ਅਮਰੀਕਾ ਨਾਲ ਗੱਲਬਾਤ ਹੋਵੇਗੀ ਜਾਂ ਨਹੀਂ? ਈਰਾਨ ਨੇ ਅਜੇ ਨਹੀਂ ਲਿਆ ਕੋਈ ਫੈਸਲਾ

Wednesday, Apr 22, 2026 - 08:38 PM (IST)

ਅਮਰੀਕਾ ਨਾਲ ਗੱਲਬਾਤ ਹੋਵੇਗੀ ਜਾਂ ਨਹੀਂ? ਈਰਾਨ ਨੇ ਅਜੇ ਨਹੀਂ ਲਿਆ ਕੋਈ ਫੈਸਲਾ

ਦੁਬਈ: ਈਰਾਨ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਉਸ ਨੇ ਅਜੇ ਤੱਕ ਇਹ ਤੈਅ ਨਹੀਂ ਕੀਤਾ ਹੈ ਕਿ ਉਹ ਅਮਰੀਕਾ ਨਾਲ ਨਵੇਂ ਦੌਰ ਦੀ ਗੱਲਬਾਤ ਵਿੱਚ ਸ਼ਾਮਲ ਹੋਵੇਗਾ ਜਾਂ ਨਹੀਂ। ਈਰਾਨ ਦੇ ਸਰਕਾਰੀ ਨਿਊਜ਼ ਚੈਨਲ ਮੁਤਾਬਕ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਕਾਈ ਨੇ ਕਿਹਾ ਕਿ ਉਨ੍ਹਾਂ ਨੇ ਚੰਗੀ ਨੀਅਤ ਅਤੇ ਗੰਭੀਰਤਾ ਨਾਲ ਗੱਲਬਾਤ ਸ਼ੁਰੂ ਕੀਤੀ ਸੀ, ਪਰ ਅਮਰੀਕੀ ਪੱਖ ਨੇ ਇਸ ਵਿੱਚ ਅਣਗਹਿਲੀ ਅਤੇ ਸਦਭਾਵਨਾ ਦੀ ਕਮੀ ਦਿਖਾਈ ਹੈ।

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਇਸ ਹਫਤੇ ਦੇ ਅੰਤ ਵਿੱਚ ਦੂਜੇ ਦੌਰ ਦੀ ਗੱਲਬਾਤ ਤੈਅ ਕੀਤੀ ਗਈ ਹੈ, ਪਰ ਦੋਵਾਂ ਪਾਸਿਆਂ ਤੋਂ ਅਜੇ ਤੱਕ ਇਸ ਵਿੱਚ ਸ਼ਮੂਲੀਅਤ ਦੀ ਪੁਸ਼ਟੀ ਨਹੀਂ ਹੋਈ ਹੈ। ਬਕਾਈ ਨੇ ਮੁੜ ਦੁਹਰਾਇਆ ਕਿ ਈਰਾਨ ਨੇ ਇਸ ਬਾਰੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਕਿ ਉਹ ਇਸ ਵੀਕੈਂਡ ਹੋਣ ਵਾਲੀ ਸ਼ਾਂਤੀ ਵਾਰਤਾ ਦਾ ਹਿੱਸਾ ਬਣੇਗਾ ਜਾਂ ਨਹੀਂ।

ਟਰੰਪ ਦੇ ਫੈਸਲੇ ਨੇ ਵਧਾਈ ਉਲਝਣ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮੰਗਲਵਾਰ ਨੂੰ ਈਰਾਨ ਨਾਲ ਜੰਗਬੰਦੀ ਨੂੰ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਗਿਆ ਹੈ, ਜਿਸ ਕਾਰਨ ਨਵੇਂ ਦੌਰ ਦੀ ਗੱਲਬਾਤ ਨੂੰ ਲੈ ਕੇ ਸਥਿਤੀ ਹੋਰ ਵੀ ਅਸਪਸ਼ਟ ਅਤੇ ਗੁੰਝਲਦਾਰ ਹੋ ਗਈ ਹੈ। ਹੁਣ ਸਾਰੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹਨ ਕਿ ਕੀ ਈਰਾਨ ਇਸ ਗੱਲਬਾਤ ਦੀ ਮੇਜ਼ 'ਤੇ ਵਾਪਸ ਆਉਂਦਾ ਹੈ ਜਾਂ ਨਹੀਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News