰਤੀ ਇਸਲਾਮਿਕ ਕੇਂਦਰ, ਸੁੰਨੀ ਕੇਂਦਰ ਦੇ ਇਕ ਸਰਗਰਮ ਸਮਾਜਿਕ ਕਾਰਕੁੰਨ ਸਨ, ਦੀ 30 ਅਪ੍ਰੈਲ ਨੂੰ ਮੌਤ ਹੋ ਗਈ। ਗਲਫ ਨਿਊਜ਼ ਨੇ ਪਰਿਵਾਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। 

ਕੇਰਲ ਦੇ ਥਿਰੂਵਥਰਾ ਦੇ ਰਹਿਣ ਵਾਲੇ ਹਾਜੀ ਦਾ ਇਲਾਜ ਆਬੂ ਧਾਬੀ ਦੇ ਬੁਰਜਿਲ ਹਸਪਤਾਲ ਵਿਚ ਕੀਤਾ ਜਾ ਰਿਹਾ ਸੀ। ਕਿਹਾ ਜਾਂਦਾ ਹੈ ਕਿ ਕੋਵਿਡ-19 ਨਾਲ ਪੀੜਤ ਹੋਣ ਦੇ ਬਾਅਦ ਦਮ ਤੋੜਨ ਤੋਂ ਪਹਿਲਾਂ ਉਹ ਲੱਗਭਗ 10 ਦਿਨਾਂ ਤੱਕ ਹਸਪਤਾਲ ਵਿਚ ਰਹੇ। ਹਾਜੀ ਦੇ ਬੇਟੇ ਮੁਹੰਮਦ ਅਬਦੁੱਲ ਗਫੂਰ ਨੇ ਪੁਸ਼ਟੀ ਕੀਤੀ ਕਿ ਉਹਨਾਂ ਦੇ ਪਿਤਾ ਦੀ ਮੌਤ ਕੋਵਿਡ-19 ਕਾਰਨ ਪੈਦਾ ਹੋਈਆਂ ਸਮੱਸਿਆਵਾਂ ਕਾਰਨ ਹੋਈ। ਉਹਨਾਂ ਨੇ ਕਿਹਾ,''ਮੇਰੇ ਪਿਤਾ 14-15 ਸਾਲਾਂ ਤੋਂ ਡਾਇਬੀਟੀਜ਼ ਦੇ ਮਰੀਜ਼ ਸਨ।'' ਗਲਫ ਨਿਊਜ਼ ਨੇ ਗਫੂਰ ਦੇ ਹਵਾਲੇ ਨਾਲ ਲਿਖਿਆ,'' 2 ਹਫਤੇ ਪਹਿਲਾਂ ਉਹਨਾਂ ਨੇ ਬੁਖਾਰ,ਖੰਘ ਦੀ ਸ਼ਿਕਾਇਤ ਕੀਤੀ। ਉਹਨਾਂ ਨੇ ਇਕ ਸਵੈਬ ਪਰੀਖਣ ਕੀਤਾ ਅਤੇ ਜਲਦੀ ਹੀ ਉਹਨਾਂ ਦਾ ਨਤੀਜਾ ਪੌਜੀਟਿਵ ਨਹੀਂ ਆਇਆ। ਮੇਰੇ ਪਿਤਾ ਨੂੰ ਆਬੂ ਧਾਬੀ ਦੇ ਬੁਰਜਿਲ ਹਸਪਤਾਲ ਵਿਚ ਟਰਾਂਸਫਰ ਕਰ ਦਿੱਤਾ ਗਿਆ। ਮਾੜੀ ਕਿਸਮਤ ਨਾਲ ਉਹਨਾਂ ਦੀ ਹਾਲਤ ਵਿਗੜਦੀ ਗਈ ਅਤੇ ਆਖਰੀ 2 ਦਿਨ ਉਹਨਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ।'' 

ਪੜ੍ਹੋ ਇਹ ਅਹਿਮ ਖਬਰ- ਸਿੰਗਾਪੁਰ 'ਚ ਲੱਗਭਗ 4,800 ਭਾਰਤੀ ਕੋਰੋਨਾ ਪੌਜੀਟਿਵ, ਹੁਣ ਤੱਕ 18 ਲੋਕਾਂ ਦੀ ਮੌਤ

ਜ਼ਿਕਰਯੋਗ ਹੈ ਕਿ ਅਪ੍ਰੈਲ ਦੇ ਪਹਿਲੇ ਹਫਤੇ ਦੇ ਦੌਰਾਨ, ਯੂ.ਏ.ਈ. ਵਿਚ ਇਕ ਹੋਰ ਮਸ਼ਹੂਰ ਭਾਰਤੀ ਸਮਾਜਿਕ ਕਾਰਕੁੰਨ ਨਸੀਰ ਵਤਨਪੱਲੀ ਦੀ ਰਿਪੋਰਟ ਪੌਜੀਟਿਵ ਆਈ ਸੀ। ਇਲਾਜ ਮਗਰੋਂ ਹੁਣ ਉਹਨਾਂ ਦੀ ਹਾਲਤ ਸਥਿਰ ਹੈ ਅਤੇ ਉਹ ਸਮਾਜਿਕ ਕੰਮ ਕਰਨ ਲਈ ਵਾਪਸ ਪਹੁੰਚ ਗਏ ਹਨ।


Vandana

Content Editor

Related News