''''ਮੇਰੀ ਭੈਣ ਮੇਰੇ ਤੋਂ ਵੀ ਸੋਹਣੀ ਐ..!'''', Epstein Files ''ਚ UAE ਦੀ ਸੀਨੀਅਰ ਅਧਿਕਾਰੀ ਦਾ ਨਾਂ ਆਇਆ ਸਾਹਮਣੇ
Thursday, Feb 12, 2026 - 01:45 PM (IST)
ਇੰਟਰਨੈਸ਼ਨਲ ਡੈਸਕ- ਬਦਨਾਮ ਅਮਰੀਕੀ ਅਪਰਾਧੀ ਜੈਫਰੀ ਐਪਸਟਾਈਨ ਨਾਲ ਸਬੰਧਤ ਨਵੇਂ ਖੁਲਾਸਿਆਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਹਲਚਲ ਮਚਾ ਦਿੱਤੀ ਹੈ। ਨਵੀਆਂ ਸਾਹਮਣੇ ਆਈਆਂ ਫਾਈਲਾਂ ਵਿੱਚ ਸੰਯੁਕਤ ਅਰਬ ਅਮੀਰਾਤ (UAE) ਦੀ ਇੱਕ ਸੀਨੀਅਰ ਮਨੁੱਖੀ ਅਧਿਕਾਰ ਅਧਿਕਾਰੀ, ਹਿੰਦ ਅਲ-ਓਵੈਸ ਦਾ ਨਾਂ ਸਾਹਮਣੇ ਆਇਆ ਹੈ।
ਸਾਹਮਣੇ ਆਏ ਦਸਤਾਵੇਜ਼ਾਂ ਮੁਤਾਬਕ, ਹਿੰਦ ਅਲ-ਓਵੈਸ ਨੇ ਜੈਫਰੀ ਐਪਸਟਾਈਨ ਨਾਲ ਆਪਣੀ ਭੈਣ ਨੂੰ ਮਿਲਾਉਣ ਬਾਰੇ ਚਰਚਾ ਕੀਤੀ ਸੀ। ਉਸ ਨੇ ਐਪਸਟਾਈਨ ਨੂੰ ਕਿਹਾ ਕਿ ਉਹ ਆਪਣੀ ਭੈਣ ਨਾਲ ਉਸ ਦੀ ਮੁਲਾਕਾਤ ਕਰਾਏਗੀ, ਜੋ ਕਿ ਉਸ ਤੋਂ ਵੀ ਜ਼ਿਆਦਾ ਖ਼ੂਬਸੂਰਤ ਹੈ। ਹਿੰਦ ਅਲ-ਓਵੈਸ ਯੂਏਈ ਵਿੱਚ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਇੱਕ ਅਹਿਮ ਅਤੇ ਸੀਨੀਅਰ ਅਹੁਦੇ 'ਤੇ ਸੇਵਾਵਾਂ ਨਿਭਾ ਰਹੀ ਹੈ।
ਇਹ ਜਾਣਕਾਰੀ 'ਐਪਸਟਾਈਨ ਫਾਈਲਾਂ' ਦੇ ਉਸ ਹਿੱਸੇ ਵਿੱਚੋਂ ਮਿਲੀ ਹੈ ਜਿਸ ਵਿੱਚ ਉਨ੍ਹਾਂ ਹਾਈ-ਪ੍ਰੋਫਾਈਲ ਲੋਕਾਂ ਦੇ ਨਾਂ ਦਰਜ ਹਨ ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਐਪਸਟਾਈਨ ਨਾਲ ਸੰਪਰਕ ਰੱਖਿਆ ਸੀ। ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਅਹੁਦੇ 'ਤੇ ਬੈਠੀ ਇੱਕ ਮਹਿਲਾ ਅਧਿਕਾਰੀ ਦਾ ਨਾਂ ਇੱਕ ਅਜਿਹੇ ਵਿਅਕਤੀ ਨਾਲ ਜੁੜਨਾ, ਜੋ ਨਾਬਾਲਗਾਂ ਦੇ ਸਰੀਰਕ ਸ਼ੋਸ਼ਣ ਅਤੇ ਤਸਕਰੀ ਵਰਗੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਸੀ, ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਫਿਲਹਾਲ ਇਸ ਮਾਮਲੇ 'ਤੇ ਯੂ.ਏ.ਈ. ਸਰਕਾਰ ਜਾਂ ਸਬੰਧਤ ਅਧਿਕਾਰੀ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
